ਆਈ ਤਾਜਾ ਵੱਡੀ ਖਬਰ
ਪੰਜਾਬ ਵਿਚ ਆਏ ਦਿਨ ਕੋਈ ਨਾ ਕੋਈ ਦੁਖਦਾਇਕ ਖਬਰ ਸਾਹਮਣੇ ਆ ਹੀ ਜਾਂਦੀ ਹੈ। ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਕਈ ਮਹਾਨ ਸਖਸ਼ੀਅਤਾਂ ਸਾਡੇ ਤੋਂ ਹਮੇਸ਼ਾ ਲਈ ਵਿਛੜ ਗਈਆਂ ਹਨ। ਵੱਖ ਵੱਖ ਖੇਤਰਾਂ ਦੀਆਂ ਇਨ੍ਹਾਂ ਸਖਸ਼ੀਅਤਾਂ ਦੀ ਕਮੀ ਕਦੇ ਵੀ ਪੂਰੀ ਨਹੀਂ ਹੋ ਸਕਦੀ। ਹਰ ਰੋਜ਼ ਹੀ ਆਉਣ ਵਾਲੀਆਂ ਅਜਿਹੀਆਂ ਦੁਖਦਾਇਕ ਖਬਰਾਂ ਨਾਲ ਦੇਸ਼ ਦੇ ਹਲਾਤਾਂ ਤੇ ਵੀ ਗਹਿਰਾ ਅਸਰ ਪੈਂਦਾ ਹੈ। ਹੁਣ ਤਕ ਅਜਿਹੀਆਂ ਦੇਸ਼ ਦੀਆਂ ਉਹ ਮਹਾਨ ਸ਼ਖਸ਼ੀਅਤਾਂ ਹਾਦਸਿਆਂ ਦਾ ਸ਼ਿਕਾਰ ਹੋਈਆ ਹਨ,
ਜਿਨ੍ਹਾਂ ਨੇ ਆਪਣੀ ਇਕ ਵੱਖਰੀ ਪਹਿਚਾਣ ਬਣਾਈ ਸੀ। ਕੁਝ ਦਿਨ ਪਹਿਲਾਂ ਹੀ ਪੰਜਾਬੀ ਗਾਇਕੀ ਦੇ ਬਾਬਾ ਬੋਹੜ ਮੰਨੇ ਜਾਣ ਵਾਲੇ ਸਰਦੂਲ ਸਿਕੰਦਰ ਜੀ ਅਲਵਿਦਾ ਆਖ ਗਏ ਸਨ। ਉਨ੍ਹਾਂ ਤੋਂ ਪਿਛੋਂ ਦੋ ਸਾਹਿਤਕਾਰ, ਇਕ ਉੱਘੇ ਖਿਡਾਰੀ ਤੇ ਗਾਇਕ ਦੇਬੀ ਮਖਸੂਸਪੁਰੀ ਦੇ ਸਹੁਰਾ ਇਸ ਸੰਸਾਰ ਨੂੰ ਅਲਵਿਦਾ ਆਖ ਗਏ। ਇੱਕ ਹਫਤੇ ਦੇ ਅੰਦਰ ਹੋਈਆ ਇਹਨਾਂ ਮੌਤਾਂ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਹੁਣ ਪੰਜਾਬੀ ਗਾਇਕ ਸਰਦੂਲ ਸਿਕੰਦਰ ਮਗਰੋਂ ਇਸ ਮਸ਼ਹੂਰ ਹਸਤੀ ਨੂੰ ਅਚਾਨਕ ਦਿਲ ਦਾ ਦੌ-ਰਾ ਪੈਣ ਕਾਰਨ ਸੰਗੀਤ ਜਗਤ ਨੂੰ ਇਕ ਹੋਰ ਵੱਡਾ ਝਟਕਾ ਲੱਗਾ ਹੈ।
ਹੁਣ ਪ੍ਰਸਿੱਧ ਸੰਗੀਤਕਾਰ ਬੀ ਐਸ ਨਾਰੰਗ ਨੂੰ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦਾ ਦਿਹਾਂਤ ਹੋਣ ਦੀ ਖਬਰ ਸਾਹਮਣੇ ਆਈ ਹੈ। ਜਲੰਧਰ ਵਿਚ ਹੋਣ ਵਾਲੇ ਹਰਿਵੱਲਭ ਸੰਗੀਤ ਸੰਮੇਲਨ ਵਿੱਚ ਉਨ੍ਹਾਂ ਦੇ ਗਾਇਨ ਨੂੰ ਸੁਣਨ ਲਈ ਦੂਰ ਦੂਰ ਤੋਂ ਲੋਕ ਆਉਂਦੇ ਸਨ। ਸ਼ਾਮ ਚੁਰਾਸੀ ਘਰਾਣਾ ਦੀ ਲ-ੜੀ ਨਾਲ ਜੁੜੇ ਹੋਏ ਪ੍ਰਸਿੱਧ ਸੰਗੀਤਕਾਰ ਬਲਦੇਵ ਸ਼ਰਨ ਨਾਰੰਗ ਸੰਗੀਤ ਜਗਤ ਦਾ ਬੇਜੋੜ ਨਾਂ ਹਨ। ਉਨ੍ਹਾਂ ਦੇ ਕਈ ਸ਼ਗਿਰਦਾ ਨੇ ਪੰਜਾਬੀ ਸੰਗੀਤ ਜਗਤ ਵਿਚ ਨਾਂਅ ਰੌਸ਼ਨ ਕੀਤਾ।
ਕਈ ਪ੍ਰਸਿੱਧ ਸੰਗੀਤਕਾਰਾਂ ਨੇ ਉਨ੍ਹਾਂ ਤੋਂ ਸੰਗੀਤ ਦੀ ਸਿੱਖਿਆ ਗ੍ਰਹਿਣ ਕੀਤੀ। ਡੀ ਏ ਵੀ ਕਾਲਜ ਜਲੰਧਰ ਵਿੱਚ ਸੰਗੀਤ ਦੇ ਪ੍ਰੋਫੈਸਰ ਰਹਿ ਚੁੱਕੇ ਨਾਰੰਗ ਸਾਹਿਬ ਨੇ ਦੇਸ਼ ਵਿਦੇਸ਼ ਵਿੱਚ ਆਪਣੀ ਕਲਾ ਦਾ ਲੋਹਾ ਮਨਵਾਇਆ। ਉਨ੍ਹਾਂ ਦੇ ਅਚਾਨਕ ਦੇਹਾਂਤ ਦੀ ਖਬਰ ਮਿਲਦੇ ਹੀ ਸੰਗੀਤ ਜਗਤ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਉਨ੍ਹਾਂ ਦੇ ਜਾਣ ਨਾਲ ਸੰਗੀਤ ਜਗਤ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਬਹੁਤ ਸਾਰੇ ਸੰਗੀਤ ਜਗਤ ਦੇ ਫਨਕਾਰਾਂ ਵੱਲੋਂ ਉਨ੍ਹਾਂ ਦੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।
Home ਤਾਜਾ ਖ਼ਬਰਾਂ ਹੁਣੇ ਹੁਣੇ ਪੰਜਾਬੀ ਗਾਇਕੀ ਨੂੰ ਸਰਦੂਲ ਮਗਰੋਂ ਲੱਗਾ ਇਕ ਹੋਰ ਵੱਡਾ ਝਟਕਾ – ਇਸ ਮਸ਼ਹੂਰ ਕਲਾਕਾਰ ਦੀ ਮੌਤ
Previous Postਕਨੇਡਾ ਤੋਂ ਆਈ ਇਹ ਵੱਡੀ ਚੰਗੀ ਤਾਜਾ ਖਬਰ – ਪੰਜਾਬ ਚ ਵੱਜ ਗਏ ਖੁਸ਼ੀ ਦੇ ਢੋਲ
Next Postਇੰਡੀਆ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਬਾਰੇ ਚ ਆਈ ਇਹ ਵੱਡੀ ਖਬਰ