ਹੁਣੇ ਹੁਣੇ ਵਾਪਰਿਆ ਭਿਆਨਕ ਹਾਦਸਾ ਸੁਲਤਾਨਪੁਰ ਤੋਂ ਚਲੀ ਰੇਲ ਗੱਡੀ ਨਾਲ , ਮੱਚੀ ਹਾਹਾਕਾਰ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਵਾਪਰਨ ਵਾਲੇ ਭਿਆਨਕ ਹਾਦਸਿਆਂ ਦੇ ਕਾਰਨ ਜਿੱਥੇ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਹੋ ਜਾਂਦਾ ਹੈ ਉਥੇ ਹੀ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾਣ ਲਈ ਲੋਕਾਂ ਵੱਲੋਂ ਵੱਖ ਵੱਖ ਵੱਖ ਰਸਤਿਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਜਿੱਥੇ ਲੋਕਾਂ ਵੱਲੋਂ ਰੇਲ ਨੂੰ ਪਹਿਲ ਦਿੱਤੀ ਜਾਂਦੀ ਹੈ ਜਿੱਥੇ ਆਨੰਦਮਈ ਸਫ਼ਰ ਕੀਤਾ ਜਾਂਦਾ ਹੈ ਅਤੇ ਕੁਦਰਤ ਦਾ ਨਜ਼ਾਰਾ ਵੀ ਮਾਣਿਆ ਜਾਂਦਾ ਹੈ। ਉਥੇ ਹੀ ਸਮਾਨ ਦੀ ਢੋਆ-ਢੁਆਈ ਵੀ ਬਹੁਤ ਸਾਰੀਆਂ ਗੱਡੀਆਂ ਦੇ ਜ਼ਰੀਏ ਕੀਤੀ ਜਾਂਦੀ ਹੈ ਇਹਨਾਂ ਨੂੰ ਮਾਲ ਗੱਡੀ ਵੀ ਆਖਿਆ ਜਾਂਦਾ ਹੈ। ਰੇਲ ਦੀਆਂ ਲਾਈਨਾਂ ਉਤੇ ਇਹ ਮਾਲ ਗੱਡੀ ਜਿਥੇ ਆਪਣੀ ਰਫਤਾਰ ਨਾਲ ਆਪਣੀ ਮੰਜ਼ਿਲ ਵੱਲ ਪਹੁੰਚਣ ਦੀ ਕੋਸ਼ਿਸ਼ ਕਰਦੀ ਹੈ।

ਉਥੇ ਹੀ ਛੋਟੀ ਜਿਹੀ ਗਲਤੀ ਦੇ ਕਾਰਨ ਕਈ ਭਿਆਨਕ ਹਾਦਸੇ ਵਾਪਰ ਜਾਂਦੇ ਹਨ। ਹੁਣ ਇਥੇ ਭਿਆਨਕ ਹਾਦਸਾ ਵਾਪਰਿਆ ਹੈ ਜਿੱਥੇ ਸੁਲਤਾਨਪੁਰ ਤੋਂ ਚੱਲੀ ਰੇਲ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ ਹੈ ਜਿਸ ਬਾਰੇ ਵੱਡੀ ਤਾਜਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਉੱਤਰ ਪ੍ਰਦੇਸ਼ ਦੇ ਜੌਨਪੁਰ ਜ਼ਿਲ੍ਹੇ ਵਿਚ ਆਉਣ ਵਾਲੇ ਸ੍ਰੀ ਕ੍ਰਿਸ਼ਨ ਨਗਰ ਤੋਂ ਸਾਹਮਣੇ ਆਈ ਹੈ। ਜਿੱਥੇ ਇਕ ਮਾਲ ਗੱਡੀ ਘਟਨਾ ਗ੍ਰਸਤ ਹੋ ਗਈ ਹੈ। ਇਹ ਮਾਲ ਗੱਡੀ ਪੰਜਾਬ ਦੇ ਸੁਲਤਾਨਪੁਰ ਤੋ ਸਵੇਰੇ 6:58 ਮਿੰਟ ਤੇ ਉੱਤਰ ਪ੍ਰਦੇਸ਼ ਦੇ ਮੁਗਲ ਸਰਾਏ ਲਈ ਕੋਲਾ ਲਿਆਉਣ ਵਾਸਤੇ ਰਵਾਨਾ ਹੋਈ ਸੀ।

ਇਸ ਮਾਲ ਗੱਡੀ ਵਿਚ ਚਾਲਕ ਏ ਕੇ ਚੌਹਾਨ ਅਤੇ ਗਾਰਡ ਸੰਜੈ ਯਾਦਵ ਮੌਜੂਦ ਸਨ। ਜੋ ਇਸ ਹਾਦਸੇ ਵਿਚ ਵਾਲ-ਵਾਲ ਬਚ ਗਏ ਹਨ। ਉਨ੍ਹਾਂ ਦੱਸਿਆ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇਹ 59 ਬੋਗੀਆਂ ਵਾਲੀ ਮਾਲ ਗੱਡੀ ਸ੍ਰੀ ਕ੍ਰਿਸ਼ਨ ਨਗਰ (ਬਦਲਾਪੁਰ) ਰੇਲਵੇ ਕਰਾਸਿੰਗ ਨੂੰ ਪਾਰ ਕਰਨ ਉਪਰੰਤ ਉਦੇਪੁਰ ਘਾਟਮਪੁਰ ਕੋਲ ਪਹੁੰਚੀ ਸੀ ਤਾਂ 7:58 ਮਿੰਟ ਦੇ ਇਸ ਗੱਡੀ ਦੀਆਂ ਕੁਝ ਬੋਗੀਆਂ ਪਟੜੀ ਤੋਂ ਉਤਰ ਗਈਆਂ। ਜਿਸ ਕਾਰਨ ਇਹ ਹਾਦਸਾ ਵਾਪਰ ਗਿਆ। ਇਸ ਹਾਦਸੇ ਦੇ ਵਾਪਰਣ ਦਾ ਕਾਰਣ ਰੇਲ ਅਧਿਕਾਰੀਆਂ ਵੱਲੋਂ ਗੱਡੀ ਦੇ ਪਹੀਏ ਦੇ ਜਾਮ ਹੋਣ ਕਾਰਨ ਦੱਸਿਆ ਗਿਆ ਹੈ।

ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ। ਉਥੇ ਹੀ ਮਾਲਗੱਡੀ ਦੇ ਵਿਚਕਾਰ ਤੋਂ 21 ਬੋਗੀਆਂ ਪਲਟ ਗਈਆਂ ਹਨ। ਰੇਲਵੇ ਆਵਾਜਾਈ ਠੱਪ ਹੋਣ ਕਾਰਨ ਯਾਤਰੀ ਰੇਲ ਗੱਡੀਆਂ ਨੂੰ ਵੀ ਆਉਣ-ਜਾਣ ਵਿਚ ਭਾਰੀ ਮੁਸ਼ਕਲ ਆ ਰਹੀ ਹੈ। ਆਵਾਜਾਈ ਠੱਪ ਹੋਣ ਕਾਰਨ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਦਰਪੇਸ਼ ਆਈ। ਕਿਉਂਕਿ ਇਸ ਹਾਦਸੇ ਕਾਰਨ ਵਾਰਾਣਸੀ- ਸੁਲਤਾਨਪੁਰ ਰੇਲ ਮਾਰਗ ਪੂਰੀ ਤਰ੍ਹਾਂ ਜਾਮ ਹੋ ਗਿਆ ਹੈ।