ਆਈ ਤਾਜ਼ਾ ਵੱਡੀ ਖਬਰ
ਦੁਨੀਆ ਵਿਚ ਆਏ ਦਿਨ ਹੀ ਬਹੁਤ ਸਾਰੇ ਅਜਿਹੇ ਕੁਦਰਤੀ ਕਹਿਰ ਵਾਪਰ ਰਹੇ ਹਨ ਜਿਨ੍ਹਾਂ ਦੀ ਕਿਸੇ ਵੱਲੋਂ ਕਲਪਨਾ ਵੀ ਨਹੀਂ ਕੀਤੀ ਗਈ ਸੀ। ਦੁਨੀਆਂ ਵਿੱਚ ਪਹਿਲਾਂ ਹੀ ਸ਼ੁਰੂ ਹੋਈ ਚੀਨ ਤੋਂ ਕੋਰੋਨਾ ਨੇ ਹੁਣ ਤੱਕ ਸਾਰੇ ਦੇਸ਼ਾਂ ਵਿਚ ਭਾਰੀ ਤਬਾਹੀ ਮਚਾਈ ਹੈ। ਉਥੇ ਹੀ ਵਿਸ਼ਵ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ ਅਮਰੀਕਾ ਵਿੱਚ ਕਰੋਨਾ ਨਾਲ ਪ੍ਰਭਾਵਿਤ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਦੁਨੀਆਂ ਵਿਚ ਸਭ ਤੋਂ ਜਿਆਦਾ ਹੈ। ਜਿੱਥੇ ਸਰਕਾਰ ਵੱਲੋਂ ਸਾਰਿਆਂ ਦਾ ਕਰੋਨਾਂ ਟੈਸਟ ਕੀਤਾ ਜਾ ਰਿਹਾ ਹੈ ਉਥੇ ਹੀ ਟੀਕਾਕਰਣ ਨੂੰ ਵਧਾ ਦਿੱਤਾ ਗਿਆ ਹੈ। ਕਰੋਨਾ ਤੋਂ ਬਾਅਦ ਜੰਗਲਾਂ ਦੀ ਅੱਗ ,ਸਮੁੰਦਰੀ ਤੂਫ਼ਾਨ ,ਹੜ੍ਹ ਅਤੇ ਭੁਚਾਲ ਵਰਗੀਆਂ ਕੁਦਰਤੀ ਆਫ਼ਤਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ।
ਹੁਣ ਇੱਥੇ ਭਿਆਨਕ ਹਵਾਈ ਹਾਦਸਾ ਵਾਪਰਿਆ ਹੈ। ਜਿਸ ਕਾਰਨ ਏਨੀਆਂ ਮੌਤਾਂ ਹੋ ਗਈਆਂ ਹਨ ਜਿਸ ਬਾਰੇ ਹੁਣ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਵਾਪਰਨ ਦੀ ਖਬਰ ਅਮਰੀਕਾ ਦੇ ਦੱਖਣੀ ਕੈਲੀਫੋਰਨੀਆ ਤੱਟੀ ਖੇਤਰ ਤੋਂ ਸਾਹਮਣੇ ਆਈ ਹੈ। ਇਹ ਭਿਆਨਕ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਸਮੁੰਦਰ ਵਿਚ ਸਮੁੰਦਰੀ ਸੈਨਾ ਦਾ ਹੈਲੀਕਾਪਟਰ ਤਬਾਹ ਹੋ ਗਿਆ। ਵਾਪਰੇ ਇਸ ਭਿਆਨਕ ਹਾਦਸੇ ਕਾਰਨ 5 ਸੈਨਿਕਾਂ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਗਈ ਹੈ।
ਦੱਸਿਆ ਗਿਆ ਹੈ ਕਿ ਸਮੁੰਦਰੀ ਸੈਨਾ ਦਾ ਇੱਕ ਹੈਲੀਕਾਪਟਰ ਦੱਖਣੀ ਕੈਲੀਫੋਰਨੀਆ ਤੱਟੀ ਕੰਢੇ ‘ਤੇ ਤਬਾਹ ਹੋ ਗਿਆ। ਜਿੱਥੇ ਜਹਾਜ਼ ਵਿਚ ਸਵਾਰ ਫੌਜੀਆਂ ਦੀ ਜਾਣਕਾਰੀ ਲਈ ਸ਼ੁਰੂ ਕੀਤੇ ਗਏ ਹਨ। ਉੱਥੇ ਹੀ ਇਕ ਸੈਨਿਕ ਨੂੰ ਬਚਾਇਆ ਗਿਆ ਹੈ। ਇਸ ਤੋ ਇਲਾਵਾ ਪੰਜ ਸੈਨਿਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਹੈ ਕੇ ਲਾਪਤਾ ਸੈਨਿਕਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਹੈ।
ਅਧਿਕਾਰੀਆਂ ਨੇ ਕਿਹਾ ਹੈ ਕਿ ਜਦੋਂ ਤੱਕ ਅਮਰੀਕੀ ਸੈਨਿਕਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਦੇ ਹਵਾਲੇ ਨਹੀਂ ਕਰ ਦਿੱਤਾ ਜਾਂਦਾ ਉਦੋਂ ਤੱਕ ਉਨ੍ਹਾਂ ਬਾਰੇ ਕੋਈ ਵੀ ਜਾਣਕਾਰੀ ਜਨਤਕ ਨਹੀਂ ਕੀਤੀ ਜਾਵੇਗੀ। ਮ੍ਰਿਤਕਾਂ ਦੇ ਨਾਵਾਂ ਦੀ ਵੀ ਸੂਚੀ ਅਜੇ ਤੱਕ ਜਾਰੀ ਨਹੀਂ ਕੀਤੀ ਗਈ ਹੈ। ਬਚਾਅ ਕਾਰਜ ਟੀਮਾਂ ਵੱਲੋਂ ਰਾਹਤ ਕਾਰਜ ਆਰੰਭ ਕਰ ਦਿੱਤੇ ਗਏ ਹਨ ਉਥੇ ਹੀ ਇਸ ਮਾਮਲੇ ਦੀ ਜਾਂਚ ਵੀ ਕੀਤੀ ਜਾ ਰਹੀ ਹੈ।
Previous Postਅਮਰੀਕਾ ਚ ਚੜਦੀ ਜਵਾਨੀ ਚ ਪੰਜਾਬੀ ਨੌਜਵਾਨ ਨੂੰ ਮਿਲੀ ਇਸ ਤਰਾਂ ਅਚਾਨਕ ਮੌਤ , ਪੰਜਾਬ ਚ ਛਾਈ ਸੋਗ ਦੀ ਲਹਿਰ
Next Postਹੁਣੇ ਹੁਣੇ ਪੰਜਾਬੀਆਂ ਦੇ ਮਨ ਪਸੰਦ ਇਸ ਵੱਡੇ ਦੇਸ਼ ਨੇ 3 ਮਹੀਨਿਆਂ ਲਈ ਲਗਾ ਦਿੱਤੀ ਅੰਤਰਾਸ਼ਟਰੀ ਯਾਤਰਾ ਤੇ ਇਹ ਪਾਬੰਦੀ