ਅਪ੍ਰੈਲ ਮਹੀਨਾ ਵਿਦਿਆਰਥੀਆਂ ਅਤੇ ਸਰਕਾਰੀ ਕਰਮਚਾਰੀਆਂ ਲਈ ਛੁੱਟੀਆਂ ਨਾਲ ਭਰਪੂਰ ਰਹਿਆ। ਇਸ ਦੌਰਾਨ ਕਈ ਜਨਤਕ ਛੁੱਟੀਆਂ ਆਈਆਂ, ਜਿਨ੍ਹਾਂ ਵਿੱਚ ਕੁਝ ਛੁੱਟੀਆਂ ਐਤਵਾਰ ਨੂੰ ਵੀ ਆਈਆਂ। ਕਈ ਲੋਕਾਂ ਨੇ 18 ਤੋਂ 20 ਅਪ੍ਰੈਲ ਤੱਕ ਲੰਮੇ ਵੀਕਐਂਡ ਦਾ ਲੁਤਫ਼ ਉਠਾਇਆ।
ਹੁਣ, ਪੰਜਾਬ ਸਰਕਾਰ ਵੱਲੋਂ 29 ਅਪ੍ਰੈਲ ਨੂੰ ਇੱਕ ਹੋਰ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਹ ਦਿਨ ਭਗਵਾਨ ਪਰਸ਼ੂ ਰਾਮ ਦੇ ਜਨਮ ਦਿਵਸ ਦੀ ਸ਼ਰਧਾ ਨਾਲ ਮਨਾਈ ਜਾਣ ਵਾਲੀ ਤਿਉਹਾਰ ਦੇ ਤੌਰ ‘ਤੇ ਰਾਖਿਆ ਜਾਵੇਗਾ। ਇਸ ਮੌਕੇ ‘ਤੇ ਸੂਬੇ ਦੇ ਸਾਰੇ ਸਰਕਾਰੀ ਦਫ਼ਤਰ, ਸਕੂਲ ਅਤੇ ਕਾਲਜ ਬੰਦ ਰਹਿਣਗੇ।