ਆਈ ਤਾਜ਼ਾ ਵੱਡੀ ਖਬਰ
ਭਾਰਤ ਵਿੱਚ ਕੁਦਰਤ ਦਾ ਕਹਿਰ ਆਏ ਦਿਨ ਹੀ ਦੇਖਣ ਨੂੰ ਮਿਲਦਾ ਹੈ ਜਿਥੇ ਅਜੇ ਤੱਕ ਕਰੋਨਾ ਦਾ ਕਹਿਰ ਖਤਮ ਨਹੀਂ ਹੋਇਆ ਹੈ ਉੱਥੇ ਹੀ ਮੌਸਮ ਦੀ ਤਬਦੀਲੀ ਦਾ ਅਸਰ ਸਾਰੇ ਪਾਸੇ ਵੇਖਿਆ ਜਾ ਰਿਹਾ ਹੈ। ਭਾਰਤ ਵਿੱਚ ਗਰਮੀ ਦੇ ਮੌਸਮ ਵਿੱਚ ਜਿੱਥੇ ਹੋਣ ਵਾਲੀ ਬਰਸਾਤ ਲੋਕਾਂ ਨੂੰ ਗਰਮੀ ਤੋਂ ਰਾਹਤ ਦੇ ਰਹੀ ਹੈ ਉੱਥੇ ਹੀ ਬਹੁਤ ਸਾਰੇ ਹਾਦਸੇ ਵਾਪਰਣ ਦੀ ਵਜ੍ਹਾ ਵੀ ਬਣ ਰਹੀ ਹੈ। ਇਸ ਬਰਸਾਤ ਦੇ ਕਾਰਨ ਆਏ ਦਿਨ ਹੀ ਬਹੁਤ ਸਾਰੇ ਹਾਦਸੇ ਵਾਪਰ ਰਹੇ ਹਨ ਜਿਨ੍ਹਾਂ ਵਿੱਚ ਭਾਰੀ ਜਾਨੀ-ਮਾਲੀ ਨੁਕਸਾਨ ਹੋਣ ਦੀਆਂ ਖ਼ਬਰਾਂ ਆਏ ਦਿਨ ਸੋਸ਼ਲ ਮੀਡੀਆ ਉਪਰ ਵੀ ਸਾਹਮਣੇ ਆ ਰਹੀਆਂ ਹਨ।
ਹੁਣ ਫਿਰ ਹਿਮਾਚਲ ਦੇ ਪਹਾੜਾਂ ਤੋਂ ਇਕ ਮਾੜੀ ਖਬਰ ਸਾਹਮਣੇ ਆਈ ਹੈ ਜਿਸ ਨਾਲ ਹਾਹਾਕਾਰ ਮਚ ਗਈ ਹੈ। ਮੌਸਮ ਦੀ ਤਬਦੀਲੀ ਨਾਲ ਜੁਲਾਈ ਤੋਂ ਲੈ ਕੇ ਹੁਣ ਤੱਕ ਲਗਾਤਾਰ ਭਾਰੀ ਨੁਕਸਾਨ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ਜਿੱਥੇ ਜਮੀਨ ਖਿਸਕਣ ਕਾਰਨ ਕਈ ਹਾਦਸੇ ਵਾਪਰ ਚੁੱਕੇ ਹਨ,ਉੱਥੇ ਹੀ ਹੁਣ ਇਕ ਵਾਰ ਫਿਰ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਵਿਚ ਜ਼ਮੀਨ ਖਿਸਕਣ ਦੀ ਘਟਨਾ ਸਾਹਮਣੇ ਆਈ ਹੈ। ਜਿਸ ਨਾਲ ਫਿਰ ਤੋਂ ਲੋਕਾਂ ਵਿਚ ਡਰ ਦਾ ਮਾਹੌਲ ਵੇਖਿਆ ਜਾ ਰਿਹਾ ਹੈ ਕਿਉਕਿ ਮਲਬੇ ਦੇ ਸੜਕ ਉਪਰ ਡਿੱਗਣ ਕਾਰਨ ਲੋਕਾਂ ਦੀ ਆਵਾਜਾਈ ਪ੍ਰਭਾਵਤ ਹੋਈ ਹੈ ਉਥੇ ਹੀ ਦੱਸਿਆ ਗਿਆ ਹੈ ਕਿ ਸੋਮਵਾਰ ਸਵੇਰ ਨੂੰ ਅਚਾਨਕ ਇਕ ਪਹਾੜ ਤੋਂ ਭਾਰੀ ਮਲਬਾ ਹੇਠਾਂ ਡਿਗਣਾ ਸ਼ੁਰੂ ਹੋ ਗਿਆ ਸੀ ਜਿਸ ਕਾਰਨ ਰਾਸ਼ਟਰੀ ਰਾਜ ਮਾਰਗ 5 ਤੇ ਜਾਮ ਲੱਗ ਗਿਆ ਹੈ।
ਉੱਥੇ ਹੀ ਇਸ ਮਲਬੇ ਨੂੰ ਹਟਾਉਣ ਵਾਸਤੇ ਹਾਈਵੇ ਅਥਾਰਟੀ ਵੱਲੋਂ ਮਸ਼ੀਨਰੀ ਲਿਆ ਕੇ ਸੜਕ ਮੁੜ ਤੋਂ ਬਹਾਲ ਕਰਨ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਤਾਂ ਜੋ ਵਾਹਨ ਚਾਲਕਾਂ ਨੂੰ ਆਪਣੀ ਮੰਜ਼ਲ ਤੱਕ ਪਹੁੰਚਣ ਵਿਚ ਮੁਸ਼ਕਿਲ ਨਾ ਹੋ ਸਕੇ। ਉਥੇ ਹੀ ਅੱਜ ਸਵੇਰੇ ਜ਼ਮੀਨ ਖਿਸਕਣ ਕਾਰਨ ਵਾਪਰੇ ਇਸ ਹਾਦਸੇ ਦੀ ਵੀਡੀਓ ਵੀ ਸੋਸ਼ਲ ਮੀਡੀਆ ਉਪਰ ਸਾਹਮਣੇ ਆਈ ਹੈ ਜਿਸ ਵਿੱਚ ਕੁਝ ਵਾਹਨ ਵੀ ਨੁਕਸਾਨੇ ਗਏ ਹਨ।
ਰਸਤਾ ਬੰਦ ਹੋਣ ਕਾਰਨ ਸੜਕ ਉਪਰ ਜਿੱਥੇ ਭਾਰੀ ਜਾਮ ਲੱਗ ਗਿਆ ਹੈ ਉਥੇ ਹੀ ਆਵਾਜਾਈ ਪ੍ਰਭਾਵਤ ਹੋ ਰਹੀ ਹੈ। ਇਸ ਘਟਨਾ ਵਿੱਚ ਕੋਈ ਵੀ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਹੈ। ਹਿਮਾਚਲ ਵਿੱਚ ਇਸ ਤੋਂ ਪਹਿਲਾਂ ਵੀ ਕਈ ਅਜਿਹੇ ਹਾਦਸੇ ਵਾਪਰ ਚੁੱਕੇ ਹਨ ਜਿਨ੍ਹਾਂ ਵਿੱਚ ਭਾਰੀ ਜਾਨੀ-ਮਾਲੀ ਨੁ-ਕ-ਸਾ-ਨ ਹੋ ਗਿਆ ਸੀ ਅਤੇ ਬਹੁਤ ਸਾਰੇ ਸੈਲਾਨੀ ਮਾਰੇ ਗਏ ਸਨ।
Previous Postਪੰਜਾਬ ਚ ਆਪ ਆਦਮੀ ਦੇ ਮੁਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਆਈ ਇਹ ਵੱਡੀ ਖਬਰ
Next Postਸਾਵਧਾਨ : ਅੱਜ ਰਾਤ ਤੋਂ ਇੰਟਰਨੇਟ ਸੇਵਾਵਾਂ ਸਰਕਾਰ ਵਲੋਂ ਹੋਣਗੀਆਂ ਬੰਦ – ਇਥੇ ਹੋ ਗਿਆ ਹੁਣੇ ਐਲਾਨ