ਹੁਣੇ ਹੁਣੇ ਭਾਰਤ ਬੰਦ ਦੌਰਾਨ ਇਥੇ ਪੈ ਗਿਆ ਖਿਲਾਰਾ ਹੋਇਆ ਜ਼ਬਰਦਸਤ ਹੰਗਾਮਾ – ਆਈ ਤਾਜਾ ਵੱਡੀ ਖਬਰ

ਹੁਣੇ ਆਈ ਤਾਜਾ ਵੱਡੀ ਖਬਰ

26 ਨਵੰਬਰ 2020 ਤੋਂ ਦਿੱਲੀ ਦੀਆਂ ਸਰਹੱਦਾਂ ਤੇ ਸ਼ੁਰੂ ਹੋਏ ਸੰਘਰਸ਼ ਨੂੰ ਅੱਜ ਚਾਰ ਮਹੀਨੇ ਪੂਰੇ ਹੋ ਚੁੱਕੇ ਹਨ। ਇਸ ਚਾਰ ਮਹੀਨਿਆਂ ਦੇ ਸਫਰ ਦੌਰਾਨ ਕਿਸਾਨ ਜਥੇ ਬੰਦੀਆਂ ਦੇ ਆਗੂਆਂ ਅਤੇ ਕੇਂਦਰ ਸਰਕਾਰ ਦੇ ਵਿਚਕਾਰ ਹੋਈਆਂ ਸਾਰੀਆਂ ਮੀਟਿੰਗ ਬੇਨਤੀਜਾ ਰਹਿਣ ਕਾਰਨ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾ ਰਿਹਾ ਹੈ। ਕਿਸਾਨਾਂ ਵੱਲੋਂ ਚਾਰ ਮਹੀਨੇ ਹੋਣ ਤੇ 26 ਮਾਰਚ ਨੂੰ ਭਾਰਤ ਬੰਦ ਕਰਨ ਦੀ ਕਾਫ਼ੀ ਦਿਨ ਪਹਿਲਾਂ ਹੀ ਕਾਲ ਦੇ ਦਿੱਤੀ ਗਈ ਸੀ। ਦੇਸ਼ ਵਿਆਪੀ ਭਾਰਤ ਬੰਦ ਨੂੰ ਸਭ ਪਾਸਿਓ ਭਰਵਾਂ ਸਮਰਥਨ ਮਿਲ ਰਿਹਾ ਹੈ ਉੱਥੇ ਐਮਰਜੈਂਸੀ ਸੇਵਾਵਾਂ ਨੂੰ ਇਸ ਬੰਦ ਤੋਂ ਛੋਟ ਦਿੱਤੀ ਗਈ ਹੈ।

ਦੇਸ਼ ਦੇ ਹਰ ਵਰਗ ਵੱਲੋਂ ਕਿਸਾਨਾਂ ਨੂੰ ਭਰਪੂਰ ਸਮਰਥਨ ਦਿਤਾ ਜਾ ਰਿਹਾ ਹੈ। ਹੁਣ ਭਾਰਤ ਬੰਦ ਦੌਰਾਨ ਇੱਥੇ ਪੈ ਗਿਆ ਹੈ ਖਿਲਾਰਾ ਤੇ ਜ਼ਬਰਦਸਤ ਹੰਗਾਮਾ ਹੋਇਆ ਹੈ। ਜਿੱਥੇ ਅੱਜ ਪੂਰੀ ਤਰਾਂ ਭਾਰਤ ਬੰਦ ਕੀਤਾ ਗਿਆ ਹੈ। ਉੱਥੇ ਹੀ ਕਿਸਾਨਾਂ ਨੂੰ ਪਿੰਡਾਂ ਅਤੇ ਸ਼ਹਿਰਾਂ ਅੰਦਰ ਸਮਰਥਨ ਕੀਤਾ ਜਾ ਰਿਹਾ ਹੈ। ਕਿਸਾਨਾਂ ਵੱਲੋਂ ਕੀਤੇ ਗਏ ਇਸ ਬੰਦ ਨੂੰ ਸ਼ਾਂਤ ਮਈ ਢੰਗ ਨਾਲ ਜਾਰੀ ਰੱਖਿਆ ਜਾ ਰਿਹਾ ਹੈ। ਉਥੇ ਹੀ ਹਰਿਆਣਾ ਦੇ ਸੋਨੀਪਤ ਵਿੱਚ ਭਾਰਤ ਬੰਦ ਦੌਰਾਨ ਕੁਝ ਝ-ੜ-ਪਾਂ ਹੋਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਸੋਨੀਪਤ ਵਿੱਚ ਬੰਦ ਦੌਰਾਨ ਜਬਰਦਸਤ ਹੰਗਾਮਾ ਹੋਇਆ ਜਿੱਥੇ ਧਰਨਾ ਕਾਰੀ ਕਿਸਾਨਾਂ ਤੇ ਲੋਕਾਂ ਵਿਚਾਲੇ ਝ-ੜ-ਪ ਹੋ ਗਈ ਹੈ। ਜਿੱਥੇ ਅੱਜ ਸੜਕੀ ਅਤੇ ਰੇਲ ਆਵਾਜਾਈ ਨੂੰ ਬੰਦ ਕੀਤਾ ਗਿਆ ਹੈ ਉਥੇ ਹੀ ਕਿਸਾਨਾਂ ਅਤੇ ਕੁੰਡਲੀ ਸਰਹੱਦ ਤੇ ਪ੍ਰੀਤਮਪੁਰਾ ਪਿੰਡ ਦੇ ਲੋਕਾਂ ਵਿਚਕਾਰ ਇਹ ਝ-ੜ-ਪ ਹੋਣ ਦੀ ਖਬਰ ਸਾਹਮਣੇ ਆਈ ਹੈ। ਜਿੱਥੇ ਲਾ-ਠੀ-ਆ ਤੇ ਡੰਡੇ ਚੱਲੇ ਹਨ, ਸਥਿਤੀ ਨੂੰ ਕਾਬੂ ਕਰਨ ਲਈ ਇਸ ਜਗ੍ਹਾ ਤੇ ਪੁਲੀਸ ਤਾਇਨਾਤ ਕੀਤੀ ਗਈ ਹੈ। ਹਰਿਆਣੇ ਵਿੱਚ ਬੱਸਾਂ ਪੂਰੀ ਤਰ੍ਹਾਂ ਬੰਦ ਹੋਣ ਕਾਰਨ ਯਾਤਰੀਆਂ ਨੂੰ ਪ੍ਰੇ-ਸ਼ਾ-ਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਪੰਜਾਬ ਦੇ ਵਿਚ ਭਾਰਤ ਬੰਦ ਨੂੰ ਭਾਰੀ ਸਮਰਥਨ ਮਿਲਿਆ ਹੈ । ਕਿਸਾਨਾਂ ਵੱਲੋਂ ਸੜਕ ਅਤੇ ਰੇਲਵੇ ਉਪਰ ਬੈਠ ਕੇ ਧਰਨੇ ਲਗਾਏ ਗਏ ਹਨ। ਉਥੇ ਹੀ ਐਮਰਜੈਂਸੀ ਸੇਵਾਵਾਂ ਅਤੇ ਮੈਡੀਕਲ ਸਟੋਰ ਨੂੰ ਇਸ ਬੰਦ ਤੋਂ ਛੋਟ ਦਿੱਤੀ ਗਈ ਹੈ। ਪੰਜਾਬ ਵਿੱਚ ਸਭ ਪਾਸੇ ਸੜਕਾਂ ਤੇ ਸੁੰਨ ਪਸਰੀ ਹੋਈ ਹੈ। ਪੰਜਾਬ ਵਿੱਚ ਅੱਜ ਸਾਰੇ ਬਜ਼ਾਰ ,ਦੁਕਾਨਾਂ ਬੰਦ ਹਨ। ਪੰਜਾਬ ਵਿੱਚ ਅੱਜ ਕਿਸਾਨਾਂ ਵੱਲੋਂ ਭਾਰਤ ਬੰਦ ਦਾ ਵਿਆਪਕ ਅਸਰ ਨਜ਼ਰ ਆ ਰਿਹਾ ਹੈ। ਦੇਸ਼ ਵਿੱਚ ਉੱਤਰ ਤੋਂ ਲੈ ਕੇ ਦੱਖਣ ਤੱਕ ਕਿਸਾਨਾਂ ਨੇ ਚੱਕਾ ਜਾਮ ਕਰ ਦਿੱਤਾ ਹੈ। ਅੱਜ ਕੀਤੇ ਗਏ ਇਸ ਬੰਦ ਦਾ ਅਸਰ ਸ਼ਹਿਰੀ ਖੇਤਰਾਂ ਨਾਲ ਪੇਂਡੂ ਖੇਤਰਾਂ ਵਿੱਚ ਵਧੇਰੇ ਦਿਖਾਈ ਦੇ ਰਿਹਾ ਹੈ।