ਆਈ ਤਾਜ਼ਾ ਵੱਡੀ ਖਬਰ
ਜਦੋਂ ਵੀ ਕੋਈ ਨਵੀਂ ਫਿਲਮ ਬਣਦੀ ਹੈ ਲੋਕ ਇਸ ਨੂੰ ਬੜੇ ਹੀ ਚਾਵਾਂ ਦੇ ਨਾਲ ਸਿਨੇਮਾ ਘਰਾਂ ਦੇ ਵਿੱਚ ਵੇਖਣ ਲਈ ਇਕੱਠੇ ਹੁੰਦੇ ਹਨ । ਬੜੇ ਚਾਹ ਦੇ ਨਾਲ ਲੋਕ ਫ਼ਿਲਮ ਵੇਖ ਕੇ ਆਉਂਦੇ ਨੇ , ਫਿਰ ਉਸ ਦੀ ਕਹਾਣੀ ਬਾਰੇ ਗੱਲਾਂ ਹੁੰਦੀਆਂ ਨੇ, ਫਿਲਮ ਦੇ ਵਿੱਚ ਕੰਮ ਕਰਨ ਵਾਲੇ ਅਦਾਕਾਰਾਂ ਦੇ ਬਾਰੇ ਵਿਚਾਰ ਚਰਚਾ ਹੁੰਦੀ ਹੈ ਤੇ ਫ਼ਿਲਮ ਹਿੱਟ ਹੈ ਜਾਂ ਫਲਾਪ ਇਸ ਦੀਆਂ ਵੀ ਚਰਚਾਵਾਂ ਚਾਰੇ ਪਾਸੇ ਛਿੜ ਜਾਂਦੀਆਂ ਹਨ । ਪਰ ਤੁਸੀਂ ਕਦੇ ਸੋਚਿਆ ਹੈ ਕਿ ਇੱਕ ਫ਼ਿਲਮ ਨੂੰ ਬਣਾਉਣ ਦੇ ਵਿੱਚ ਕਿੰਨਾ ਸਮਾਂ ਲੱਗਦਾ ਹੈ , ਕਿੰਨੇ ਲੋਕਾਂ ਦੀ ਟੀਮ ਲੱਗਦੀ ਹੈ , ਤੇ ਕਿੰਨੇ ਕਰੋੜਾਂ ਦੇ ਬਜਟ ਦੇ ਨਾਲ ਇਕ ਫ਼ਿਲਮ ਤਿਆਰ ਹੁੰਦੀ ਹੈ । ਇੱਕ ਫ਼ਿਲਮ ਨੂੰ ਤਿਆਰ ਕਰਨ ਦੇ ਵਿੱਚ ਕਈ ਲੋਕਾਂ ਦੀ ਮਿਹਨਤ ਲੱਗਦੀ ਹੈ ਫਿਰ ਜਾ ਕੇ ਇੱਕ ਫ਼ਿਲਮ ਤਿਆਰ ਹੁੰਦੀ ਹੈ ।
ਜਦੋਂ ਫ਼ਿਲਮ ਬਣ ਕੇ ਤਿਆਰ ਹੁੰਦੀ ਹੈ ਸਿਨਮਾ ਘਰਾਂ ਦੇ ਵਿੱਚ ਚਲਦੀ ਹੈ ਤੇ ਫਿਰ ਲੋਕ ਉਸ ਫ਼ਿਲਮ ਨੂੰ ਵੇਖਣ ਲਈ ਜਾਂਦੇ ਹਨ । ਬੀਤੇ ਕੁਝ ਦਿਨਾਂ ਤੋਂ ਫ਼ਿਲਮ ਜਗਤ ਨਾਲ ਜੁਡ਼ੀਆਂ ਹੋਈਆਂ ਬੇਹੱਦ ਹੀ ਮੰਦਭਾਗੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਜਿੱਥੇ ਫ਼ਿਲਮ ਜਗਤ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਹਸਤੀਆਂ ਨੇ ਵੱਖ ਵੱਖ ਕਾਰਨਾਂ ਕਾਰਨ ਆਪਣੀਆਂ ਕੀਮਤੀ ਜਾਨਾਂ ਗੁਆ ਦਿੱਤੀਆਂ । ਇਸੇ ਵਿਚਕਾਰ ਇਕ ਬੇਹੱਦ ਮੰਦਭਾਗਾ ਤੇ ਦੁਖਦਾਈ ਖ਼ਬਰ ਫ਼ਿਲਮ ਇੰਡਸਟਰੀ ਤੋਂ ਸਾਹਮਣੇ ਆ ਰਹੀ ਹੈ ਕਿ ਫ਼ਿਲਮ ਇੰਡਸਟਰੀ ਦੇ ਮਸ਼ਹੂਰ ਕੋਰੀਓਗ੍ਰਾਫਰ ਸ਼ਿਵਸ਼ੰਕਰ ਮਾਸਟਰ ਦਾ ਅੱਜ ਦੇਹਾਂਤ ਹੋ ਗਿਆ ਹੈ ।
ਕੋਰੋਨਾ ਮਹਾਂਮਾਰੀ ਦੇ ਨਾਲ ਉਹ ਪੀੜਤ ਸਨ ਤੇ 72 ਸਾਲਾਂ ਦੀ ਉਮਰ ਦੇ ਵਿਚ ਅੱਜ ਸ਼ਿਵਸ਼ੰਕਰ ਇਸ ਫਾਨੀ ਸੰਸਾਰ ਨੂੰ ਸਦਾ ਸਦਾ ਲਈ ਅਲਵਿਦਾ ਆਖ ਗਏ । ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਹੈਦਰਾਬਾਦ ਦੇ ਆਈ ਜੀ ਹਸਪਤਾਲ ਦੇ ਵਿੱਚ ਇਸ ਮਸ਼ਹੂਰ ਕੋਰੀਓਗ੍ਰਾਫਰ ਦਾ ਇਲਾਜ ਚੱਲ ਰਿਹਾ ਸੀ , ਪਰ ਅੱਜ ਤਬੀਅਤ ਜ਼ਿਆਦਾ ਖ਼ਰਾਬ ਹੋਣ ਦੇ ਚੱਲਦੇ ਇਹ ਮਸ਼ਹੂਰ ਕੋਰੀਓਗ੍ਰਾਫਰ ਦਾ ਅੱਜ ਦੇਹਾਂਤ ਹੋ ਗਿਆ। ਜਿਸ ਦੀ ਜਾਣਕਾਰੀ ਮਸ਼ਹੂਰ ਅਦਾਕਾਰ ਸੋਨੂੰ ਸੂਦ ਤੇ ਵੱਲੋਂ ਦਿੱਤੀ ਗਈ ਹੈ ।
ਉੱਥੇ ਹੀ ਪ੍ਰਾਪਤ ਜਾਣਕਾਰੀ ਅਨੁਸਾਰ ਪਤਾ ਚੱਲਿਆ ਹੈ ਕਿ ਪਿਛਲੇ ਇਕ ਮਹੀਨੇ ਤੋਂ ਸ਼ਿਵ ਸ਼ੰਕਰ ਕੋਰੋਨਾ ਨਾਲ ਪੀੜਤ ਸਨ। ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਸੀ। ਜਿੱਥੇ ਉਨ੍ਹਾਂ ਦੀ ਵਿਗੜਦੀ ਹਾਲਤ ਨੂੰ ਵੇਖਦੇ ਹੋਏ ਉਨ੍ਹਾਂ ਨੂੰ ਆਈਸੀਯੂ ਚ ਭਰਤੀ ਕੀਤਾ ਗਿਆ ਸੀ ਤੇ ਅੱਜ ਜਦੋਂ ਉਨ੍ਹਾਂ ਦੀ ਸਿਹਤ ਜ਼ਿਆਦਾ ਖ਼ਰਾਬ ਹੋ ਗਈ ਜਿਸ ਕਾਰਨ ਉਨ੍ਹਾਂ ਦਾ ਅੱਜ ਦੇਹਾਂਤ ਹੋ ਗਿਆ । ਉਨ੍ਹਾਂ ਦੇ ਦੇਹਾਂਤ ਦੇ ਚੱਲਦੇ ਫ਼ਿਲਮ ਜਗਤ ਵਿੱਚ ਸੋਗ ਦੀ ਲਹਿਰ ਹੈ ਤੇ ਸੋਨੂੰ ਸੂਦ ਵਲੋਂ ਵੀ ਉਨ੍ਹਾਂ ਦੇ ਦੇਹਾਂਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ ।
Home ਤਾਜਾ ਖ਼ਬਰਾਂ ਹੁਣੇ ਹੁਣੇ ਬੋਲੀਵੁਡ ਨੂੰ ਲੱਗਾ ਵੱਡਾ ਝੱਟਕਾ ਹੋਈ ਇਸ ਮਸ਼ਹੂਰ ਹਸਤੀ ਦੀ ਅਚਾਨਕ ਮੌਤ -ਸੋਨੂੰ ਸੂਦ ਨੇ ਦਿੱਤੀ ਜਾਣਕਾਰੀ
ਤਾਜਾ ਖ਼ਬਰਾਂ
ਹੁਣੇ ਹੁਣੇ ਬੋਲੀਵੁਡ ਨੂੰ ਲੱਗਾ ਵੱਡਾ ਝੱਟਕਾ ਹੋਈ ਇਸ ਮਸ਼ਹੂਰ ਹਸਤੀ ਦੀ ਅਚਾਨਕ ਮੌਤ -ਸੋਨੂੰ ਸੂਦ ਨੇ ਦਿੱਤੀ ਜਾਣਕਾਰੀ
Previous Postਪੰਜਾਬ ਚ ਇਥੇ ਸਕੂਲ ਦੇ 32 ਵਿਦਿਆਰਥੀ ਆ ਗਏ ਪੌਜੇਟਿਵ ਸਕੂਲ ਨੂੰ ਕੀਤਾ ਗਿਆ ਬੰਦ
Next Postਹੁਣੇ ਹੁਣੇ ਇਸ ਕੁੜੀ ਨੇ ਮੁੱਖ ਮੰਤਰੀ ਚੰਨੀ ਨੂੰ ਦਿੱਤੀ ਇਹ ਵੱਡੀ ਚੇਤਾਵਨੀ – ਸਾਰੇ ਪਾਸੇ ਹੋ ਗਈ ਚਰਚਾ