ਆਈ ਤਾਜਾ ਵੱਡੀ ਖਬਰ
ਵਿਸ਼ਵ ਵਿਚ ਫੈਲੀ ਹੋਈ ਕਰੋਨਾ ਨੇ ਸਾਰੇ ਦੇਸ਼ਾਂ ਨੂੰ ਆਪਣੀ ਲਪੇਟ ਵਿੱਚ ਲਿਆ ਹੋਇਆ ਹੈ। ਸਰਦੀ ਦੇ ਵਧਣ ਨਾਲ ਕਰੋਨਾ ਕੇਸਾਂ ਵਿੱਚ ਇਜ਼ਾਫਾ ਹੁੰਦਾ ਨਜ਼ਰ ਆ ਰਿਹਾ ਹੈ। ਜਿਸ ਨੂੰ ਵੇਖਦੇ ਹੋਏ ਸੂਬਾ ਸਰਕਾਰ ਵੱਲੋਂ ਇਸ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਸ ਦੇ ਵਾਧੇ ਨੂੰ ਰੋਕਣ ਲਈ ਸੂਬਾ ਸਰਕਾਰ ਵੱਲੋਂ ਰਾਹਤ ਦਾ ਕਰਫਿਊ ਲਗਾ ਹੋਇਆ ਹੈ। ਜੋ 15 ਦਸੰਬਰ ਤੱਕ ਉਸ ਦੀ ਸਮਾਂ ਸੀਮਾਂ ਤੈਅ ਕੀਤੀ ਗਈ ਹੈ।
ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਰੋਨਾ ਸਬੰਧੀ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਸਭ ਲੋਕਾਂ ਨੂੰ ਪਾਲਣਾ ਕਰਨ ਦੀ ਅਪੀਲ ਵੀ ਕੀਤੀ ਗਈ। ਉੱਥੇ ਹੀ ਰਾਧਾ ਸਵਾਮੀ ਡੇਰਾ ਬਿਆਸ ਤੋਂ ਵੀ ਇਕ ਵੱਡੀ ਖਬਰ ਸਾਹਮਣੇ ਆਈ ਹੈ,ਜਿੱਥੇ ਇਕ ਵੱਡਾ ਐਲਾਨ ਕੀਤਾ ਗਿਆ ਹੈ। ਦੇਸ਼ ਅੰਦਰ ਵਧ ਰਹੇ ਕਰੋਨਾ ਦੇ ਕੇਸ਼ਾ ਤੇ ਨਜ਼ਰ ਰੱਖਦੇ ਹੋਏ ਡੇਰਾ ਬਿਆਸ ਵੱਲੋਂ ਵੀ ਆਪਣੇ ਸਤਿਸੰਗ ਘਰਾਂ ਵਿਚ ਕਰਵਾਏ ਜਾਣ ਵਾਲੇ ਸਮਾਗਮਾਂ ਨੂੰ ਕਾਫੀ ਸਮੇਂ ਤੋਂ ਬੰਦ ਕੀਤਾ ਹੋਇਆ ਹੈ।
ਇਨ੍ਹਾਂ ਸਮਾਗਮਾਂ ਤੇ ਪਾਬੰਦੀ 31 ਦਸੰਬਰ ਤੱਕ ਡੇਰੇ ਵੱਲੋਂ ਲਗਾਈ ਗਈ ਸੀ ਤਾਂ ਜੋ ਕਰੋਨਾ ਦੇ ਵਾਧੇ ਨੂੰ ਰੋਕਿਆ ਜਾ ਸਕੇ। ਹੁਣ ਕਰੋਨਾ ਦੇ ਵਧ ਰਹੇ ਪ੍ਰਕੋਪ ਨੂੰ ਵੇਖਦੇ ਹੋਏ ਰਾਧਾ ਸੁਆਮੀ ਸਤਿਸੰਗ ਬਿਆਸ ਵੱਲੋਂ ਆਪਣੇ ਵੱਖ ਵੱਖ ਸਤਸੰਗ ਘਰਾਂ ਵਿੱਚ ਕਰਵਾਏ ਜਾਣ ਵਾਲੇ ਸਮਾਗਮਾਂ ਨੂੰ 31 ਮਾਰਚ ਤੱਕ ਬੰਦ ਕਰ ਦਿੱਤਾ ਗਿਆ ਹੈ। ਸੰਸਥਾ ਵੱਲੋਂ ਇਹ ਸਭ ਲੋਕਾਂ ਦੀ ਸੁਰੱਖਿਆ ਨੂੰ ਵੇਖਦੇ ਹੋਏ ਕੀਤਾ ਜਾ ਰਿਹਾ ਹੈ।
ਇਸ ਤੋਂ ਪਹਿਲਾਂ ਵੀ ਅਨਲੋਕ 4 ਦੇ ਅਧੀਨ ਡੇਰਾ ਬਿਆਸ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ । ਜਿਸ ਵਿੱਚ ਸਪੱਸ਼ਟੀਕਰਨ ਦਿੱਤਾ ਗਿਆ ਸੀ ਕਿ covid ,19 ਦੇ ਕਾਰਣ 31 ਦਸੰਬਰ ਤੱਕ ਰਾਧਾ ਸਵਾਮੀ ਸਤਿਸੰਗ ਘਰਾਂ ਵਿਚ ਸਤਿਸੰਗ ਨਹੀਂ ਕੀਤਾ ਜਾਵੇਗਾ। ਹੁਣ ਵੀ ਇਕ ਨੋਟੀਫਿਕੇਸ਼ਨ ਜਾਰੀ ਕਰਕੇ ਦੱਸਿਆ ਗਿਆ ਹੈ ਕਿ ਡੇਰਾ ਬਿਆਸ ਵੱਲੋਂ ਕਰਵਾਏ ਜਾਣ ਵਾਲੇ ਸਤਿਸੰਗ ਜਾਂ ਸਮਾਗਮ ਨਹੀਂ ਕਰਵਾਏ ਜਾ ਰਹੇ। ਇਨ੍ਹਾਂ ਉਪਰ 31 ਮਾਰਚ ਤੱਕ ਪਾਬੰਦੀ ਲਗਾ ਦਿੱਤੀ ਗਈ ਹੈ। ਡੇਰੇ ਵੱਲੋਂ ਕਰੋਨਾ ਦੇ ਸਮੇਂ ਲੋਕਾਂ ਨੂੰ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਗਿਆ ਸੀ। ਡੇਰੇ ਅੰਦਰ ਕੀ ਖਾਣਾ ਬਣਾ ਕੇ ਲੋਕਾਂ ਤੱਕ ਮੁਹਈਆ ਕਰਵਾਇਆ ਜਾਂਦਾ ਸੀ।
Previous Postਮਸ਼ਹੂਰ ਪੰਜਾਬੀ ਗਾਇਕ ਸਿੰਗਾ ਆਪਣੀ ਇਸ ਪਰਸਨਲ ਗਲ੍ਹ ਨੂੰ ਲੈ ਕੇ ਸ਼ੋਸ਼ਲ ਮੀਡੀਆ ਤੇ ਭੜਕਿਆ ਕਿਹਾ ਇਹ
Next Postਪੰਜਾਬ : 15 ਜਨਵਰੀ 2021 ਤੱਕ ਲਈ ਹੋਇਆ ਇਹ ਐਲਾਨ , ਲੋਕਾਂ ਚ ਛਾਈ ਖੁਸ਼ੀ