ਆਈ ਤਾਜ਼ਾ ਵੱਡੀ ਖਬਰ
ਬੀਤੇ ਕੁਝ ਸਮੇਂ ਤੋਂ ਲਗਾਤਾਰ ਸਾਨੂੰ ਕੁਦਰਤੀ ਆਫ਼ਤਾਂ ਦੀ ਕਰੋਪੀ ਵੇਖਣ ਨੂੰ ਮਿਲ ਰਹੀ ਹੈ । ਜਿੱਥੇ ਕੁਦਰਤ ਦੀ ਕਰੋਪੀ ਦੇ ਕਾਰਨ ਕਈ ਤਰ੍ਹਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ । ਇਕ ਪਾਸੇ ਜਿਥੇ ਕਰੋਨਾ ਵਰਗੀ ਵੈਸ਼ਵਿਕ ਮਹਾਂਮਾਰੀ ਦੇ ਕਾਰਨ ਕਈ ਲੋਕਾਂ ਦੀਆਂ ਜਾਨਾਂ ਗਈਆਂ । ਉਥੇ ਹੀ ਇਹਨਾਂ ਕੁਦਰਤੀ ਆਫਤਾਂ ਦੇ ਕਾਰਨ ਬਹੁਤ ਸਾਰਾ ਨੁਕਸਾਨ ਹੋਇਆ ਤੇ ਕਈ ਮਨੁੱਖ ਨੇ ਆਪਣੀਆਂ ਜਾਨਾਂ ਗੁਆਈਆਂ ਹਨ । ਇਸ ਦੇ ਚੱਲਦੇ ਹੁਣ ਹਰੇਕ ਮਨੁੱਖ ਦੀ ਦੁਨੀਆਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਹੋਰ ਕਰੋਪੀ ਨਾ ਵਾਪਰੇ ਜਿਸ ਨੂੰ ਲੈ ਕੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਜਾ ਰਹੀ ।
ਇਸੇ ਦਰਮਿਆਨ ਹੁਣ ਕੁਦਰਤ ਦੀ ਕਰੋਪੀ ਦੇ ਨਾਲ ਸੰਬੰਧਤ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ । ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ ਕਸ਼ਮੀਰ ਤੋਂ ਜਿੱਥੇ ਅੱਜ ਯਾਨੀ ਸ਼ਨੀਵਾਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰੀਐਕਟਰ ਪੈਮਾਨੇ ਅਤੇ ਇਸ ਦੀ ਤੀਬਰਤਾ 4.3 ਮਾਪੀ ਗਈ ਹੈ । ਫਿਲਹਾਲ ਅਜੇ ਤਕ ਇਸ ਭੂਚਾਲ ਦੇ ਝਟਕਿਆਂ ਦੌਰਾਨ ਕਿੰਨਾ ਕੁ ਜਾਨੀ ਮਾਲੀ ਨੁਕਸਾਨ ਹੋਇਆ ਹੈ ਇਸ ਦੇ ਬਾਰੇ ਕੋਈ ਵੀ ਸੂਚਨਾ ਅਜੇ ਤੱਕ ਪ੍ਰਾਪਤ ਨਹੀਂ ਹੋਈ । ਪਰ ਇਸ ਤੋਂ ਤਿੰਨ ਦਿਨ ਪਹਿਲਾਂ ਲੱਦਾਖ ਦੇ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ।
ਜ਼ਿਕਰਯੋਗ ਹੈ ਕਿ ਜੰਮੂ ਅਤੇ ਕਸ਼ਮੀਰ ਸਮੇਤ ਲੱਦਾਖ ਜੋ ਖੇਤਰਾਂ ਚੋਂ ਆਉਂਦੇ ਨੇ ਅਤੇ ਇੱਥੇ ਭੂਚਾਲ ਦੇ ਝਟਕਿਆਂ ਦੇ ਆਉਣ ਦੀ ਸੰਭਾਵਨਾ ਬਣੀ ਰਹਿੰਦੀ ਹੈ । ਜਿਸ ਕਾਰਨ ਇੱਥੇ ਰਹਿਣ ਵਾਲੇ ਲੋਕਾਂ ਨੇ ਜਿੱਥੇ ਇਸ ਨੂੰ ਲੈ ਕੇ ਚਿੰਤਾ ਬਣੀ ਰਹਿੰਦੀ ਹੈ , ਉੱਥੇ ਹੀ ਉਨ੍ਹਾਂ ਦੇ ਵਿਚ ਡਰ ਦਾ ਮਾਹੌਲ ਵੀ ਪਾਇਆ ਜਾਂਦਾ ਹੈ ਕਿਉਂਕਿ ਇਸ ਦੇ ਨਾਲ ਜਾਨੀ ਅਤੇ ਮਾਲੀ ਨੁਕਸਾਨ ਹੋਣ ਦਾ ਵੱਧ ਖਤਰਾ ਬਣਿਆ ਰਹਿੰਦਾ ਹੈ ।
ਇਸ ਤੋਂ ਪਹਿਲਾਂ ਵੀ ਬੀਤੇ ਸਾਲ ਦਸੰਬਰ ,ਜਨਵਰੀ ,ਫਰਵਰੀ ਅਤੇ ਮਾਰਚ ਦੇ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾ ਚੁੱਕੇ ਹਨ । ਉੱਥੇ ਹੀ ਇਸ ਨੂੰ ਲੈ ਕੇ ਮਾਹਿਰਾਂ ਦਾ ਕਹਿਣਾ ਹੈ ਕਿ ਲੱਦਾਖ ਅਤੇ ਜੰਮੂ ਕਸ਼ਮੀਰ ਦੇ ਵਿਚ ਆ ਰਹੇ ਭੂਚਾਲ ਦਾ ਕੇਂਦਰ ਲਗਾਤਾਰ ਲੱਦਾਖ ਬਣ ਰਿਹਾ ਹੈ । ਜੇਕਰ ਕੋਈ ਵੱਡਾ ਝਟਕਾ ਆਇਆ ਤਾਂ ਨੁਕਸਾਨ ਹੋਣ ਦੀ ਸੰਭਾਵਨਾ ਵੀ ਹੈ
Previous Postਮਾੜੀ ਖਬਰ : ਗੁਰਦੁਆਰਾ ਬੰਗਲਾ ਸਾਹਿਬ ਨੂੰ ਬੰਦ ਕਰਨ ਬਾਰੇ ਦਿੱਲੀ ਪ੍ਰਸ਼ਾਸਨ ਵਲੋਂ ਜਾਰੀ ਹੋਇਆ ਇਹ ਆਦੇਸ਼
Next Postਕੈਪਟਨ ਦੇ ਅਸਤੀਫੇ ਤੋਂ ਬਾਅਦ ਕੈਪਟਨ ਪ੍ਰੀਵਾਰ ਚ ਆ ਗਈ ਹੁਣ ਇਹ ਇੱਕ ਚੰਗੀ ਖਬਰ