ਨਵੇਂ ਸਾਲ ਦੀ ਸ਼ੁਰੂਆਤ ਦੇ ਨਾਲ ਹੀ ਜਨਵਰੀ ਮਹੀਨੇ ਦੇ ਵਿੱਚ ਠੰਡ ਦਾ ਕਹਿਰ ਵੇਖਣ ਨੂੰ ਮਿਲ ਰਿਹਾ ਹੈ । ਧੁੰਦ ਦਾ ਕਹਿਰ , ਮੀਹ ਤੇ ਪਹਾੜੀ ਇਲਾਕਿਆਂ ਦੇ ਵਿੱਚ ਬਰਫਬਾਰੀ ਲੋਕਾਂ ਦੇ ਵਾਸਤੇ ਇੱਕ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ । ਉੱਥੇ ਹੀ ਜੇਕਰ ਗੱਲ ਕੀਤੀ ਜਾਵੇ ਪੰਜਾਬ ਦੀ ਤਾਂ, ਪੰਜਾਬ ਦੇ ਵਿੱਚ ਵੀ ਠੰਡ ਲਗਾਤਾਰ ਵਧ ਰਹੀ ਹੈ । ਪੰਜਾਬ ਅੰਦਰ ਪੈ ਰਹੀ ਸੰਘਣੀ ਧੁੰਦ ਦੇ ਕਾਰਨ ਹੁਣ ਪੰਜਾਬ ਦੇ ਕੁਝ ਸਕੂਲਾਂ ਦੇ ਬਾਰੇ ਤਾਜ਼ਾ ਹੁਕਮ ਜਾਰੀ ਹੋ ਚੁੱਕੇ ਹਨ । ਇਸ ਸਬੰਧੀ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦੇ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ । ਦਸਦਿਆਂ ਕਿ ਜ਼ਿਲ੍ਹੇ ਅੰਦਰ ਸੰਘਣੀ ਧੁੰਦ ਨਾਲ ਵਾਪਰਨ ਵਾਲੀਆਂ ਘਟਨਾਵਾਂ ਦੇ ਬਚਾਅ ਨੂੰ ਲੈ ਕੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਪੂਰੀ ਤਰ੍ਹਾਂ ਨਾਲ ਗੰਭੀਰ ਹੁੰਦੇ ਨਜ਼ਰ ਆਏ। ਜਿਸ ਸਬੰਧੀ ਉਨਾਂ ਨੇ ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ ਕੀਤੀ । ਇਸ ਮੌਕੇ ਕਈ ਵੱਡੇ ਐਲਾਨ ਕਰਦਿਆਂ ਹੋਇਆਂ ਸਕੂਲਾਂ ਨੂੰ ਲੈ ਕੇ ਵੀ ਖਾਸ ਗੱਲਬਾਤ ਕੀਤੀ । ਜਿਸ ਦੌਰਾਨ ਉਹਨਾਂ ਵੱਲੋਂ ਆਖਿਆ ਗਿਆ ਕਿ ਨੂੰ ਜ਼ਿਲਾ ਬਾਲ ਸੁਰੱਖਿਆ ਅਫ਼ਸਰ ਸਕੂਲੀ ਬੱਸਾਂ ਤੇ ਆਟੋਜ਼ ਦੀ ਜਾਂਚ ਨੂੰ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਸਕੂਲੀ ਬੱਸਾਂ ਦਾ ਰੰਗ ਪੀਲਾ ਹੋਣਾ ਚਾਹੀਦਾ ਹੈ ਤੇ ਧੁੰਦ ਦੇ ਮੌਸਮ ਵਿਚ ਫਾਗ ਲਾਈਟਾਂ ਦੇ ਨਾਲ ਨਾਲ ਸਾਰੇ ਇੰਡੀਕੇਟਰ ਵੀ ਚਾਲੂ ਹੋਣੇ ਚਾਹੀਦੇ ਹਨ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਓਵਰਲੋਡਿਡ ਸਕੂਲੀ ਬੱਸਾਂ/ਆਟੋਜ਼ ਦੇ ਚਾਲਾਨ ਕੀਤੇ ਜਾਣ। ਹਰੇਕ ਬੱਸ ਵਿਚ ਡਰਾਈਵਰ ਯੂਨੀਫਾਰਮ ਵਿਚ ਲਾਇਸੈਂਸ, ਹੈਲਪਰ ਦਾ ਹੋਣਾ ਯਕੀਨੀ ਬਣਾਇਆ ਜਾਵੇ। ਇਸ ਤੋਂ ਇਲਾਵਾ ਉਹਨਾਂ ਵੱਲੋਂ ਇੱਕ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਗਿਆ । ਇਸ ਮੌਕੇ ਉਨਾਂ ਜ਼ਿਲਾ ਵਾਸੀਆਂ ਨੂੰ ਖਾਸ ਅਪੀਲ ਕੀਤੀ ਤੇ ਅਪੀਲ ਕਰਦਿਆਂ ਕਿਹਾ ਕਿ ਜੇਕਰ ਤੁਹਾਨੂੰ ਕੋਈ ਸਕੂਲੀ ਡਰਾਈਵਰ ਨਿਯਮਾਂ ਦੀ ਉਲੰਘਣਾ ਕਰਦਾ ਦਿਸਦਾ ਹੈ ਤਾਂ, ਹੈਲਪਲਾਈਨ ਨੰਬਰ 1098 ’ਤੇ ਇਸ ਦੀ ਜਾਣਕਾਰੀ ਦਿੱਤੀ ਜਾਵੇ ਤਾਂ, ਜੋ ਉਸ ਵਿਰੁੱਧ ਬਣਦੀ ਕਾਰਵਾਈ ਕੀਤੀ ਜਾ ਸਕੇ। ਉਨ੍ਹਾਂ ਸਕੂਲੀ ਅਧਿਕਾਰੀਆਂ ਨੂੰ ਕਿਹਾ ਕਿ ਉਹ ਸਕੂਲਾਂ ਵਿਚ ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕਰਨ ਸਲੋਗਲ ਮੇਕਿੰਗ, ਪੇਂਟਿੰਗ, ਕੁਇਜ਼ ਆਦਿ ਮੁਕਾਬਲੇ ਕਰਵਾਏ ਜਾਣ ਤਾਂ ਜੋ ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕੀਤਾ ਜਾ ਸਕੇ। ਜ਼ਿਕਰਯੋਗ ਹੈ ਕਿ ਜਿਲੇ ਅੰਦਰ ਲਗਾਤਾਰ ਧੁੰਦ ਦਾ ਕਹਿਰ ਵਧ ਰਿਹਾ ਹੈ। ਜਿਸਦੇ ਚਲਦੇ ਬੱਚਿਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਅੰਮ੍ਰਿਤਸਰ ਡੀਸੀ ਦੇ ਵੱਲੋਂ ਇਹ ਹੁਕਮ ਜਾਰੀ ਕੀਤੇ ਗਏ ।