ਆਈ ਤਾਜਾ ਵੱਡੀ ਖਬਰ
ਦੇਸ਼ ਵਿੱਚ ਕਰੋਨਾ ਦੇ ਚੱਲਦੇ ਹੋਏ ਜਿਥੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਵਧੇਰੇ ਨੁਕਸਾਨ ਹੋ ਰਿਹਾ ਹੈ। ਉੱਥੇ ਹੀ ਬਹੁਤ ਸਾਰੇ ਵਿਦਿਆਰਥੀ ਮਾਨਸਿਕ ਪੱਧਰ ਤੇ ਵੀ ਕਮਜ਼ੋਰ ਹੋ ਰਹੇ ਹਨ। ਜਿੱਥੇ ਵਿਦਿਆਰਥੀ ਪਿਛਲੇ ਲੰਮੇ ਸਮੇਂ ਤੋਂ ਵਿਦਿਅਕ ਅਦਾਰਿਆਂ ਵਿੱਚ ਨਾ ਜਾ ਕੇ ਆਪਣੇ ਘਰ ਤੋਂ ਹੀ ਪੜ੍ਹਾਈ ਕਰ ਰਹੇ ਹਨ। ਉਥੇ ਹੀ ਭਾਰੀ ਕੀਮਤ ਫੀਸਾਂ ਦੀ ਵੀ ਚੁਕਾਉਣੀ ਪੈ ਰਹੀ ਹੈ। ਹੁਣ ਪੰਜਾਬ ਦੇ ਸਕੂਲਾਂ ਲਈ ਹੋ ਗਿਆ ਵੱਡਾ ਐਲਾਨ, ਇਸ ਕਲਾਸ ਤੋਂ ਉਪਰਲੀਆਂ ਕਲਾਸਾਂ ਲਈ ਸਕੂਲ ਖੋਲ੍ਹੇ ਗਏ , ਜਿਸ ਬਾਰੇ ਹੁਣ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਰੋਨਾ ਦੇ ਚਲਦੇ ਵਿਦਿਅਕ ਅਦਾਰਿਆਂ ਨੂੰ ਪਿਛਲੇ ਕਾਫੀ ਲੰਮੇ ਸਮੇਂ ਤੋਂ ਬੰਦ ਰੱਖਿਆ ਗਿਆ ਸੀ ਅਤੇ ਵਿਦਿਆਰਥੀਆਂ ਦੀ ਆਨਲਾਈਨ ਪੜ੍ਹਾਈ ਵੀ ਕਰਵਾਈ ਜਾ ਰਹੀ ਸੀ।
ਜਿੱਥੇ ਬੱਚੇ ਪੜ੍ਹਾਈ ਨਾਲੋਂ ਟੁੱਟ ਰਹੇ ਸਨ, ਉਥੇ ਹੀ ਬੱਚਿਆਂ ਦਾ ਵਧੇਰੇ ਧਿਆਨ ਮੋਬਾਇਲ ਫੋਨਾਂ ਉਪਰ ਗੇਮਾਂ ਖੇਡਣ ਵੱਲ ਜਾ ਰਿਹਾ ਹੈ। ਬੱਚਿਆਂ ਦੇ ਭਵਿੱਖ ਨੂੰ ਮੱਦੇਨਜ਼ਰ ਰੱਖਦੇ ਹੋਏ ਜਿੱਥੇ ਕੁੱਝ ਕਿਸਾਨ ਜਥੇਬੰਦੀਆਂ ਵੱਲੋਂ ਬਠਿੰਡਾ ਵਿੱਚ ਕੀਤੀ ਗਈ ਮੀਟਿੰਗ ਵਿੱਚ ਕਈ ਅਹਿਮ ਫੈਸਲੇ ਲੈਂਦੇ ਹੋਏ ਪੰਜਾਬ ਸਰਕਾਰ ਨੂੰ ਚੇਤਾਵਨੀ ਜਾਰੀ ਕੀਤੀ ਗਈ ਸੀ ਕਿ ਅਗਰ 7 ਫਰਵਰੀ ਤੱਕ ਸਰਕਾਰ ਵੱਲੋਂ ਵਿਦਿਅਕ ਅਦਾਰਿਆਂ ਨੂੰ ਖੋਲ੍ਹਣ ਦਾ ਫੈਸਲਾ ਨਹੀਂ ਲਿਆ ਜਾਂਦਾ ਤਾਂ ਪੰਜਾਬ ਭਰ ਵਿੱਚ 7 ਫਰਵਰੀ ਨੂੰ ਬੰਦ ਦਾ ਸੱਦਾ ਦਿੱਤਾ ਗਿਆ ਸੀ ਅਤੇ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤੇ ਜਾਣ ਦਾ ਐਲਾਨ ਕਰ ਦਿੱਤਾ ਗਿਆ ਸੀ।
ਅੱਜ ਸੂਬਾ ਸਰਕਾਰ ਵੱਲੋਂ ਜਿੱਥੇ ਕਰੋਨਾ ਸਬੰਧੀ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਜੋ ਕੇ 7 ਫਰਵਰੀ ਤੱਕ ਲਾਗੂ ਸਨ। ਉਥੇ ਹੀ ਜਾਰੀ ਕੀਤੇ ਗਏ ਨਵੇਂ ਆਦੇਸ਼ਾਂ ਤੇ ਅਨੁਸਾਰ ਹੁਣ ਪੰਜਾਬ ਵਿਚ ਕੱਲ੍ਹ 7 ਫਰਵਰੀ ਤੋਂ ਸਕੂਲ ਕਾਲਜ ਤੇ ਯੂਨੀਵਰਸਿਟੀਆਂ ਨੂੰ ਖੋਲ੍ਹੇ ਜਾਣ ਦਾ ਐਲਾਨ ਕਰ ਦਿੱਤਾ ਗਿਆ ਹੈ।
ਸਰਕਾਰ ਵੱਲੋਂ ਜਾਰੀ ਆਦੇਸ਼ਾਂ ਦੇ ਅਨੁਸਾਰ ਛੇਵੀਂ ਕਲਾਸ ਤੋਂ ਉੱਪਰ ਦੀਆਂ ਸਾਰੀਆਂ ਕਲਾਸਾਂ ਦੇ ਵਿਦਿਆਰਥੀਆਂ ਨੂੰ ਵਿੱਦਿਅਕ ਅਦਾਰਿਆਂ ਵਿਚ ਮੁੜ ਪਰਤ ਆਉਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਉਥੇ ਹੀ ਵਿਦਿਆਰਥੀਆਂ ਨੂੰ ਕਰੋਨਾ ਸਬੰਧੀ ਲਾਗੂ ਕੀਤੀਆਂ ਗਈਆਂ ਪਾਬੰਦੀਆਂ ਦੀ ਪਾਲਣਾ ਕਰਨ ਦੇ ਆਦੇਸ਼ ਵੀ ਦਿੱਤੇ ਗਏ ਹਨ।
Home ਤਾਜਾ ਖ਼ਬਰਾਂ ਹੁਣੇ ਹੁਣੇ ਪੰਜਾਬ ਦੇ ਸਕੂਲਾਂ ਲਈ ਹੋ ਗਿਆ ਵੱਡਾ ਐਲਾਨ ਇਸ ਕਲਾਸ ਤੋਂ ਉਪਰਲੀਆਂ ਕਲਾਸਾਂ ਲਈ ਸਕੂਲ ਖੋਲ੍ਹੇ ਗਏ
ਤਾਜਾ ਖ਼ਬਰਾਂ
ਹੁਣੇ ਹੁਣੇ ਪੰਜਾਬ ਦੇ ਸਕੂਲਾਂ ਲਈ ਹੋ ਗਿਆ ਵੱਡਾ ਐਲਾਨ ਇਸ ਕਲਾਸ ਤੋਂ ਉਪਰਲੀਆਂ ਕਲਾਸਾਂ ਲਈ ਸਕੂਲ ਖੋਲ੍ਹੇ ਗਏ
Previous Postਹਸਪਤਾਲ ਚ ਦਾਖਲ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਬਾਰੇ ਹੁਣ ਆਈ ਇਹ ਵੱਡੀ ਖਬਰ
Next Postਪੰਜਾਬ ਚ ਇਥੇ ਚਾਈਨਾ ਡੋਰ ਨੇ ਮਚਾਇਆ ਹੜਕੰਪ – ਕਈ ਲੋਕਾਂ ਨੂੰ ਕੀਤਾ ਭਿਆਨਕ ਜਖਮੀ