ਜ਼ਹਿਰ ਵਾਲਾ ਦੁੱਧ ਪੀਣ ਕਾਰਨ ਇੱਕੋ ਪਰਿਵਾਰ ਦੇ 13 ਜੀਆਂ ਦੀ ਹੋਈ ਮੌਤ

ਆਈ ਤਾਜਾ ਵੱਡੀ ਖਬਰ

ਕਹਿੰਦੇ ਨੇ ਕਿ ਇੱਕ ਮਕਾਨ ਉਸ ਵੇਲੇ ਹੀ ਘਰ ਬਣਦਾ ਹੈ, ਜਦੋਂ ਘਰ ਦੇ ਜੀਅ ਆਪਸ ਵਿੱਚ ਮਿਲ ਜੁਲ ਕੇ ਰਹਿੰਦੇ ਹਨ। ਪਰਿਵਾਰਕ ਮੈਂਬਰਾਂ ਦੇ ਵਿੱਚ ਬੇਸ਼ੱਕ ਆਪਸ ਦੇ ਵਿੱਚ ਨੋਕ ਝੋਕ ਹੁੰਦੀ ਰਹਿੰਦੀ ਹੈ, ਪਰ ਮੁਸੀਬਤ ਵੇਲੇ ਇਹ ਪਰਿਵਾਰ ਆਪਸ ਦੇ ਵਿੱਚ ਇਕੱਠੇ ਹੋ ਜਾਂਦੇ ਹਨ l ਇਸੇ ਵਚਾਲੇ ਇੱਕ ਅਜਿਹੇ ਪਰਿਵਾਰ ਦੇ ਨਾਲ ਜੁੜਿਆ ਹੋਇਆ ਮਾਮਲਾ ਸਾਂਝਾ ਕਰਾਂਗੇ, ਜਿੱਥੇ ਜਹਿਰੀਲਾ ਦੁੱਧ ਪੀਣ ਦੇ ਕਾਰਨ ਇੱਕੋ ਪਰਿਵਾਰ ਦੇ 13 ਜੀਆਂ ਦੀ ਮੌਤ ਹੋ ਗਈ। ਮਾਮਲਾ ਪਾਕਿਸਤਾਨ ਦੇ ਨਾਲ ਜੁੜਿਆ ਹੋਇਆ ਹੈ, ਜਿੱਥੇ ਪਾਕਿਸਤਾਨ ਦੇ ਸਿੰਧ ਸੂਬੇ ਦੇ ਖੈਰਪੁਰ ‘ਚ 19 ਅਗਸਤ ਨੂੰ ਜ਼ਹਿਰੀਲਾ ਦੁੱਧ ਪੀਣ ਨਾਲ ਇੱਕੋ ਪਰਿਵਾਰ ਦੇ 13 ਲੋਕਾਂ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਚਾਰੇ ਪਾਸੇ ਡਰ ਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਸੀ l ਹਰ ਕਿਸੇ ਦੇ ਵੱਲੋਂ ਇਹ ਜਾਨਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਆਖਰ ਦੁੱਧ ਦੇ ਵਿੱਚ ਅਜਿਹਾ ਕੀ ਸੀ, ਜਿਸ ਕਾਰਨ ਸਾਰੇ ਦੇ ਸਾਰੇ ਪਰਿਵਾਰਿਕ ਮੈਂਬਰ ਮਾਰੇ ਗਏ l ਜਿਸ ਕਾਰਨ ਹੁਣ ਇਸ ਮਾਮਲੇ ਦੇ ਵਿੱਚ ਵੱਡਾ ਖੁਲਾਸਾ ਹੋਇਆ ਹੈ ਤੇ ਰਸਾਇਣਕ ਵਿਸ਼ਲੇਸ਼ਣ ਤੋਂ ਪਤਾ ਚੱਲਿਆ ਹੈ ਕਿ ਪਾਕਿਸਤਾਨ ਦੇ ਅਖਬਾਰ ਡਾਨ ਨੇ ਆਪਣੀ ਰਿਪੋਰਟ ‘ਚ ਕਿਹਾ ਕਿ ਰਸਾਇਣਕ ਪ੍ਰਯੋਗਸ਼ਾਲਾ ਸੁੱਕਰ ਦੀ ਰਿਪੋਰਟ ‘ਚ ਮ੍ਰਿਤਕਾਂ ਦੇ ਸਰੀਰ ‘ਚ ਨਸ਼ੀਲੇ ਪਦਾਰਥ ਅਤੇ ਜ਼ਹਿਰ ਦੀ ਮੌਜੂਦਗੀ ਦੀ ਪੁਸ਼ਟੀ ਹੋਈ ਹੈ, ਇਨਾ ਹੀ ਨਹੀਂ ਸਗੋਂ ਉਹਨਾਂ ਵੱਲੋਂ ਇਸ ਮਾਮਲੇ ਦੇ ਵਿੱਚ ਕਈ ਹੋਰ ਵੱਡੇ ਖੁਲਾਸੇ ਕੀਤੇ ਗਏ ਹਨ । ਖਬਰਾਂ ਮੁਤਾਬਕ ਇਹ ਘਟਨਾ ਖੈਰਪੁਰ ਦੇ ਪੀਰ ਗੋਠ ਨੇੜੇ ਹੈਬਤ ਖਾਨ ਬਰੋਹੀ ਪਿੰਡ ਦੀ ਦੱਸੀ ਜਾ ਰਹੀ ਹੈ l ਜਿੱਥੇ ਇਹ ਵੱਡੀ ਵਾਰਦਾਤ ਵਾਪਰਦੀ ਹੈ , ਕਿ ਸਾਰੇ ਦੇ ਸਾਰੇ ਪਰਿਵਾਰਿਕ ਮੈਂਬਰ ਜਹਰੀਲਾ ਦੁੱਧ ਪੀਣ ਦੇ ਕਾਰਨ ਮੌਤ ਦੇ ਮੂੰਹ ਦੇ ਵਿੱਚ ਚਲੇ ਜਾਂਦੇ ਹਨ l ਉਧਰ ਪੁਲਿਸ ਨੇ ਵੀ ਇਸ ਮਾਮਲੇ ਦੇ ਵਿੱਚ ਵੱਡੇ ਖੁਲਾਸੇ ਕਰਦਿਆਂ ਹੋਇਆਂ ਦੱਸਿਆ ਕਿ ਪੀੜਤਾਂ ਵਿੱਚ ਗੁਲ ਬੇਗ ਬਰੋਹੀ, ਉਸਦੀ ਪਤਨੀ, ਪੰਜ ਪੁੱਤਰ, ਤਿੰਨ ਧੀਆਂ ਅਤੇ ਹੋਰ ਸ਼ਾਮਲ ਹਨ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕੈਮੀਕਲ ਰਿਪੋਰਟ ਦੇ ਅਨੁਸਾਰ, ਕੀਤੇ ਗਏ ਟੈਸਟਾਂ ਵਿੱਚ ਕੀਟਨਾਸ਼ਕ ਅਤੇ ਬੈਂਜੋਡਾਇਆਜ਼ੇਪੀਨ ਦਾ ਪਤਾ ਲੱਗਿਆ ਹੈ l ਫਿਲਹਾਲ ਇਹ ਰਿਪੋਰਟ ਉੱਚ ਅਧਿਕਾਰੀਆਂ ਦੇ ਕੋਲ ਪਹੁੰਚ ਚੁੱਕੀ ਹੈ ਤੇ ਉਹਨਾਂ ਵੱਲੋਂ ਮਾਮਲੇ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ।