ਆਈ ਤਾਜ਼ਾ ਵੱਡੀ ਖਬਰ
ਅੱਜਕਲ ਦੇ ਦੌਰ ਵਿੱਚ ਜਿੱਥੇ ਬਹੁਤ ਸਾਰੇ ਲੋਕਾਂ ਵੱਲੋਂ ਆਪਣੇ ਕਾਰੋਬਾਰ ਸ਼ੁਰੂ ਕੀਤੇ ਗਏ ਹਨ ਜਿਸਦੇ ਸਦਕਾ ਉਨ੍ਹਾਂ ਵੱਲੋਂ ਆਪਣੇ ਘਰ ਦਾ ਗੁਜ਼ਾਰਾ ਕੀਤਾ ਜਾ ਸਕੇ। ਉੱਥੇ ਹੀ ਬਹੁਤ ਸਾਰੇ ਲੋਕਾਂ ਵੱਲੋਂ ਜਿੱਥੇ ਆਪਣੇ ਘਰ ਵਿੱਚ ਸਾਫ਼-ਸੁਥਰੇ ਖਾਣ ਪੀਣ ਨੂੰ ਪਹਿਲ ਦਿੱਤੀ ਜਾਂਦੀ ਹੈ। ਉੱਥੇ ਹੀ ਕਈ ਵਾਰ ਲੋਕਾਂ ਵੱਲੋਂ ਜ਼ਰੂਰਤ ਦੇ ਅਨੁਸਾਰ ਹੀ ਬਾਹਰ ਤੋਂ ਖਾਣਾ ਵੀ ਮੰਗਵਾ ਲਿਆ ਜਾਂਦਾ ਹੈ। ਅੱਜਕਲ੍ਹ ਜਿਥੇ ਲੋਕਾਂ ਵੱਲੋਂ ਆਪਣੇ ਘਰ ਤੋਂ ਹੀ ਖਾਣੇ ਦਾ ਆਡਰ ਕਰ ਦਿੱਤਾ ਜਾਂਦਾ ਹੈ ਅਤੇ ਖਾਣ-ਪੀਣ ਦੀਆਂ ਦੁਕਾਨਾਂ ਵੱਲੋਂ ਘਰ ਆਰਡਰ ਕੀਤੇ ਹੋਏ ਸਮਾਨ ਦੀ ਡਿਲਵਰੀ ਵੀ ਕਰ ਦਿੱਤੀ ਜਾਂਦੀ ਹੈ। ਹੁਣ ਇਥੇ ਹੋਟਲ ਚੋਂ ਖਾਣਾ ਆਰਡਰ ਕੀਤਾ ਦੇਖਿਆ ਤਾਂ ਉਡੇ ਸਭ ਦੇ ਹੋਸ਼, ਵਿੱਚੋ ਨਿਕਲੀ ਸੱਪ ਦੀ ਚਮੜੀ, ਮਚਿਆ ਹੜਕੰਪ , ਜਿਸ ਬਾਰੇ ਤਾਜ਼ਾ ਖਬਰ ਸਾਹਮਣੇ ਆਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਕੇਰਲ ਤੋਂ ਸਾਹਮਣੇ ਆਇਆ ਹੈ। ਜਿੱਥੇ ਪਰਿਵਾਰ ਵੱਲੋਂ ਖਾਣੇ ਦਾ ਆਰਡਰ ਦਿੱਤਾ ਗਿਆ ਸੀ ਅਤੇ ਇਹ ਆਰਡਰ ਉਨ੍ਹਾਂ ਵੱਲੋਂ ਤਿਰੂਵਨੰਤਪੁਰਮ ਦੇ ਨੇਦੁਮੰਗੜ ਸਥਿਤ ਇਕ ਹੋਟਲ ਵਿੱਚ ਦਿੱਤਾ ਗਿਆ ਸੀ। ਜਦੋਂ 5 ਮਈ ਨੂੰ ਖਾਣੇ ਦਾ ਆਰਡਰ ਆਇਆ ਤਾਂ ਪਰਿਵਾਰ ਦੇ ਉਸ ਸਮੇਂ ਹੋਸ਼ ਉੱਡ ਗਏ ਜਦੋਂ ਇਸ ਨੂੰ ਖੋਲ੍ਹ ਕੇ ਦੇਖਿਆ ਗਿਆ ਕਿ ਇਸ ਖਾਣੇ ਵਿਚ ਸੱਪ ਦੀ ਚਮੜੀ ਦਾ ਟੁਕੜਾ ਮੌਜੂਦ ਸੀ। ਪਰਿਵਾਰ ਵੱਲੋਂ ਇਸ ਖਾਣੇ ਬਾਰੇ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ। ਜਿਸ ਤੋਂ ਬਾਅਦ ਉਕਤ ਹੋਟਲ ਨੂੰ ਬੰਦ ਕਰ ਦਿੱਤਾ ਗਿਆ ਸੀ ਜਿਨ੍ਹਾਂ ਵੱਲੋਂ ਖਾਣਾ ਬਣਾਉਣ ਸਮੇਂ ਸਫਾਈ ਵੱਲ ਧਿਆਨ ਨਾ ਦਿੰਦੇ ਹੋਏ ਅਣਗਹਿਲੀ ਵਰਤੀ ਗਈ ਸੀ।
ਇਸ ਮਾਮਲੇ ਦੀ ਜਾਂਚ ਲਈ ਜਿੱਥੇ ਅਧਿਕਾਰੀਆਂ ਵੱਲੋਂ ਜਾਂਚ ਕੀਤੀ ਗਈ ਅਤੇ ਹੋਟਲ ਨੂੰ ਆਦੇਸ਼ ਦਿੱਤੇ ਗਏ ਕਿ ਉਨ੍ਹਾਂ ਵੱਲੋਂ ਪੂਰੀ ਤਰ੍ਹਾਂ ਸਫਾਈ ਤੋਂ ਬਾਅਦ ਵਿਚ ਇਸ ਨੂੰ ਖੋਲ੍ਹਿਆ ਜਾਵੇ। ਜਿਸ ਵਿਅਕਤੀ ਵੱਲੋਂ ਆਪਣੀ ਧੀ ਲਈ ਇਸ ਖਾਣੇ ਦਾ ਆਰਡਰ ਦਿੱਤਾ ਗਿਆ ਸੀ ਉੱਥੇ ਹੀ ਭੋਜਨ ਨੂੰ ਲਪੇਟੇ ਜਾਣ ਵਾਲੇ ਕਾਗਜ਼ ਦੇ ਵਿੱਚ ਸੱਪ ਦੀ ਚਮੜੀ ਦਾ ਟੁਕੜਾ ਪਾਇਆ ਗਿਆ ਸੀ।
ਉਨ੍ਹਾਂ ਦੀ ਧੀ ਵੱਲੋਂ ਹੈ ਇਸ ਨੂੰ ਦੇਖਿਆ ਗਿਆ। ਸ਼ਿਕਾਇਤ ਕੀਤੇ ਜਾਣ ਤੋਂ ਬਾਅਦ ਜਿੱਥੇ ਭੋਜਨ ਲਪੇਟਣ ਵਾਲੇ ਕਾਗਜ ਅਤੇ ਸੱਪ ਦੀ ਚਮੜੀ ਦੇ ਟੁਕੜੇ ਨੂੰ ਸੇਫਟੀ ਵਿਭਾਗ ਨੇ ਅਗਲੇਰੀ ਜਾਂਚ ਲਈ ਜ਼ਬਤ ਕਰ ਲਿਆ ਹੈ। ਜਾਂਚ ਕਰਨ ਤੇ ਕਿਹਾ ਗਿਆ ਕਿ ਹੋਟਲ ਕੋਲ ਜਿਥੇ ਪਰਮਿਟ ਅਤੇ ਲਾਇਸੰਸ ਮੌਜੂਦ ਹਨ ਉਥੇ ਹੀ ਸ਼ਿਕਾਇਤ ਦੇ ਅਧਾਰ ਤੇ ਇਸ ਨੂੰ ਅਸਥਾਈ ਤੌਰ ਤੇ ਚਿਤਾਵਨੀ ਦੇ ਕੇ ਬੰਦ ਕੀਤਾ ਗਿਆ ਹੈ। ਉਥੇ ਹੀ ਭੋਜਨ ਦੀ ਗੁਣਵੱਤਾ ਨੂੰ ਕਾਇਮ ਰੱਖਣ ਦੇ ਆਦੇਸ਼ ਵੀ ਜਾਰੀ ਕੀਤੇ ਗਏ ਹਨ।
Previous Postਕੈਨੇਡਾ ਤੋਂ ਆਈ ਵੱਡੀ ਚੰਗੀ ਖਬਰ, ਸੁਣ ਪੰਜਾਬੀਆਂ ਚ ਛਾਈ ਖੁਸ਼ੀ ਦੀ ਲਹਿਰ
Next Postਪੰਜਾਬ ਦੇ ਇਸ ਸਕੂਲ ਬਾਰੇ ਆਈ ਵੱਡੀ ਖਬਰ, ਇਕ ਅਧਿਆਪਕ ਅਤੇ ਏਨੇ ਵਿਦਿਆਰਥੀ, ਸਾਰੇ ਪਾਸੇ ਹੋ ਗਈ ਚਰਚਾ