ਹੁਣੇ ਹੁਣੇ ਹੋਇਆ ਹਵਾਈ ਹਾਦਸਾ – ਦੁਨੀਆਂ ਦੇ ਇਸ ਚੋਟੀ ਦੇ ਅਮੀਰ ਸਖਸ਼ ਦੀ ਵੀ ਹੋਈ ਮੌਤ

ਆਈ ਤਾਜਾ ਵੱਡੀ ਖਬਰ

ਇਹ ਦੁਨੀਆਂ ਬਹੁਤ ਛੋਟੀ ਹੈ ਜਿਸ ਤੋਂ ਅਸੀਂ ਅਜੋਕੇ ਸਮੇਂ ਇਕ ਛੋਟੀ ਜਿਹੀ ਕਲਿੱਕ ਹੀ ਦੂਰ ਹਾਂ। ਪੂਰੇ ਸੰਸਾਰ ਭਰ ਦੀਆਂ ਖਬਰਾਂ ਬਸ ਇਕ ਮਿੰਟ ਦੀ ਦੂਰੀ ‘ਤੇ ਹੀ ਸਾਡੇ ਤੱਕ ਪੁੱਜ ਜਾਂਦੀਆਂ ਹਨ। ਇਸ ਵਿਸ਼ਵ ਦੇ ਵਿਚ ਕੀ ਵਾਪਰ ਰਿਹਾ ਹੈ ਅਤੇ ਕਿਹੜੀ ਜਗ੍ਹਾ ‘ਤੇ ਕਿਹੋ ਜਿਹੇ ਹਾਲਾਤ ਹਨ ਇਸ ਸਭ ਬਾਰੇ ਪਤਾ ਵੀ ਸਾਨੂੰ ਆਸਾਨੀ ਦੇ ਨਾਲ ਚੱਲ ਜਾਂਦਾ ਹੈ। ਪਰ ਮੌਜੂਦਾ ਸਮੇਂ ਵਿੱਚ ਇਕ ਬੇਹੱਦ ਦੁੱਖ ਭਰੀ ਖਬਰ ਫ਼ਰਾਂਸ ਤੋਂ ਸੁਣਨ ਨੂੰ ਮਿਲ ਰਹੀ ਹੈ। ਜਿੱਥੇ ਫਰਾਂਸ ਦੇ ਅਰਬਪਤੀ ਓਲੀਵੀਅਰ ਡਾਸਾਲਟ,

ਜੋ ਕਿ ਇੱਕ ਰਾਜਨੇਤਾ ਅਤੇ ਡਾਸਾਲਟ ਹਵਾਈ ਜਹਾਜ਼ ਬਣਾਉਣ ਵਾਲੇ ਪਰਿਵਾਰ ਦੇ ਘਰਾਣੇ ਤੋਂ ਸਨ ਉਹ ਐਤਵਾਰ ਨੂੰ ਇੱਕ ਹੈਲੀਕਾਪਟਰ ਦੇ ਹਾਦਸੇ ਵਿੱਚ ਮਾ- ਰੇ ਗਏ। ਸੰਸਦੀ ਅਤੇ ਜਾਂਚ ਦੇ ਸੂਤਰਾਂ ਨੇ ਦੱਸਿਆ ਕਿ ਡਾਸਾਲਟ 69 ਸਾਲ ਦੇ ਸਨ ਅਤੇ ਤਿੰਨ ਬੱਚਿਆਂ ਦੇ ਇਕ ਪਿਤਾ ਸਨ। ਜਿਨ੍ਹਾਂ ਦੀ ਸ਼ਾਮ 6 ਵਜੇ ਮੌਤ ਹੋ ਗਈ ਜਦੋਂ ਉਨ੍ਹਾਂ ਦਾ ਹੈਲੀਕਾਪਟਰ ਉੱਤਰ ਪੱਛਮੀ ਫਰਾਂਸ ਦੇ ਡੇਓਵਿਲ ਦੇ ਸਮੁੰਦਰੀ ਕੰਢੇ ਦੇ ਰਿਜੋਰਟ ਨੇੜੇ ਹਾਦਸਾ ਗ੍ਰਸਤ ਹੋ ਗਿਆ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਇਕ ਟਵੀਟ ਵਿਚ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ

ਕਿ ਓਲੀਵੀਅਰ ਡਾਸਾਲਟ ਫਰਾਂਸ ਨੂੰ ਪਿਆਰ ਕਰਦਾ ਸੀ। ਉਦਯੋਗ ਦੇ ਕਪਤਾਨ, ਸਥਾਨਕ ਸੰਸਦ ਮੈਂਬਰ, ਹਵਾਈ ਸੈਨਾ ਵਿਚ ਰਿਜ਼ਰਵ ਕਮਾਂਡਰ ਵਜੋਂ ਆਪਣੀ ਜ਼ਿੰਦਗੀ ਭਰ ਆਪਣੇ ਦੇਸ਼ ਦੀ ਸੇਵਾ ਕਰਨ ਤੋਂ ਉਹ ਕਦੇ ਪਿੱਛੇ ਨਹੀਂ ਹਟਿਆ। ਡਾਸਾਲਟ ਐਵੀਏਸ਼ਨ ਸਮੂਹ ਪਿਛਲੇ 70 ਸਾਲਾਂ ਤੋਂ ਫ੍ਰੈਂਚ ਹਵਾਈ ਜਹਾਜ਼ ਦਾ ਇਕ ਪ੍ਰਮੁੱਖ ਨਿਰਮਾਤਾ ਰਿਹਾ ਹੈ ਅਤੇ ਫਾਲਕਨ ਪ੍ਰਾਈਵੇਟ ਜੈੱਟ, ਮਿਰਜ ਲੜਾਕੂ ਜਹਾਜ਼ ਅਤੇ ਪਿੱਛੇ ਜਿਹੇ ਰਾਜ ਦਾ ਉੱਚਤਮ ਰਾਫੇਲ ਲ-ੜਾ-ਕੂ ਹੈ। ਫੋਰਬਸ ਰਸਾਲੇ ਨੇ ਅਨੁਮਾਨ ਲਗਾਇਆ ਹੈ

ਕਿ 2020 ਵਿਚ ਓਲੀਵੀਅਰ ਡਾਸਾਲਟ ਇਸ ਗ੍ਰਹਿ ਦਾ 361 ਵਾਂ ਸਭ ਤੋਂ ਅਮੀਰ ਵਿਅਕਤੀ ਸੀ ਜਿਸਦੀ ਆਮਦਨ ਲਗਭਗ 5 ਅਰਬ ਯੂਰੋ ਸੀ। ਦੱਸ ਦੇਈਏ ਕਿ ਓਲੀਵੀਅਰ ਡਾਸਾਲਟ ਦਾ ਜਨਮ 1 ਜੂਨ 1951 ਨੂੰ ਹੋਇਆ ਸੀ। ਜੋ ਕਿ ਡਾਸਾਲਟ ਸਮੂਹ ਦੇ ਪਰਿਵਾਰ ਤੋਂ ਸੀ ਜਿਸ ਦੀ ਸਥਾਪਨਾ ਓਲੀਵੀਅਰ ਡਾਸਾਲਟ ਦੇ ਦਾਦਾ ਮਾਰਸਲ ਡਾਸਾਲਟ ਨੇ ਸਾਲ 1929 ਵਿੱਚ ਕੀਤੀ ਸੀ। ਡਾਸਾਲਟ ਐਵੀਏਸ਼ਨ ਦੇ ਕੋਲੋਂ ਹੀ ਭਾਰਤ ਨੇ 36 ਰਾਫੇਲ ਲ-ੜਾ-ਕੂ ਜਹਾਜ਼ ਕੀਤੇ ਸਨ।