ਹੁਣੇ ਹੁਣੇ ਪੰਜਾਬੀ ਗਾਇਕੀ ਚ ਛਾਈ ਸੋਗ ਦੀ ਲਹਿਰ ਹੋਈ ਇਸ ਮਸ਼ਹੂਰ ਹਸਤੀ ਦੀ ਅਚਾਨਕ ਮੌਤ

ਆਈ ਤਾਜਾ ਵੱਡੀ ਖਬਰ

ਨਿੱਤ ਹੀ ਸਾਹਮਣੇ ਆਉਣ ਵਾਲੀਆਂ ਮੰਦਭਾਗੀਆ ਖਬਰਾਂ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਸਾਲ 2021 ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤਕ ਲਗਾਤਾਰ ਦੁਖਦਾਈ ਖਬਰਾਂ ਦਾ ਆਉਣਾ ਜਾਰੀ ਹੈ। ਅਜਿਹੀਆਂ ਦੁਖਦਾਈ ਖਬਰਾਂ ਦਾ ਅਕਸਰ ਦੇਸ਼ ਦੇ ਹਾਲਾਤਾਂ ਉਪਰ ਬਹੁਤ ਅਸਰ ਪੈਂਦਾ ਹੈ। ਇਸ ਵਰ੍ਹੇ ਦੇ ਵਿੱਚ ਵੀ ਬਹੁਤ ਸਾਰੀਆਂ ਮਹਾਨ ਸਖ਼ਸ਼ੀਅਤਾਂ ਇਕ ਤੋਂ ਬਾਅਦ ਇਕ ਸਾਡੇ ਤੋਂ ਵਿਛੜ ਰਹੀਆਂ ਹਨ। ਇਸ ਵਰ੍ਹੇ ਦੇ ਵਿਚ ਵੀ ਹੁਣ ਤੱਕ ਰਾਜਨੀਤਿਕ ਜਗਤ, ਸੰਗੀਤ ਜਗਤ, ਧਾਰਮਿਕ ਜਗਤ,ਸਾਹਿਤਕ ਜਗਤ ,ਖੇਡ ਜਗਤ ਵਿਚੋਂ ਬਹੁਤ ਸਾਰੀਆਂ ਮਹਾਨ ਸਖ਼ਸ਼ੀਅਤਾਂ ਇਸ ਫਾਨੀ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਈਆ ਹਨ।

ਜਿਨ੍ਹਾਂ ਦੀ ਕਮੀ ਇਨ੍ਹਾਂ ਖੇਤਰਾਂ ਵਿਚ ਕਦੇ ਵੀ ਪੂਰੀ ਨਹੀਂ ਹੋ ਸਕਦੀ। ਇਕ ਤੋਂ ਬਾਅਦ ਇਕ ਸਖਸ਼ੀਅਤ ਸਾਡੇ ਤੋਂ ਇਸ ਤਰ੍ਹਾਂ ਦੂਰ ਹੁੰਦੀ ਜਾ ਰਹੀ ਹੈ, ਜਿਸ ਬਾਰੇ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ। ਹੁਣ ਪੰਜਾਬੀ ਗਾਇਕੀ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਇਸ ਚੋਟੀ ਦੀ ਮਸ਼ਹੂਰ ਹਸਤੀ ਅਚਾਨਕ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਸ਼ਹੂਰ ਗੀਤਕਾਰ ਤੇ ਲੇਖਕ ਗਿੱਲ ਸੁਰਜੀਤ ਸਿੰਘ ਦਾ ਦਿਹਾਂਤ ਹੋਣ ਦੀ ਖਬਰ ਸਾਹਮਣੇ ਆਈ ਹੈ। ਗਿੱਲ ਸੁਰਜੀਤ ਸਿੰਘ ਜੀ ਸਿਹਤ ਪਿਛਲੇ ਕੁੱਝ ਸਮੇਂ ਤੋਂ ਖਰਾਬ ਚੱਲ ਰਹੀ ਸੀ।

ਹੁਣ ਪਿਛਲੇ ਕੁਝ ਦਿਨਾਂ ਤੋਂ ਫਿਰ ਉਨ੍ਹਾਂ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਦਾ ਬੀਤੀ ਰਾਤ ਦਿਹਾਂਤ ਹੋ ਗਿਆ ਹੈ। ਇਸ ਸਮੇਂ ਉਹ ਪਟਿਆਲੇ ਦੇ ਘੁੰਮਣ ਨਗਰ ਵਿਖੇ ਸਥਿਤ ਆਪਣੇ ਗ੍ਰਹਿ ਸਥਾਨ ਵਿਖੇ ਰਹਿ ਰਹੇ ਸਨ। ਗਿੱਲ ਸੁਰਜੀਤ ਸਿੰਘ ਨੇ ਆਪਣੇ ਸਾਹਿਤਕ ਸਫਰ ਦੀ ਸ਼ੁਰੂਆਤ ਕਵਿਤਾ ਰਾਹੀਂ ਕੀਤੀ ਸੀ। ਹੁਣ ਤੱਕ ਉਹਨਾਂ ਵੱਲੋਂ ਬਹੁਤ ਸਾਰੇ ਮਕਬੂਲ ਗੀਤ ਲਿਖੇ ਗਏ ਹਨ। ਉਨ੍ਹਾਂ ਦਾ ਇੱਕ ਗੀਤ ਗਾਇਕ ਹਰਦੀਪ ਦੀ ਅਵਾਜ਼ ਵਿੱਚ ਬਹੁਤ ਜ਼ਿਆਦਾ ਮਸ਼ਹੂਰ ਹੋਇਆ ਸੀ।

ਸ਼ਹਿਰ ਪਟਿਆਲੇ ਦੇ ਮੁੰਡੇ ਮੁੱਛ ਫੁੱਟ ਗੱਭਰੂ ਨੇ ਸੋਹਣੇ। ਇਸ ਗੀਤ ਨੇ ਉਨ੍ਹਾਂ ਨੂੰ ਬਹੁਤ ਜ਼ਿਆਦਾ ਪ੍ਰਸਿੱਧੀ ਦਿਵਾਈ। 74 ਗਿੱਲ ਸੁਰਜੀਤ ਸਿੰਘ ਦੇ ਦੇਹਾਂਤ ਦੀ ਖਬਰ ਸੁਣਦੇ ਹੀ ਸਾਹਿਤਕ ਜਗਤ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਬਹੁਤ ਸਾਰੀਆਂ ਸਖ਼ਸ਼ੀਅਤਾਂ ਵੱਲੋਂ ਉਨ੍ਹਾਂ ਦੇ ਪਰਿਵਾਰ ਨਾਲ ਦੁੱਖਭਰੀ ਹਮਦਰਦੀ ਪ੍ਰਗਟ ਕੀਤੀ ਗਈ ਹੈ। ਉਨ੍ਹਾਂ ਦੇ ਦਿਹਾਂਤ ਦੀ ਜਾਣਕਾਰੀ ਉਨ੍ਹਾਂ ਦੇ ਭਰਾ ਚਰਨਜੀਤ ਸਿੰਘ ਗਿੱਲ ਵੱਲੋਂ ਦਿੱਤੀ ਗਈ ਹੈ।