ਹੈਰਾਨ ਕਰਨ ਵਾਲਾ ਮਾਮਲਾ ਆਇਆ ਸਾਹਮਣੇ , ਅੱਖਾਂ ਦੀ ਬਣਤਰ ਤੋਂ ਬਿਨਾ ਹੀ ਪੈਦਾ ਹੋਇਆ ਬੱਚਾ

ਤਾਜਾ ਵੱਡੀ ਖਬਰ 

ਤੇਰੇ ਰੰਗ ਨਿਆਰੇ ਦਾਤਿਆ,ਤੇਰੇ ਰੰਗ ਨਿਆਰੇ” ਇਸ ਧਰਤੀ ਦੇ ਉੱਪਰ ਅਜਿਹੇ ਬਹੁਤ ਸਾਰੇ ਅਜੀਬੋ ਗਰੀਬ ਮਾਮਲੇ ਦੇਖਣ ਨੂੰ ਮਿਲਦੇ ਹਨ, ਜਿਨ੍ਹਾਂ ਨੂੰ ਦੇਖਣ ਤੋਂ ਬਾਅਦ ਆਪਣੀਆਂ ਅੱਖਾਂ ਉੱਪਰ ਵੀ ਵਿਸ਼ਵਾਸ ਕਰਨਾ ਔਖਾ ਹੋ ਜਾਂਦਾ ਹੈ। ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ , ਜਿੱਥੇ ਅੱਖਾਂ ਦੀ ਬਣਤਰ ਤੋਂ ਬਿਨਾਂ ਹੀ ਇੱਕ ਬੱਚੇ ਨੇ ਜਨਮ ਲਿਆ ਹੈ। ਅੱਖਾਂ ਦਾ ਨਾ ਹੋਣਾ ਵੱਖਰੀ ਗੱਲ ਹੈ, ਪਰ ਜੇਕਰ ਅੱਖ ਦੀ ਥਾਂ ‘ਤੇ ਬਿਨਾਂ ਕਿਸੇ ਟਿਸ਼ੂ ਜਾਂ ਆਪਟੀਕਲ ਨਰਵ ਦੇ ਜਨਮ ਲੈਂਦਾ ਹੈ, ਤਾਂ ਸੋਚੋ ਉਸ ਬੱਚੇ ਦੇ ਚਿਹਰੇ ਦੀ ਬਣਤਰ ਕਿਵੇਂ ਦੀ ਹੋਵੇਗੀ, ਇਹ ਬੱਚਾ ਦੇਖਣ ਦੇ ਵਿੱਚ ਕਾਫੀ ਡਰਾਵਣਾ ਜਿਹਾ ਲੱਗ ਰਿਹਾ ਹੈ ਤੇ ਲੋਕ ਇਸ ਨੂੰ ਦੇਖਣ ਤੋਂ ਬਾਅਦ ਕਾਫੀ ਹੈਰਾਨ ਵੀ ਹੁੰਦੇ ਪਏ ਹਨ।
`
ਇਸ ਬੱਚੇ ਨੂੰ ਦੇਖਣ ਤੋਂ ਬਾਅਦ ਬਹੁਤ ਸਾਰੇ ਲੋਕ ਇਹ ਗੱਲ ਵੀ ਆਖਦੇ ਪਏ ਹਨ ਕਿ ਇਹ ਸਥਿਤੀ ਸ਼ਾਇਦ ਹੀ ਕਿਸੇ ਜੈਨੇਟਿਕ ਸਮੱਸਿਆ ਕਾਰਨ ਹੁੰਦੀ ਹੈ। ਉੱਥੇ ਹੀ ਦੱਸਿਆ ਜਾ ਰਿਹਾ ਹੈ ਕਿ ਦੁਨੀਆਂ ਭਰ ਦੇ ਵਿੱਚ ਅਜਿਹੇ ਬੱਚਿਆਂ ਦੀ ਗਿਣਤੀ ਕਰੀਬ 30 ਹੈ l ਇਹ ਹੈਰਾਨ ਕਰਨ ਵਾਲਾ ਮਾਮਲਾ ਅਮਰੀਕਾ ਤੋਂ ਸਾਹਮਣੇ ਆਇਆ ਜਿੱਥੇ ਅਮਰੀਕਾ ਦੇ ਮਿਸੂਰੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਅਜਿਹੇ ਬੱਚੇ ਨੇ ਜਨਮ ਲਿਆ ਹੈ। ਬੱਚੇ ਦਾ ਜਨਮ ਜਮਾਂਦਰੂ ਐਨੋਫਥਲਮੀਆ ਨਾਲ ਹੋਇਆ। ਇਸ ਲਈ ਡਾਕਟਰਾਂ ਨੇ ਕਿਹਾ ਕਿ ਇਹ ਕਿਸੇ ਕਿਸਮ ਦੀ ਜੈਨੇਟਿਕ ਸਥਿਤੀ ਸੀ ਜਿੱਥੇ ਬੱਚੇ ਦੀਆਂ ਅੱਖਾਂ ਦੇ ਟਿਸ਼ੂ ਜਾਂ ਆਪਟਿਕ ਨਸਾਂ ਨਹੀਂ ਸਨ।

ਉਥੇ ਹੀ ਜੋ ਦੋ ਬੱਚੇ ਦੀ ਮਾਂ ਦੇ ਨਾਲ ਇਸ ਸਬੰਧੀ ਗੱਲਬਾਤ ਕੀਤੀ ਗਈ ਤਾਂ ਬੱਚੇ ਦੀ ਮਾਂ ਨੇ ਕਿਹਾ ਕਿ ਉਹ 9 ਦਿਨਾਂ ਤੋਂ ਸੀਜੇਰੀਅਨ ਸੈਕਸ਼ਨ ਦੁਆਰਾ ਜਨਮੇ ਬੱਚੇ ਦੀ ਜਾਂਚ ਦੀ ਉਡੀਕ ਵਿੱਚ ਹੰਝੂਆਂ ਵਿੱਚ ਸੀ। ਆਖਰਕਾਰ ਡਾਕਟਰਾਂ ਨੇ ਉਸ ਨੂੰ ਦੱਸਿਆ ਕਿ ਉਹ ਕੋਰਟੀਸੋਲ ਤੋਂ ਬਿਨਾਂ ਪੈਦਾ ਹੋਇਆ ਸੀ, ਜਿਸ ਕਾਰਨ ਉਸ ਦੀਆਂ ਅੱਖਾਂ ਬੰਦ ਸਨ।

ਕਿਹਾ ਜਾਂਦਾ ਹੈ ਕਿ ਇਹ ਬਹੁਤ ਹੀ ਦੁਰਲੱਭ ਸਥਿਤੀ ਹੈ ਅਤੇ ਦੁਨੀਆ ਭਰ ਵਿੱਚ ਅਜਿਹੇ 30 ਤੋਂ ਵੱਧ ਮਾਮਲੇ ਹੁੰਦੇ ਹਨ। ਉੱਥੇ ਹੀ ਡਾਕਟਰਾਂ ਦੇ ਵੱਲੋਂ ਆਖਿਆ ਜਾ ਰਿਹਾ ਹੈ ਕਿ ਜਦੋਂ ਬੱਚਾ ਗਰਭ ਦੇ ਵਿੱਚ ਹੁੰਦਾ ਹੈ, ਜੇਕਰ ਉਸਦਾ ਚੰਗੇ ਤਰੀਕੇ ਦੇ ਨਾਲ ਧਿਆਨ ਤੇ ਦੇਖਭਾਲ ਨਾ ਕੀਤੀ ਜਾਵੇ ਤਾਂ, ਸਥਿਤੀ ਇਸ ਕਦਰ ਬਿਗੜ ਸਕਦੀ ਹੈ।