ਆਈ ਤਾਜ਼ਾ ਵੱਡੀ ਖਬਰ
ਪੰਜਾਬ ਵਿੱਚ ਜਿੱਥੇ ਕਰੋਨਾ ਕਾਰਨ ਵਿਦਿਅਕ ਅਦਾਰਿਆਂ ਨੂੰ ਕਾਫੀ ਲੰਮੇ ਸਮੇ ਤਕ ਬੰਦ ਰਖਿਆ ਗਿਆ ਸੀ। ਸਰਕਾਰ ਵੱਲੋਂ ਕਰੋਨਾ ਦੇ ਵਧਦੇ ਕੇਸਾਂ ਨੂੰ ਦੇਖਦੇ ਹੋਏ ਬਹੁਤ ਸਾਰੀਆਂ ਸਖ਼ਤ ਹਦਾਇਤਾਂ ਵੀ ਲਾਗੂ ਕੀਤੀਆਂ ਗਈਆਂ ਸਨ। ਕਰੋਨਾ ਦੇ ਕਾਰਨ ਜਿੱਥੇ ਪਹਿਲਾਂ ਵਿਦਿਅਕ ਅਦਾਰਿਆਂ ਨੂੰ ਕਾਫੀ ਲੰਮਾ ਸਮੇਂ ਬੰਦ ਰੱਖਣ ਤੋਂ ਬਾਅਦ ਮੁੜ ਖੋਲ੍ਹਿਆ ਗਿਆ ਸੀ। ਉਥੇ ਵੀ ਅਧਿਆਪਕਾਂ ਦਾ ਕਰੋਨਾ ਟੀਕਾਕਰਨ ਵੀ ਲਾਜ਼ਮੀ ਕੀਤਾ ਗਿਆ ਸੀ। ਕਰੋਨਾ ਦੇ ਨਵੇਂ ਰੂਪ ਦੇ ਬਹੁਤ ਸਾਰੇ ਮਾਮਲੇ ਪੰਜਾਬ ਵਿੱਚ ਸਾਹਮਣੇ ਆਉਣ ਤੋਂ ਬਾਅਦ ਵੀ ਬੱਚਿਆਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰਖਦੇ ਹੋਏ ਬੰਦ ਕਰ ਦਿੱਤਾ ਗਿਆ ਸੀ।। ਸਰਕਾਰ ਵੱਲੋਂ ਜਿੱਥੇ ਵਿਦਿਅਕ ਅਦਾਰਿਆਂ ਨੂੰ ਬੰਦ ਰੱਖਣ ਦੇ ਆਦੇਸ਼ 15 ਜਨਵਰੀ ਤੱਕ ਕੀਤੇ ਗਏ ਸਨ ਉਸ ਤੋਂ ਬਾਅਦ ਉਨ੍ਹਾਂ ਨੂੰ 25 ਜਨਵਰੀ ਤਕ ਕਰ ਦਿੱਤਾ ਗਿਆ ਸੀ।
ਹੁਣ ਪੰਜਾਬ ਸਰਕਾਰ ਵੱਲੋਂ ਕਰੋਨਾ ਦੀ ਲਹਿਰ ਨੂੰ ਦੇਖਦੇ ਹੋਏ ਇਸ ਤਰੀਕ ਤਕ ਪਾਬੰਦੀਆਂ ਲਗਾਈਆਂ ਗਈਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਹੁਣ ਵਿਦਿਅਕ ਅਦਾਰਿਆਂ ਨੂੰ 1 ਫਰਵਰੀ ਤਕ ਬੰਦ ਰੱਖੇ ਜਾਣ ਦੇ ਐਲਾਨ ਕਰ ਦਿੱਤੇ ਹਨ। ਸੂਬਾ ਸਰਕਾਰ ਵੱਲੋਂ ਜਿਥੇ ਕਰੋਨਾ ਦੇ ਵਧ ਰਹੇ ਮਾਮਲਿਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਕਰੋਨਾ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਸਨ ਉਨ੍ਹਾਂ ਪਾਬੰਧੀਆਂ ਨੂੰ ਪੰਜਾਬ ਸਰਕਾਰ ਵੱਲੋਂ 1 ਫਰਵਰੀ ਤੱਕ ਜਾਰੀ ਰੱਖਣ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਉੱਥੇ ਹੀ ਸਰਕਾਰ ਵੱਲੋਂ ਲੋਕਾਂ ਲਈ ਟੀਕਾਕਰਣ ਅਤੇ ਮਾਸਕ ਲਗਾਉਣਾ ਵੀ ਲਾਜ਼ਮੀ ਕੀਤਾ ਗਿਆ ਹੈ।
ਇੱਥੇ ਲੋਕਾਂ ਨੂੰ ਖਾਸ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਸਰਕਾਰੀ ਅਤੇ ਗੈਰ ਸਰਕਾਰੀ ਦਫ਼ਤਰਾਂ ਅਤੇ ਜਨਤਕ ਥਾਵਾਂ, ਮੰਡੀਆਂ ਆਦਿ ਥਾਵਾਂ ਉਪਰ ਮਾਸਕ ਲਗਾ ਕੇ ਜਾਇਆ ਜਾਵੇ। ਸਰਕਾਰ ਵੱਲੋਂ ਕੰਮ ਤੇ ਆਉਣ ਵਾਲੇ ਸਾਰੇ ਵਿਅਕਤੀਆਂ ਦਾ ਟੀਕਾਕਰਨ ਲਾਜ਼ਮੀ ਕੀਤਾ ਗਿਆ ਹੈ ਉਥੇ ਹੀ ਰੈਸਟੋਰੈਂਟ ,ਸਪਾ, ਸਿਨੇਮਾ, ਮਲਟੀਪਲੈਕਸ, ਬਾਰ ਆਦਿ ਥਾਵਾਂ ਤੇ ਲੋਕਾਂ ਦੀ ਫ਼ੀਸ ਦੀ ਸਮਰੱਥਾ ਰੱਖੀ ਗਈ ਹੈ।
ਉਥੇ ਹੀ ਲੋਕਾਂ ਨੂੰ ਪੰਜਾਬ ਅੰਦਰ ਹੋਣ ਵਾਲੇ ਸਮਾਗਮਾਂ ਵਿੱਚ ਇੰਨਡੋਰ 50 ਅਤੇ ਆਓਟਡੋਰ ਵਿਚ ਕਰਵਾਏ ਜਾਣੇ ਸਮਾਗਮ ਵਿਚ 100 ਲੋਕਾਂ ਦੇ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਗਈ ਹੈ। ਲੋਕਾਂ ਨੂੰ ਲਾਗੂ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨ ਦੇ ਆਦੇਸ਼ ਵੀ ਜਾਰੀ ਕੀਤੇ ਗਏ ਹਨ।
Home ਤਾਜਾ ਖ਼ਬਰਾਂ ਹੋ ਜਾਵੋ ਸਾਵਧਾਨ – ਪੰਜਾਬ ਸਰਕਾਰ ਨੇ ਕੋਰੋਨਾ ਨੂੰ ਦੇਖਦੇ ਹੋਏ ਇਸ ਤਰੀਕ ਤੱਕ ਲਈ ਲਗਾਈਆਂ ਇਹ ਪਾਬੰਦੀਆਂ
Previous Postਹੁਣੇ ਹੁਣੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਬਾਰੇ ਆਈ ਵੱਡੀ ਖਬਰ – ਹੋ ਗਿਆ ਹੁਣ ਇਹ ਵੱਡਾ ਐਲਾਨ
Next Postਇਸ ਕਾਰਨ ਤੋਂ ਅੱਕੇ ਹੋਏ ਇਹਨਾਂ 6 ਪਿੰਡਾਂ ਨੇ ਕਰਤਾ ਪੰਜਾਬ ਵਿਧਾਨ ਸਭਾ ਚੋਣਾਂ 2022 ਦਾ ਮੁਕੰਮਲ ਬਾਈਕਾਟ