ਹੁਣੇ ਹੁਣੇ ਪੰਜਾਬ ਚ ਇਥੇ ਪਿਆ ਮੀਂਹ, ਸਾਵਧਾਨ ਆਉਣ ਵਾਲੇ ਮੌਸਮ ਦਾ ਜਾਰੀ ਹੋਇਆ ਇਹ ਅਲਰਟ

ਆਈ ਤਾਜਾ ਵੱਡੀ ਖਬਰ

ਭਾਰਤ ਦਾ ਮੌਸਮ ਬਹੁਤ ਹੀ ਵਧੀਆ ਹੈ । ਜਿੱਥੇ ਦੇਸ਼ ਦੇ ਲੋਕ ਵੱਖ ਵੱਖ ਰੁੱਤਾਂ ਦਾ ਅਨੰਦ ਮਾਣਦੇ ਹਨ। ਇਹ ਮੌਸਮ ਲੋਕਾਂ ਦੇ ਅਨੁਕੂਲ ਹੈ। ਹੁਣ ਭਾਰਤ ਵਿੱਚ ਕਈ ਜਗ੍ਹਾ ਤੇ ਵਧੇਰੇ ਠੰਢ ਪੈ ਰਹੀ ਹੈ। ਪਹਾੜੀ ਖੇਤਰਾਂ ਵਿਚ ਹੋ ਰਹੀ ਬਰਫ ਬਾ-ਰੀ ਕੁਦਰਤ ਦਾ ਨਜ਼ਾਰਾ ਕੋਲ ਤੋਂ ਦਿਖਾਉਣ ਦਾ ਮੌਕਾ ਦੇ ਰਹੀ ਹੈ। ਪਹਾੜੀ ਖੇਤਰਾਂ ਵਿਚ ਹੋ ਰਹੀ ਇਸ ਬਰਫ ਦਾ ਅਸਰ ਮੈਦਾਨੀ ਇਲਾਕਿਆਂ ਵਿੱਚ ਵੀ ਸਾਫ਼ ਦੇਖਿਆ ਜਾ ਸਕਦਾ ਹੈ। ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਲੋਕਾਂ ਨੂੰ ਕਈ ਤਰ੍ਹਾਂ ਦੇ ਮੌਸਮ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਹੀ ਭਾਰੀ ਧੁੰਦ ਕਾਰਨ ਸੜਕ ਹਾਦਸੇ ਹੋਣ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਹਨ।

ਇਸ ਧੁੰਦ ਦੇ ਮੌਸਮ ਕਾਰਨ ਆਵਾਜਾਈ ਉੱਪਰ ਅਸਰ ਪੈਂਦਾ ਹੈ। ਹੁਣ ਪੰਜਾਬ ਵਿੱਚ ਇੱਥੇ ਮੀਂਹ ਪਿਆ ਹੈ ਤੇ ਆਉਣ ਵਾਲੇ ਮੌਸਮ ਸਬੰਧੀ ਵੀ ਸਾਵਧਾਨ ਰਹਿਣ ਲਈ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਵੱਲੋਂ ਸਮੇਂ ਸਮੇਂ ਤੇ ਮੌਸਮ ਸਬੰਧੀ ਜਾਣਕਾਰੀ ਲੋਕਾਂ ਨੂੰ ਦਿੱਤੀ ਜਾਂਦੀ ਹੈ। ਹੁਣ ਮੌਸਮ ਵਿਗਿਆਨੀਆਂ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਅੱਜ ਮਹਾ ਨਗਰ ਜਲੰਧਰ ਵਿਚ ਵੀ ਹਲਕੀ ਧੁੰਦ ਦੇ ਨਾਲ ਦਿਨ ਦੀ ਸ਼ੁਰੂ ਆਤ ਹੋਈ ਸੀ। ਅੱਜ ਦੁਪਹਿਰ ਤਕ ਸਵੇਰੇ ਨਿਕਲਣ ਵਾਲੀ ਧੁੱਪ ਨੇ ਫਿਰ ਤੋਂ ਮੌਸਮ ਬਦਲ ਦਿੱਤਾ ਹੈ।

ਮੌਸਮ ਵਿੱਚ ਆਈ ਤਬਦੀਲੀ ਕਾਰਨ ਬੱਦਲ ਵਾਈ ਬਣੀ ਹੋਈ ਹੈ ਤੇ ਕੁੱਝ ਹਲਕੀ ਬੂੰਦਾ ਬਾਂਦੀ ਸ਼ੁਰੂ ਹੋਈ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਜਿਥੇ ਪਹਾੜੀ ਇਲਾਕਿਆਂ ਵਿਚ ਬਰਫ ਹੋਈ ਹੈ ਉਸ ਦਾ ਅਸਰ ਮੈਦਾਨੀ ਖੇਤਰ ਵਿੱਚ ਸਾਫ ਦੇਖਿਆ ਜਾ ਰਿਹਾ ਹੈ। ਕਾਫੀ ਸਮੇਂ ਤੋਂ ਸੂਬੇ ਅੰਦਰ ਸਵੇਰ ਦੇ ਸਮੇਂ ਧੁੰਦ ਰਹਿਣ ਦਾ ਕਾਰਨ ਵੀ ਪਹਾੜਾਂ ਵਿਚ ਹੋਈ ਬਰਫ ਹੈ। ਮੌਸਮ ਵਿਭਾਗ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਬੁੱਧਵਾਰ ਨੂੰ ਵੀ ਪੰਜਾਬ ਵਿੱਚ ਬੱਦਲ ਛਾਏ ਰਹਿਣਗੇ ਅਤੇ ਹਲਕੀ ਬਰਸਾਤ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਫਰਵਰੀ ਦੇ ਆਖਰੀ ਦਿਨਾਂ ਤੱਕ ਬਾਰਸ਼ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ।

ਕੱਲ੍ਹ ਹੋਣ ਵਾਲੀ ਬੱਦਲ ਵਾਈ ਅਤੇ ਬਰਸਾਤ ਦਾ ਕੋਈ ਬਹੁਤਾ ਅਸਰ ਤਾਪਮਾਨ ਉਪਰ ਨਹੀਂ ਪਵੇਗਾ। ਪਹਾੜੀ ਖੇਤਰ ਵਿਚ ਬਰਫ ਹੋਣ ਨਾਲ ਧੁੰਦ ਅਤੇ ਹਵਾ ਵਿੱਚ ਨਮੀ ਦੀ ਮਾਤਰਾ ਨੂੰ ਵਧਾ ਦਿੱਤਾ ਹੈ। ਜਿਸ ਕਾਰਨ ਸਵੇਰੇ ਤੇ ਰਾਤ ਦੇ ਤਾਪਮਾਨ ਵਿੱਚ 14 ਡਿਗਰੀ ਸੈਲਸੀ ਅਸ ਦਾ ਫਰਕ ਦਰਜ ਕੀਤਾ ਗਿਆ ਹੈ। ਤਾਪਮਾਨ 26 ਤੇ 12 ਡਿਗਰੀ ਸੈਲਸੀ ਅਸ ਰਹਿਣ ਦਾ ਅਨੁਮਾਨ ਹੈ।