ਹੁਣੇ ਹੁਣੇ ਪੰਜਾਬ ਚ ਬੱਚਿਆਂ ਨਾਲ ਭਰੀ ਸਕੂਲੀ ਬੱਸ ਹੋਈ ਭਿਆਨਕ ਹਾਦਸੇ ਦੀ ਸ਼ਿਕਾਰ

ਆਈ ਤਾਜਾ ਵੱਡੀ ਖਬਰ

ਆਏ ਦਿਨ ਹੀ ਸਕੂਲ ਜਾਂਦੇ ਬੱਚਿਆਂ ਦੇ ਨਾਲ ਵਾਪਰਦੀਆਂ ਘਟਨਾਵਾਂ ਮਾਪਿਆਂ ਦੇ ਵਿੱਚ ਜਿੱਥੇ ਡਰ ਦਾ ਮਾਹੌਲ ਪੈਦਾ ਕਰਦੀਆਂ ਪਈਆਂ ਹਨ ਉੱਥੇ ਹੀ ਸਕੂਲ ਪ੍ਰਸ਼ਾਸਨ ਦੀ ਅਣਗਹਿਲੀ ਦੇ ਉੱਪਰ ਵੀ ਵੱਡੇ ਸਵਾਲ ਖੜੇ ਹੁੰਦੇ ਹਨ। ਤਾਜ਼ਾ ਮਾਮਲਾ ਸਾਂਝਾ ਕਰਾਂਗੇ, ਜਿੱਥੇ ਪੰਜਾਬ ਦੇ ਵਿੱਚ ਬੱਚਿਆਂ ਨਾਲ ਭਰੀ ਸਕੂਲੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਜਿਸ ਕਾਰਨ ਮੌਕੇ ਤੇ ਚੀਕ ਚਿਹਾੜਾ ਪੈ ਗਿਆ। ਇਸ ਦੌਰਾਨ ਬੱਚਿਆਂ ਦੇ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।

ਮਾਮਲਾ ਪੰਜਾਬ ਦੇ ਜ਼ਿਲਾ ਮੋਗਾ ਦੇ ਨਾਲ ਸੰਬੰਧਿਤ ਹੈ, ਜਿੱਥੇ ਬਾਘਾ ਪੁਰਾਣਾ ਰੋਡ ’ਤੇ ਸਥਿਤ ਐੱਚ. ਐੱਸ. ਬਰਾੜ ਸਕੂਲ ਦੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ l ਦੱਸਿਆ ਜਾ ਰਿਹਾ ਹੈ ਕਿ ਜਦੋਂ ਇਹ ਬੱਸ ਪਿੰਡ ਤੋਂ ਬੱਚਿਆਂ ਨੂੰ ਘਰ ਛੱਡਣ ਜਾ ਰਹੀ ਸੀ, ਤਾਂ ਪਿੰਡ ਚੰਦ ਪੁਰਾਣਾ ਤੋਂ ਪਿੰਡ ਚੰਦ ਨਵਾਂ ਕੋਲ ਆ ਰਹੀ ਇਕ ਕਾਰ ਲੰਘ ਰਹੀ ਸੀ ਤਾਂ, ਸਕੂਲ ਬੱਸ ਇਕ ਖੇਤ ਵਿਚ ਪਲਟ ਗਈ। ਹਾਦਸੇ ਦੇ ਦੌਰਾਨ ਇਸ ਸਮੇਂ ਬੱਸ ‘ਚ ਕਰੀਬ 22 ਬੱਚੇ ਬੈਠੇ ਸਨ। ਉਥੇ ਹੀ ਡਰਾਈਵਰ ਨੇ ਬਹੁਤ ਹੀ ਸੂਝ-ਬੂਝ ਨਾਲ ਬੱਸ ਦੀ ਰਫਤਾਰ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ, ਪਰ ਸੜਕ ਕਿਨਾਰੇ ਜਗ੍ਹਾ ਨਾ ਹੋਣ ਕਾਰਨ ਮਿੱਟੀ ਖਿਸਕ ਗਈ ਤੇ ਬੱਸ ਖੇਤ ਵਿਚ ਪਲਟ ਗਈ। ਇਸ ਘਟਨਾ ’ਚ ਸਾਰੇ ਬੱਚੇ ਵਾਲ-ਵਾਲ ਬਚ ਗਏ। ਇਕ ਜਾਂ ਦੋ ਬੱਚਿਆਂ ਨੂੰ ਸਿਰਫ ਕੁਝ ਝਰੀਟਾਂ ਆਈਆਂ। ਆਸ-ਪਾਸ ਦੇ ਲੋਕ ਤੁਰੰਤ ਮੌਕੇ ’ਤੇ ਪਹੁੰਚੇ ਅਤੇ ਡਰਾਈਵਰ ਅਤੇ ਬੱਚਿਆਂ ਨੂੰ ਬੱਸ ’ਚੋਂ ਬਾਹਰ ਕੱਢਣ ’ਚ ਮਦਦ ਕੀਤੀ। ਉੱਥੇ ਹੀ ਆਲੇ ਦੁਆਲੇ ਦੇ ਲੋਕਾਂ ਦੇ ਵੱਲੋਂ ਆਖਿਆ ਗਿਆ ਕਿ ਜਦੋਂ ਅਸੀਂ ਵੇਖਿਆ ਕਿ ਇੱਕ ਸਕੂਲ ਦੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਹੈ ਤੇ ਉਸ ਤੋਂ ਬਾਅਦ ਅਸੀਂ ਤੁਰੰਤ ਡਰਾਈਵਰ ਨੂੰ ਤੇ ਬੱਚਿਆਂ ਨੂੰ ਬੱਸ ਵਜੋਂ ਬਾਹਰ ਕੱਢਿਆ ਤੇ ਕੁਝ ਬੱਚਿਆਂ ਦੇ ਮਾਮੂਲੀ ਸੱਟਾਂ ਲੱਗੀਆਂ ਹਨ, ਜਿਨਾਂ ਬੱਚਿਆਂ ਦੇ ਇਲਾਜ ਦੇ ਲਈ ਡਾਕਟਰ ਨੂੰ ਬੁਲਾਇਆ ਗਿਆ ਹੈ l ਬੇਸ਼ਕ ਇਸ ਘਟਨਾ ਦੇ ਵਾਪਰਨ ਕਾਰਨ ਮਾਪਿਆਂ ਤੇ ਬੱਚਿਆਂ ਚ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ, ਪਰ ਗਨੀਮਤ ਰਹੀ ਹੈ ਕਿ ਇਸ ਹਾਦਸੇ ਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਜਾਨੀ ਤੇ ਮਾਲੀ ਨੁਕਸਾਨ ਨਹੀਂ ਹੋਇਆ l