ਹੁਣੇ ਹੁਣੇ ਪੰਜਾਬ ਦੇ ਮੌਸਮ ਬਾਰੇ ਆਈ ਇਹ ਤਾਜਾ ਜਾਣਕਾਰੀ – ਹੋ ਜਾਵੋ ਸਾਵਧਾਨ

ਆਈ ਤਾਜਾ ਵੱਡੀ ਖਬਰ

ਦੇਸ਼ ਅੰਦਰ ਜਿਥੇ ਇਸ ਸਮੇਂ ਵਾਢੀ ਦਾ ਸੀਜ਼ਨ ਚੱਲ ਰਿਹਾ ਹੈ, ਉਥੇ ਹੀ ਮੌਸਮ ਵਿਚ ਬਦਲ ਰਹੇ ਮਿਜਾਜ਼ ਨੇ ਕਿਸਾਨਾਂ ਦੀ ਜਾਨ ਮੁੱਠੀ ਵਿੱਚ ਲੈ ਆਂਦੀ ਹੈ। ਕਿਉਂਕਿ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਮੌਸਮ ਦੀ ਖਰਾਬੀ ਕਾਰਨ ਕਿਸਾਨਾਂ ਨੂੰ ਫਸਲਾਂ ਦੀ ਕਟਾਈ ਵਿਚ ਭਾਰੀ ਮੁਸ਼ਕਲਾਂ ਪੇਸ਼ ਆ ਰਹੀਆਂ ਹਨ। ਜਿਸ ਕਾਰਨ ਕਣਕ ਦੀ ਪੱਕੀ ਹੋਈ ਫ਼ਸਲ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਜਿੱਥੇ ਕਿਸਾਨ ਪਹਿਲਾਂ ਹੀ ਸਰਕਾਰ ਵੱਲੋਂ ਲਾਗੂ ਕੀਤੇ ਗਏ ਖੇਤੀ ਕਾਨੂੰਨਾਂ ਦਾ ਵਿਰੋਧ ਕਰਦੇ ਹੋਏ ਦਿੱਲੀ ਦੀਆਂ ਸਰਹੱਦਾਂ ਉੱਤੇ ਬੈਠੇ ਹੋਏ ਹਨ। ਉੱਥੇ ਹੀ ਹੁਣ ਕਣਕ ਦੀ ਕਟਾਈ ਦੌਰਾਨ ਰੱਬ ਦੀ ਪ੍ਰਕੋਪੀ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ।

ਮੌਸਮ ਵਿਭਾਗ ਵੱਲੋਂ ਵੀ ਮੌਸਮ ਸਬੰਧੀ ਸਮੇਂ ਸਮੇਂ ਤੇ ਜਾਣਕਾਰੀ ਮੁਹਈਆ ਕਰਵਾਈ ਜਾਂਦੀ ਹੈ। ਹੁਣ ਪੰਜਾਬ ਦੇ ਮੌਸਮ ਬਾਰੇ ਇੱਕ ਵੱਡੀ ਤਾਜਾ ਜਾਣਕਾਰੀ ਸਾਹਮਣੇ ਆਈ ਹੈ। ਮੌਸਮ ਵਿਭਾਗ ਵੱਲੋਂ ਆਉਣ ਵਾਲੇ ਮੌਸਮ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਬੁੱਧਵਾਰ ਨੂੰ ਦਿੱਲੀ ਐਨਸੀਆਰ ਵਿਚ ਬੱਦਲ ਛਾਏ ਰਹਿਣਗੇ ਤੇ ਕਈ ਜਗ੍ਹਾ ਤੇ ਹਲਕੀ ਬਾਰਸ਼ ਵੀ ਹੋ ਸਕਦੀ ਹੈ। ਮੌਸਮ ਦੇ ਇਸ ਬਦਲਾਅ ਨਾਲ ਜਿੱਥੇ ਗਰਮੀ ਤੋਂ ਰਾਹਤ ਮਿਲੀ ਹੈ ਉਥੇ ਹੀ ਬੁੱਧਵਾਰ ਨੂੰ ਕਈ ਜਗਹਾ ਤੇ ਆਸਮਾਨ ਸਾਫ ਰਹਿਣ ਅਤੇ ਹਲਕੀ ਬਾਰਸ਼ ਹੋਣ ਦੇ ਆਸਾਰ ਨਜ਼ਰ ਆ ਰਹੇ ਹਨ। ਵੀਰਵਾਰ ਨੂੰ ਇਕ ਹੋਰ ਨਵੀਂ ਪੱਛਮੀ ਗੜਬੜੀ ਦਾ ਅਸਰ ਵਿਖਾਈ ਦੇਵੇਗਾ।

ਵੀਰਵਾਰ ਨੂੰ ਜੰਮੂ-ਕਸ਼ਮੀਰ ਵੱਲੋਂ ਪਹਾੜਾਂ ਉਤੇ ਨਵੀਂ ਪੱਛਮੀ ਗੜਬੜ ਹੀ ਸਰਗਰਮ ਹੋਵੇਗੀ। ਇਹਨਾ ਪਹਾੜੀ ਖੇਤਰਾਂ ਵਿੱਚ ਹੁਣ ਹੋਈ ਮੌਸਮ ਦੀ ਗੜਬੜੀ ਦਾ ਅਸਰ ਮੈਦਾਨੀ ਖੇਤਰਾਂ ਵਿੱਚ ਵੀ ਦੇਖਿਆ ਜਾਵੇਗਾ। ਜਿਸ ਕਾਰਨ ਪੰਜਾਬ ਤੇ ਹਰਿਆਣੇ ਵਿੱਚ ਬਾਰਸ਼ ਹੋਣ ਦੇ ਆਸਾਰ ਵੀ ਦੱਸੇ ਗਏ ਹਨ। ਮੰਗਲਵਾਰ ਨੂੰ ਵੀ ਰਾਜਸਥਾਨ ਦੇ ਕਈ ਖੇਤਰਾਂ ਵਿੱਚ ਬਾਰਸ਼ ਹੋਈ ਹੈ ਇਸ ਤੋਂ ਇਲਾਵਾ ਉਤਰ ਪ੍ਰਦੇਸ਼ ਅਤੇ ਹਰਿਆਣੇ ਤੇ ਪੰਜਾਬ ਦੇ ਵਿੱਚ ਵੀ ਮੰਗਲਵਾਰ ਨੂੰ ਬਰਸਾਤ ਹੋਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ।

ਬੀਤੀ ਮੰਗਲਵਾਰ ਦੀ ਸ਼ਾਮ ਨੂੰ ਦਿੱਲੀ ਵਿੱਚ ਵੀ ਧੂੜ ਭਰੀਆਂ ਹਵਾਵਾਂ ਚੱਲੀਆਂ ਅਤੇ ਕਈ ਜਗ੍ਹਾ ਤੇ ਹਲਕੀ ਬਾਰਸ਼ ਹੋਈ। ਉਥੇ ਹੀ ਆਉਣ ਵਾਲੇ ਸਮੇਂ ਵਿੱਚ ਵੀ ਮੌਸਮ ਵਿਚ ਭਾਰੀ ਤਬਦੀਲੀ ਦੇਖੀ ਜਾ ਸਕਦੀ ਹੈ। ਬੀਤੇ ਦਿਨ ਜਿੱਥੇ ਕਈ ਜਗਾਹ ਧੂੜ ਭਰੀ ਹਨੇਰੀ ਚੱਲੀ, ਉੱਥੇ ਹੀ ਹਲਕੀ ਬਾਰਸ਼ ਹੋਈ ਤੇ ਕਈ ਜਗ੍ਹਾ ਗੜੇ ਪੈਣ ਦੀਆਂ ਖਬਰਾਂ ਵੀ ਆਈਆਂ।