ਆਈ ਤਾਜਾ ਵੱਡੀ ਖਬਰ
ਦੇਸ਼ ਵਿਚ ਜਿਥੇ ਲੋਕਾਂ ਨੂੰ ਤਾਪਮਾਨ ਵਿਚ ਹੋਏ ਵਾਧੇ ਕਾਰਨ ਗਰਮੀ ਦਾ ਸਾਹਮਣਾ ਕਰਨਾ ਪਿਆ। ਉੱਥੇ ਹੀ ਮੌਸਮ ਦੀ ਤਬਦੀਲੀ ਨਾਲ ਲੋਕਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਵੀ ਕਰਨਾ ਪਿਆ ਹੈ। ਉਥੇ ਹੀ ਮੌਸਮ ਦੀ ਆਈ ਤਬਦੀਲੀ ਨੂੰ ਲੈ ਕੇ ਕਈ ਜਗ੍ਹਾ ਤੇ ਕਈ ਤਰ੍ਹਾਂ ਦੇ ਹਾਦਸੇ ਵਾਪਰਨ ਦੀਆਂ ਖ਼ਬਰਾਂ ਵੀ ਲਗਾਤਾਰ ਸਾਹਮਣੇ ਆ ਰਹੀਆਂ। ਜਿੱਥੇ ਪੰਜਾਬ ਵਿੱਚ ਹੋਣ ਵਾਲੀ ਬਰਸਾਤ ਅਤੇ ਤੇਜ਼ ਹਨ੍ਹੇਰੀ ਅਤੇ ਅਸਮਾਨੀ ਬਿਜਲੀ ਕਾਰਨ ਕਈ ਤਰਾਂ ਦੀਆਂ ਘਟਨਾਵਾ ਵਾਪਰਨ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ, ਉਥੇ ਹੀ ਕੁਝ ਸਮੇਂ ਤੋਂ ਲਗਾਤਾਰ ਮੀਂਹ ਪੈਣ ਕਾਰਨ ਹਿਮਾਚਲ ਵਿਚ ਵੀ ਚੱਟਾਨਾਂ ਦੇ ਖਿਸਕਣ ਕਾਰਨ ਕਈ ਯਾਤਰੀ ਇਨ੍ਹਾਂ ਹਾਦਸਿਆਂ ਦੇ ਸ਼ਿਕਾਰ ਹੋ ਚੁੱਕੇ ਹਨ।
ਪਿਛਲੇ ਦਿਨੀਂ ਇਕ ਸੜਕ ਦਾ ਕਾਫੀ ਹਿੱਸਾ ਹੀ ਪੂਰੀ ਤਰ੍ਹਾਂ ਖਤਮ ਹੋ ਗਿਆ ਸੀ। ਹੁਣ ਹਿਮਾਚਲ ਵਿਚ ਭਾਰੀ ਤ-ਬਾ-ਹੀ ਹੋਈ ਹੈ,ਜਿੱਥੇ ਬਚਾਅ ਕਾਰਜ ਜਾਰੀ ਹਨ। ਜਿਸ ਬਾਰੇ ਵੱਡੀ ਤਾਜਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਕ ਵਾਰ ਫਿਰ ਹਿਮਾਚਲ ਪ੍ਰਦੇਸ਼ ਦੇ ਕਿਨੌਰ ਜ਼ਿਲੇ ਦੇ ਨਿਗੁਲਸੇਰੀ ਵਿੱਚ ਨੈਸ਼ਨਲ ਹਾਈਵੇ 5 ਤੇ ਚੀਲ ਜੰਗਲ ਕੋਲ ਚਟਾਨਾਂ ਡਿੱਗਣ ਨਾਲ ਵੱਡਾ ਹਾਦਸਾ ਵਾਪਰ ਗਿਆ ਹੈ। ਇਸ ਹਾਦਸੇ ਵਿਚ ਕਈ ਵਾਹਨ ਵੀ ਮਲਬੇ ਹੇਠ ਦੱਬੇ ਗਏ ਹਨ। ਇਸ ਬਾਰੇ ਕੋਈ ਵੀ ਜਾਣਕਾਰੀ ਪ੍ਰਸ਼ਾਸਨ ਵੱਲੋਂ ਕੋਈ ਵੀ ਨਹੀਂ ਦਿੱਤੀ ਗਈ ਹੈ।
ਐਚ ਆਰ ਟੀ ਸੀ ਬੱਸ ਅਤੇ ਹੋਰ ਕਈ ਵਾਹਨ ਇਸ ਹਾਦਸੇ ਦੀ ਚਪੇਟ ਵਿਚ ਆ ਗਏ ਹਨ ਜਿਨ੍ਹਾਂ ਵਿੱਚ ਕਈ ਲੋਕ ਸਵਾਰ ਸਨ। ਇਸ ਬਾਰੇ ਅਜੇ ਤੱਕ ਸਹੀ ਜਾਣਕਾਰੀ ਪ੍ਰਾਪਤ ਨਹੀਂ ਹੋ ਸਕੀ ਹੈ ਅਤੇ ਘਟਨਾ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨ ਅਤੇ ਪੁਲਸ ਵੱਲੋਂ ਮੌਕੇ ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ। ਜਿੱਥੇ ਮਲਬੇ ਹੇਠ ਬੱਸ ਦੱਬੀ ਗਈ ਹੈ ਉੱਥੇ ਹੀ ਕਈ ਹੋਰ ਵਾਹਨਾਂ ਦੇ ਦੱਬੇ ਹੋਣ ਦੀ ਵੀ ਗੱਲ ਆਖੀ ਗਈ ਹੈ। ਇਹ ਵੱਡਾ ਹਾਦਸਾ ਚਟਾਨ ਦੇ ਡਿਗਣ ਕਾਰਨ ਹੋਇਆ ਹੈ।
ਇਸ ਤੋਂ ਪਹਿਲਾਂ ਵੀ ਪਿਛਲੇ ਦਿਨੀਂ ਚਟਾਨ ਦੇ ਡਿਗਣ ਕਾਰਨ ਬਹੁਤ ਸਾਰੇ ਸੈਲਾਨੀ ਮਾਰੇ ਗਏ ਸਨ। ਉੱਥੇ ਹੀ ਕਈ ਰਸਤਿਆਂ ਨੂੰ ਬੰਦ ਵੀ ਕੀਤਾ ਗਿਆ ਸੀ। ਸੂਬੇ ਦੀ ਸਰਕਾਰ ਵੱਲੋਂ ਜਿਥੇ ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਪੁਖਤਾ ਇੰਤਜ਼ਾਮ ਕੀਤੇ ਜਾ ਰਹੇ ਹਨ ਉਥੇ ਹੀ ਵਾਪਰਨ ਵਾਲੇ ਹਾਦਸਿਆਂ ਵਿੱਚ ਲਗਾਤਾਰ ਵਾਧਾ ਦੇਖਿਆ ਜਾ ਰਿਹਾ ਹੈ।
Previous Postਪੰਜਾਬ ਚ ਇਥੇ ਚਿਟੇ ਦਿਨ ਸ਼ਰੇਆਮ ਹੋਇਆ ਇਹ ਕਾਂਡ ਸੁਣ ਲੋਕਾਂ ਚ ਛਾਈ ਚਿੰਤਾ ਪਏ ਸੋਚਾਂ ਚ
Next Postਹੁਣੇ ਹੁਣੇ ਪੰਜਾਬ ਚ ਇਸ ਸਕੂਲ ਦੇ 6 ਵਿਦਿਆਰਥੀ ਵੀ ਆਏ ਪੌਜੇਟਿਵ ਮਚਿਆ ਹੜਕੰਪ- ਸਰਕਾਰ ਪਾਈ ਫਿਕਰਾਂ ਚ