ਹੁਣੇ ਹੁਣੇ ਪੰਜਾਬ ਚ ਆਇਆ ਭੂਚਾਲ , ਲੋਕ ਆਏ ਘਰਾਂ ਚੋਂ ਬਾਹਰ

ਆਈ ਤਾਜਾ ਵੱਡੀ ਖਬਰ

ਇਸ ਵੇਲੇ ਦੀ ਵੱਡੀ ਖਬਰ ਪੰਜਾਬ ਤੋਂ ਸਾਹਮਣੇ ਆਉਂਦੀ ਪਈ ਹੈ ਜਿੱਥੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਅੱਜ ਜ਼ਬਰਦਸਤ ਭੂਚਾਲ ਦੇ ਝੜਕੇ ਗਏ ਹਨ। ਜਿਸ ਕਾਰਨ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ l ਮਿਲੀ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਪੰਜਾਬ ਦੇ ਜ਼ਿਲਾ ਜਲੰਧਰ ਦੇ ਵਿੱਚ ਹੁਣੇ ਹੁਣੇ ਜਬਰਦਸਤ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ l ਜਿਸ ਤੋਂ ਬਾਅਦ ਡਰ ਦੇ ਮਾਰੇ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ l ਇਹ ਭੂਚਾਲ ਦੇ ਝਟਕੇ ਦੁਪਹਿਰ ਲਗਭਗ 1 ਵਜੇ ਦੇ ਕਰੀਬ ਮਹਿਸੂਸ ਹੋਏ, ਲੋਕ ਆਪਣੇ ਘਰਾਂ ਦੇ ਵਿੱਚ ਬੈਠੇ ਹੋਏ ਸਨ ਤੇ ਬਹੁਤ ਸਾਰੇ ਲੋਕ ਆਪਣੇ ਕੰਮਾਂ ਕਾਰਾਂ ਤੇ ਦਫਤਰਾਂ ਦੇ ਵਿੱਚ ਬੈਠੇ ਹੋਏ ਸਨ ਕਿ ਇਸੇ ਦੌਰਾਨ ਉੱਥੇ ਪਈਆਂ ਚੀਜਾ ਹਿਲਣੀਆਂ ਸ਼ੁਰੂ ਹੋ ਗਈਆਂ l ਜਿਸ ਤੋਂ ਬਾਅਦ ਲੋਕ ਡਰ ਗਏ ਤੇ ਆਪਣੇ ਦਫਤਰਾਂ ਸਮੇਤ ਘਰਾਂ ਤੋਂ ਬਾਹਰ ਨਿਕਲ ਕੇ ਖੁੱਲੀਆਂ ਥਾਵਾਂ ਤੇ ਪਹੁੰਚ ਗਏ । ਹਾਲਾਂਕਿ ਭੂਚਾਲ ਦੀ ਤੀਬਰਤਾ ਕਿੰਨੀ ਰਹੀ, ਇਸ ਬਾਰੇ ਫਿਲਹਾਲ ਅਧਿਕਾਰਤ ਤੌਰ ‘ਤੇ ਕੋਈ ਪੁਸ਼ਟੀ ਨਹੀਂ ਹੋ ਸਕੀ ਹੈ। ਪਰ ਜਾਣਕਾਰੀ ਮਿਲੀ ਹੈ ਕਿ ਭੂਚਾਲ ਦੇ ਝਟਕੇ ਜਲੰਧਰ ਤੋਂ ਇਲਾਵਾ ਪੰਜਾਬ ਦੇ ਕਈ ਸ਼ਹਿਰਾਂ ਵਿਚ ਮਹਿਸਸੂ ਕੀਤੇ ਗਏ ਹਨ। ਭੂਚਾਲ ਦਾ ਕੇਂਦਰ ਕੀ ਰਿਹਾ ਇਸ ਬਾਰੇ ਜਲਦੀ ਅਪਡੇਟ ਦਿੱਤੀ ਜਾਵੇਗੀ। ਸੋ ਅੱਜ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਭੁਚਾਲ ਦੇ ਝਟਕਿਆਂ ਦੇ ਕਾਰਨ ਸਥਿਤੀ ਚਿੰਤਾਜਨਕ ਬਣ ਗਈ l ਹਾਲੇ ਤੱਕ ਇਸ ਭੂਚਾਲ ਦੀ ਤੀਵਰਤਾ ਕੇਂਦਰ ਤੇ ਭੁਚਾਲ ਦੇ ਕਾਰਨ ਹੋਏ ਨੁਕਸਾਨ ਬਾਰੇ ਕੋਈ ਵੀ ਜਾਣਕਾਰੀ ਪ੍ਰਾਪਤ ਨਹੀਂ ਹੋ ਸਕੀ, ਜਿਵੇਂ ਹੀ ਕੋਈ ਅਪਡੇਟ ਮਿਲਦੀ ਹੈ ਜਲਦ ਹੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇਗੀ। ਪਰ ਪੰਜਾਬ ਦੇ ਵਿੱਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕਿਆਂ ਕਾਰਨ ਲੋਕ ਸਹਿਮ ਦੇ ਮਾਹੌਲ ਵਿੱਚ ਹਨ l