ਆਈ ਤਾਜਾ ਵੱਡੀ ਖਬਰ
ਦੁਨੀਆ ਵਿੱਚ ਕਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਸਾਰੇ ਦੇਸ਼ਾਂ ਵਿੱਚ ਜਿੱਥੇ ਕਰੋਨਾ ਟੀਕਾਕਰਣ ਸ਼ੁਰੂ ਕਰ ਦਿੱਤਾ ਗਿਆ ਹੈ, ਉਥੇ ਹੀ ਕਰੋਨਾ ਕੇਸਾਂ ਵਿਚ ਕਮੀ ਹੁੰਦੀ ਨਜ਼ਰ ਨਹੀਂ ਆ ਰਹੀ। ਸੂਬਾ ਸਰਕਾਰ ਵੱਲੋਂ ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਬਹੁਤ ਸਾਰੀਆਂ ਪਾਬੰਦੀਆਂ ਲਗਾਈਆਂ ਜਾ ਚੁੱਕੀਆਂ ਹਨ। ਬੱਚਿਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਵਿਦਿਅਕ ਅਦਾਰਿਆਂ ਨੂੰ ਬੰਦ ਕੀਤਾ ਗਿਆ ਹੈ। ਉਥੇ ਹੀ ਦਸਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਬਿਨਾਂ ਇਮਤਿਹਾਨ ਦੇ ਅਗਲੀਆਂ ਕਲਾਸਾਂ ਵਿੱਚ ਕਰ ਦਿੱਤਾ ਗਿਆ ਹੈ। ਵਧੇਰੇ ਪ੍ਰਭਾਵਿਤ ਹੋਣ ਵਾਲੇ ਜਿਲ੍ਹਿਆਂ ਵਿੱਚ ਵੀ ਰਾਤ ਦਾ ਕਰਫਿਊ ਲਾਗੂ ਕੀਤਾ ਗਿਆ ਹੈ। ਹੋਣ ਵਾਲੇ ਧਾਰਮਿਕ ਸਮਾਜਿਕ ਅਤੇ ਰਾਜਨੀਤਿਕ ਇਕੱਠ ਉਪਰ ਵੀ ਪਾਬੰਦੀ ਲਗਾ ਦਿੱਤੀ ਗਈ ਹੈ।
ਜਿਸ ਨਾਲ ਕਰੋਨਾ ਦੇ ਪ੍ਰਸਾਰ ਨੂੰ ਰੋਕਿਆ ਜਾ ਸਕੇ। ਹੁਣ ਮਸ਼ਹੂਰ ਅਦਾਕਾਰ ਸੋਨੂੰ ਸੂਦ ਬਾਰੇ ਵੀ ਇੱਕ ਖਬਰ ਸਾਹਮਣੇ ਆਈ ਹੈ। ਕਰੋਨਾ ਦੇ ਦੌਰ ਵਿੱਚ ਅਸਲ ਹੀਰੋ ਵਜੋਂ ਉਭਰੇ ਹੋਏ ਅਦਾਕਾਰ ਸੋਨੂੰ ਸੂਦ ਵੱਲੋਂ ਕਰੋਨਾ ਦੇ ਵਧ ਰਹੇ ਪ੍ਰਭਾਵ ਨੂੰ ਦੇਖਦੇ ਹੋਏ ਚਿੰਤਾ ਜਾਹਿਰ ਕੀਤੀ ਗਈ ਹੈ। ਉਨ੍ਹਾਂ ਟਵੀਟ ਕਰਦੇ ਹੋਏ ਕਿਹਾ ਹੈ ਕਿ ਇਸ ਸਮੇਂ ਸੂਬੇ ਦੀ ਸਥਿਤੀ ਕਰੋਨਾ ਨਾਲ ਹੋਰ ਵੀ ਭਿ-ਆ-ਨ-ਕ ਹੁੰਦੀ ਜਾ ਰਹੀ ਹੈ। ਉਨ੍ਹਾਂ ਟਵੀਟ ਵਿੱਚ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਆਪਣੇ ਘਰ ਰਹੋ ਤੇ ਖ਼ੁਦ ਨੂੰ ਸੁਰੱਖਿਅਤ ਰਹੋ , ਤਾਂ ਜੋ ਤੁਸੀਂ ਕਰੋਨਾ ਤੋਂ ਬਚ ਸਕੋ।
ਉਨ੍ਹਾਂ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਅੱਜ ਸਾਨੂੰ ਮਿਲ ਕੇ ਹੋਰ ਜਿੰਦਗੀਆਂ ਨੂੰ ਬਚਾਉਣ ਦੀ ਜ਼ਰੂਰਤ ਹੈ। ਮੈਂ ਜੋ ਕੀਤਾ ਉਹ ਅੱਜ ਵੀ ਕਰ ਰਿਹਾ ਹਾਂ। ਉਨ੍ਹਾਂ ਕਿਹਾ ਕਿ ਜਿਸ ਕੋਲ ਕੋਈ ਪਹੁੰਚ ਨਹੀਂ ਹੈ ਉਸ ਦੀ ਮੈਡੀਕਲ ਸਬੰਧੀ ਜ਼ਰੂਰਤ ਨੂੰ ਪੂਰੀ ਕਰਨ ਦੀ ਕੋਸ਼ਿਸ਼ ਹਰ ਇਕ ਨੂੰ ਕਰਨੀ ਚਾਹੀਦੀ ਹੈ। ਆਉ ਮਿਲਕੇ ਜਿੰਦਗੀ ਬਚਾਉਂਦੇ ਹਾਂ, ਮੈਂ ਤੁਹਾਡੇ ਲਈ ਹਮੇਸ਼ਾ ਮੌਜੂਦ ਹਾਂ। ਉਨ੍ਹਾਂ ਕਿਹਾ ਕਿ ਇਹ ਸਮਾਂ ਕਿਸੇ ਨੂੰ ਵੀ ਦੋਸ਼ ਦੇਣ ਦਾ ਨਹੀਂ ਹੈ ਅੱਗੇ ਆਉਣ ਦਾ ਸਮਾਂ ਹੈ ਜਿਸ ਨੂੰ ਤੁਹਾਡੀ ਲੋੜ ਹੈ।
ਉਨ੍ਹਾਂ ਕਿਹਾ ਕਿ ਦੇਸ਼ ਭਰ ਤੋਂ ਹਸਪਤਾਲਾਂ , ਬੈਡ, ਦਵਾਈਆਂ, ਇੰਜੈਕਸ਼ਨ ਆਦਿ ਲਈ ਹਜ਼ਾਰਾਂ ਹੀ ਫੋਨ ਆ ਚੁੱਕੇ ਹਨ। ਪਰ ਅਫ਼ਸੋਸ ਹੈ ਕਿ ਮੈਂ ਲਾਚਾਰ ਮਹਿਸੂਸ ਕਰ ਰਿਹਾ ਹਾਂ ਕਿ ਮੈਂ ਕਈ ਜਗਾ ਉੱਪਰ ਇਹ ਚੀਜ਼ਾਂ ਉਪਲੱਬਧ ਨਹੀਂ ਕਰਵਾ ਸਕਿਆ। ਸੋਨੂੰ ਸੂਦ ਆਪਣੇ ਵੱਲੋਂ ਲੋਕਾਂ ਦੀ ਪੂਰੀ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਪਰ ਫੇਰ ਵੀ ਕੁਝ ਲੋਕਾਂ ਦੀ ਮਦਦ ਨਾ ਕਰ ਸਕਣ ਤੇ ਉਨ੍ਹਾਂ ਵੱਲੋਂ ਲਾਚਾਰੀ ਟਵੀਟ ਉਪਰ ਜਾਹਿਰ ਕੀਤੀ ਗਈ ਹੈ।
Previous Postਪੰਜਾਬ ਚ ਇਥੇ ਪਿਆ ਭਾਰੀ ਮੀਂਹ – ਆਈ ਤਾਜਾ ਵੱਡੀ ਖਬਰ ਇਹੋ ਜਿਹਾ ਹੋਵੇਗਾ ਆਉਣ ਵਾਲਾ ਮੌਸਮ
Next Postਅੱਜ ਸਵੇਰੇ ਜਮਾਨਤ ਮਿਲਣ ਤੋਂ ਬਾਅਦ ਹੁਣੇ ਹੁਣੇ ਦੀਪ ਸਿੱਧੂ ਲਈ ਆ ਗਈ ਇਹ ਵੱਡੀ ਮਾੜੀ ਖਬਰ