ਹੋ ਜਾਵੋ ਸਾਵਧਾਨ : ਹੋਵੇਗਾ ਸਿੱਧਾ 10 ਹਜਾਰ ਦਾ ਚਲਾਨ ਅਤੇ 1 ਸਾਲ ਦੀ ਜੇਲ ਜੇ ਗੱਡੀ ਚ ਕੀਤਾ ਇਹ ਕੰਮ

ਤਾਜ਼ਾ ਵੱਡੀ ਖਬਰ

ਇਨਸਾਨ ਦੀ ਬਿਰਤੀ ਇਕੋ ਜਿਹੀ ਨਹੀਂ ਹੁੰਦੀ ਇਹ ਸਮੇਂ ਅਤੇ ਕਾਰਜ ਉੱਪਰ ਨਿਰਭਰ ਕਰਦੀ ਹੈ। ਜੇਕਰ ਇੱਥੇ ਸਮਾਂ ਇਨਸਾਨ ਕੋਲ ਖੁੱਲਾ ਹੋਵੇ ਅਤੇ ਕਾਰਜ ਆਵਾਜਾਈ ਦੇ ਸੜਕੀ ਮਾਰਗ ਦਾ ਇਸਤੇਮਾਲ ਕਰਦੇ ਹੋਏ ਗੱਡੀ ਨੂੰ ਚਲਾਉਣਾ ਹੋਵੇ ਤਾਂ ਇਨਸਾਨ ਆਪਣੇ ਇਸ ਸਫ਼ਰ ਨੂੰ ਰੋਮਾਂਚਕ ਬਣਾਉਣ ਦੀ ਕੋਸ਼ਿਸ਼ ਕਰਦਾ ਹੈ। ਪਰ ਇਸ ਕੋਸ਼ਿਸ਼ ਦੌਰਾਨ ਉਹ ਕਈ ਤਰ੍ਹਾਂ ਦੀਆਂ ਸਾਵਧਾਨੀਆਂ ਨੂੰ ਅਪਨਾਉਣਾ ਵੀ ਭੁੱਲ ਜਾਂਦਾ ਹੈ। ਜਿਸ ਕਾਰਨ ਉਹ ਵੱਖ ਵੱਖ ਟ੍ਰੈਫਿਕ ਨਿਯਮਾਂ ਨੂੰ ਵੀ ਤੋ-ੜ-ਦਾ ਹੈ।

ਜਿੱਥੇ ਉਸ ਵੱਲੋਂ ਕਾਨੂੰਨ ਦੁਆਰਾ ਬਣਾਏ ਗਏ ਨਿਯਮ ਤੋ-ੜੇ ਜਾਂਦੇ ਹਨ ਉਥੇ ਹੀ ਦੂਜੇ ਪਾਸੇ ਇਹਨਾਂ ਨਿਯਮਾਂ ਨੂੰ ਤੋ-ੜ-ਨ ਕਾਰਨ ਦੁਰਘਟਨਾ ਹੋਣ ਦੇ ਚਾਂਸ ਵੀ ਵੱਧ ਜਾਂਦੇ ਹਨ। ਹੁਣ ਇਸ ਤਰ੍ਹਾਂ ਦੀਆਂ ਸਾਰੀਆਂ ਗੈਰ ਕਾਨੂੰਨੀ ਗਤੀਵਿਧੀਆਂ ਉੱਪਰ ਕਾਬੂ ਪਾਉਣ ਦੇ ਲਈ ਪੁਲਿਸ ਪ੍ਰਸ਼ਾਸਨ ਹਰਕਤ ਵਿਚ ਆ ਗਿਆ ਹੈ। ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਨੂੰ ਹੁਣ ਭਾਰੀ ਜੁਰਮਾਨੇ ਦੇ ਨਾਲ ਜੇਲ ਦੀ ਹਵਾ ਵੀ ਖਾਣੀ ਪੈ ਸਕਦੀ ਹੈ। ਸੜਕ ਆਵਾਜਾਈ ਅਤੇ ਹਾਈਵੇ ਮੰਤਰਾਲੇ ਨੇ ਕਿਸੇ ਵੀ ਤਰਾਂ ਦੇ ਟ੍ਰੈਫਿਕ ਨਿਯਮਾਂ ਨੂੰ ਨਾ ਤੋ-ੜ-ਨ ਦੀ ਚਿਤਾਵਨੀ ਦਿੱਤੀ ਹੈ। ਜਿਸ ਦੌਰਾਨ ਕਿਹਾ ਗਿਆ ਹੈ ਕਿ ਜੇਕਰ ਉਹ ਸੜਕ ਆਵਾਜਾਈ ਦੀ ਉਲੰਘਣਾ ਕਰਦੇ ਹਨ ਤਾਂ ਉਹਨਾਂ ਨੂੰ ਪਹਿਲੇ ਅ-ਪ-ਰਾ-ਧ ਦੇ ਤੌਰ ‘ਤੇ 5 ਹਜ਼ਾਰ ਰੁਪਏ ਦਾ ਚਲਾਨ ਅਤੇ ਤਿੰਨ ਮਹੀਨੇ ਦੀ ਕੈਦ ਹੋ ਸਕਦੀ ਹੈ।

ਉੱਥੇ ਹੀ ਇਹ ਦੁਹਰਾਉਣ ‘ਤੇ ਜੁਰਮਾਨਾ ਰਾਸ਼ੀ ਵੱਧ ਕੇ 10 ਹਜ਼ਾਰ ਹੋ ਜਾਵੇਗੀ ਅਤੇ ਇਸ ਦੇ ਨਾਲ 1 ਸਾਲ ਦੀ ਕੈਦ ਕੀਤੀ ਜਾ ਸਕਦੀ ਹੈ। ਮੋਟਰ ਵਾਹਨ ਐਕਟ ਦੀ ਧਾਰਾ 185 ਅਧੀਨ ਜੇਕਰ ਕੋਈ ਵਾਹਨ ਚਾਲਕ ਸ਼ਰਾਬ ਪੀ ਕੇ ਗੱਡੀ ਡ੍ਰਾਈਵ ਕਰਦਾ ਹੈ ਤਾਂ ਉਸ ਨੂੰ ਪਹਿਲਾਂ 10 ਹਜ਼ਾਰ ਰੁਪਏ ਜੁਰਮਾਨਾ ਅਤੇ 6 ਮਹੀਨੇ ਦੀ ਕੈਦ ਕੀਤੀ ਜਾਵੇਗੀ। ਇਹ ਗਲਤੀ ਦੁਬਾਰਾ ਕਰਨ ਤੇ 15 ਹਜ਼ਾਰ ਰੁਪਏ ਜੁਰਮਾਨਾ ਅਤੇ 2 ਸਾਲ ਦੀ ਸ-ਜ਼ਾ ਦਿੱਤੀ ਜਾਵੇਗੀ।

ਡਰਾਈਵਿੰਗ ਲਾਇਸੈਂਸ ਦੇ ਨਿਯਮਾਂ ਦੀ ਉਲੰਘਣਾ ਕਰਨ ‘ਤੇ 1 ਲੱਖ ਰੁਪਏ ਦਾ ਜੁਰਮਾਨਾ, ਤੇਜ਼ ਰਫਤਾਰ ਗੱਡੀ ਚਲਾਉਣ ਦੇ 1,000 ਤੋਂ 2,000 ਰੁਪਏ ਜੁਰਮਾਨਾ, ਜੇਕਰ ਨਾਬਾਲਗ ਡਰਾਈਵਿੰਗ ਕਰਦਾ ਹੈ ਤਾਂ 25 ਹਜ਼ਾਰ ਰੁਪਏ ਜੁਰਮਾਨਾ ਅਤੇ ਕਾਰ ਦੀ ਰਜਿਸਟ੍ਰੇਸ਼ਨ ਰੱਦ ਕਰਨ ਤੋਂ ਇਲਾਵਾ ਉਸ ਨਬਾਲਗ ਦਾ 25 ਸਾਲ ਦੀ ਉਮਰ ਤੱਕ ਡਰਾਇਵਿੰਗ ਲਾਇਸੈਂਸ ਨਹੀਂ ਬਣਾਇਆ ਜਾਵੇਗਾ। ਇਸ ਤੋਂ ਇਲਾਵਾ ਕਈ ਹੋਰ ਵੱਖ ਵੱਖ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਭਾਰੀ ਜੁਰਮਾਨਾ ਕੀਤਾ ਜਾਵੇਗਾ।