ਤਾਜਾ ਵੱਡੀ ਖਬਰ
ਸਰਕਾਰ ਵੱਲੋਂ ਸਮੇਂ-ਸਮੇਂ ਤੇ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਵਿੱਚ ਬਦਲਾਅ ਕੀਤਾ ਜਾ ਰਿਹਾ ਹੈ। ਇਸ ਸਾਲ ਵਿਚ ਕਰੋਨਾ ਦੇ ਚੱਲਦੇ ਹੋਏ ਬਹੁਤ ਸਾਰੇ ਬਦਲਾਅ ਕੀਤੇ ਜਾ ਰਹੇ ਹਨ । ਤਾਂ ਜੋ ਲੋਕਾਂ ਨੂੰ ਇਸ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਇਸ ਲਈ ਸਰਕਾਰਾਂ ਵੱਲੋਂ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਦੂਰ ਕਰਨ ਲਈ ਸਹੂਲਤਾਂ ਮੁਹਈਆ ਕਰਵਾਈਆਂ ਜਾਂਦੀਆਂ ਹਨ। ਉਥੇ ਹੀ ਦੂਰ ਸੰਚਾਰ ਵਿਭਾਗ ਵੱਲੋਂ ਵੀ ਕਈ ਬਦਲਾਅ ਕੀਤੇ ਜਾ ਰਹੇ ਹਨ।
ਹੁਣ 1 ਜਨਵਰੀ ਤੋਂ ਇਕ ਨੰਬਰ ਲਗਾ ਕੇ ਹੀ ਮੋਬਾਇਲ ਫੋਨ ਤੇ ਕਾਲ ਕੀਤੀ ਜਾ ਸਕੇਗੀ। ਇਸ ਸਾਲ ਦੇ ਵਿੱਚ ਲੋਕਾਂ ਨੂੰ ਬਹੁਤ ਸਾਰੇ ਬਦਲਾਵ ਦੇ ਨਾਲ ਚੱਲਣਾ ਪਿਆ ਹੈ। ਇਸ ਸਾਲ ਦੇ ਲੋਕਾਂ ਦਾ ਜੀਵਨ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ ਹੈ। ਹੁਣ ਦੂਰ ਸੰਚਾਰ ਵਿਭਾਗ ਨੇ ਭਾਰਤ ਤੇ ਦੂਰ ਸੰਚਾਰ ਰੈਗੂਲੇਟਰੀ ਅਥਾਰਟੀ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਕੀਤੇ ਜਾ ਰਹੇ ਬਦਲਾਵ ਦੇ ਕਾਰਨ ਹੁਣ 1 ਜਨਵਰੀ ਤੋਂ ਦੇਸ਼ ਦੇ ਕਿਸੇ ਵੀ ਲੈਂਡਲਾਈਨ ਫੋਨ ਤੋਂ ਮੋਬਾਇਲ ਫੋਨ ਤੇ ਕਾਲ ਕਰਨ ਦਾ ਤਰੀਕਾ ਬਦਲ ਜਾਵੇਗਾ।
20 ਨਵੰਬਰ ਨੂੰ ਦੂਰ ਸੰਚਾਰ ਵਿਭਾਗ ਨੇ ਸਰਕੂਲਰ ਰਾਹੀਂ ਜਾਣਕਾਰੀ ਦਿੱਤੀ ਹੈ ਕਿ ਲੈਂਡਲਾਈਨ ਤੋਂ ਮੋਬਾਈਲ ਫੋਨ ਤੇ ਕਾਲ ਕਰਨ ਦੇ ਤਰੀਕੇ ਨੂੰ ਬਦਲਨ ਲਈ ਕੋਸ਼ਿਸ਼ ਦੀਆਂ ਸਿਫਾਰਸ਼ਾਂ ਸਵਿਕਾਰ ਕਰ ਲਈਆਂ ਗਈਆਂ ਹਨ। ਨੰਬਰ ਡਾਇਲ ਕਰਨ ਦੇ ਇਸ ਢੰਗ ਨਾਲ ਆਉਣ ਵਾਲੀਆਂ ਤਬਦੀਲੀਆਂ ਦੂਰ ਸੰਚਾਰ ਕੰਪਨੀਆਂ ਨੂੰ ਮੋਬਾਇਲ ਸੇਵਾ ਲਈ 254.4 ਕਰੋੜ ਵਾਧੂ ਨੰਬਰ ਬਣਾਉਣ ਦੀ ਸਹੂਲਤ ਮਿਲੇਗੀ।
ਇਹ ਬਦਲਾਅ ਆਉਣ ਵਾਲੇ ਸਮੇਂ ਦੀਆਂ ਲੋੜਾਂ ਨੂੰ ਵੀ ਪੂਰਾ ਕਰਨ ਵਿਚ ਸਹਾਈ ਸਿੱਧ ਹੋਵੇਗਾ। 29 ਮਈ 2020 ਨੂੰ ਟਰਾਈ ਨੇ ਅਜਿਹੀਆਂ ਕਾਲਾ ਲਈ ਨੰਬਰ ਦੇ ਅੱਗੇ ਜੀਰੋ ਲਗਾਉਣ ਦੀ ਸਿਫਾਰਸ਼ ਕੀਤੀ ਸੀ । ਇਨਕਮ ਸਰਵਿਸ ਪ੍ਰੋਵਾਈਡਰ ਕੰਪਨੀਆਂ ਨੂੰ ਵਧੇਰੇ ਨੰਬਰ ਬਣਾਉਣ ਦੀ ਆਗਿਆ ਦੇਵੇਗਾ। ਹੁਣ ਦੂਰ ਸੰਚਾਰ ਵਿਭਾਗ ਨੇ ਕਹਿ ਕੇ ਦੂਰ ਸੰਚਾਰ ਕੰਪਨੀਆਂ ਨੂੰ ਲੈਂਡਲਾਈਨ ਦੇ ਸਾਰੇ ਗਾਹਕਾਂ ਨੂੰ ਜੀਰੋ ਡਾਈਲਿਗ ਦੀ ਸਹੂਲਤ ਦੇਣੀ ਪਏਗੀ। ਇਹ ਸੇਵਾ ਇਸ ਸਮੇਂ ਤੁਹਾਡੇ ਖੇਤਰ ਤੋਂ ਬਾਹਰ ਦੀਆਂ ਕਾਲਾਂ ਲਈ ਉਪਲਬਧ ਹੈ। ਇਹ ਬਦਲਾਅ 1 ਜਨਵਰੀ ਤੋਂ ਲਾਗੂ ਹੋ ਜਾਵੇਗਾ। ਲੈਂਡਲਾਈਨ ਤੋਂ ਕਿਸੇ ਨੂੰ ਵੀ ਮੋਬਾਇਲ ਤੇ ਫੋਨ ਕਰਨ ਸਮੇਂ ਨੰਬਰ ਡਾਇਲ ਕਰਨ ਤੋਂ ਪਹਿਲਾਂ ਜ਼ੀਰੋ ਲਗਾਉਣਾ ਲਾਜ਼ਮੀ ਹੋਵੇਗਾ।
Previous Postਕਿਸਾਨ ਅੰਦੋਲਨ ਚ ਇਸ ਨੌਜਵਾਨ ਦਾ ਜੋਸ਼ ਦੇਖ ਸਾਰੇ ਹੋ ਗਏ ਹੈਰਾਨ – ਹੋ ਰਹੀ ਬੱਲੇ ਬੱਲੇ
Next Postਅੱਧੀ ਰਾਤ ਨੂੰ ਹੁਣੇ ਹੁਣੇ ਆਹ ਦੇਖੋ ਕੀ ਕੀ ਹੋਣ ਲੱਗ ਪਿਆ ਕਿਸਾਨਾਂ ਨੂੰ ਦਿਲੀ ਜਾਣ ਤੋਂ ਰੋਕਣ ਲਈ