ਆਈ ਤਾਜਾ ਵੱਡੀ ਖਬਰ
ਭਾਰਤ ਦੀ ਸੱਤਾ ਵਿੱਚ ਬੈਠੀ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਖੇਤੀ ਕਾਨੂੰਨਾਂ ਦਾ ਹਰ ਵਰਗ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਕਿਸਾਨਾਂ ਦੇ ਸੰਘਰਸ਼ ਨੂੰ ਦੇਖਦੇ ਹੋਏ ਵਿਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਵੱਲੋਂ ਵੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਅਪੀਲ ਕੀਤੀ ਜਾ ਚੁੱਕੀ ਹੈ। ਕਿਸਾਨ ਆਗੂਆਂ ਤੇ ਕੇਂਦਰ ਸਰਕਾਰ ਵਿਚਕਾਰ ਹੋਈਆਂ ਸਾਰੀਆਂ ਮੀਟਿੰਗ ਬੇਸਿੱਟਾ ਰਹੀਆਂ ਹਨ ਉਥੇ ਹੀ ਇਨ੍ਹਾਂ ਮੀਟਿੰਗਾਂ ਵਿੱਚ ਕਿਤੇ ਵੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਾਜ਼ਰ ਨਹੀਂ ਹੋਏ।
ਤੇ ਹੁਣ 26 ਜਨਵਰੀ ਨੂੰ ਹੋਈ ਲਾਲ ਕਿਲੇ ਦੀ ਘਟਨਾ ਨੂੰ ਲੈ ਕੇ ਭਾਜਪਾ ਸਰਕਾਰ ਵੱਲੋਂ ਬਹੁਤ ਸਾਰੀਆਂ ਖ਼ਬਰਾਂ ਲੋਕਾਂ ਸਾਹਮਣੇ ਪੇਸ਼ ਕੀਤੀਆਂ ਜਾ ਰਹੀਆਂ ਹਨ। ਹੁਣ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਉਨ੍ਹਾਂ ਅੱਜ ਆਪਣੇ ਮਨ ਕੀ ਬਾਤ ਦੇਸ਼ ਦੀ ਜਨਤਾ ਨਾਲ ਸਾਂਝੀ ਕੀਤੀ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਹੁਤ ਵਾਰ ਆਪਣੇ ਮਨ ਕੀ ਬਾਤ ਦੇਸ਼ ਦੀ ਜਨਤਾ ਦੇ ਨਾਲ ਸਾਂਝੀ ਕਰਦੇ ਹਨ। ਅੱਜ ਉਹਨਾਂ ਮਨ ਕੀ ਬਾਤ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਆਖਿਆ ਹੈ,
ਕਿ ਮੈਂ ਜਦੋਂ ਵੀ ਤੁਹਾਡੇ ਨਾਲ ਗੱਲ ਕਰਦਾ ਹਾਂ ਤਾਂ ਮਹਿਸੂਸ ਕਰਦਾ ਹਾਂ ਇੱਕ ਮੈਂਬਰ ਦੇ ਰੂਪ ਵਿੱਚ ਤੁਹਾਡੇ ਵਿੱਚ ਮੌਜੂਦ ਹਾਂ। ਸਾਡੀਆਂ ਛੋਟੀਆਂ ਛੋਟੀਆਂ ਗੱਲਾਂ ਚੋਂ ਇੱਕ ਦੂਜੇ ਨੂੰ ਕੁਝ ਸਿਖਾਉਣ, ਜਿੰਦਗੀ ਦੇ ਖੱਟੇ ਮਿੱਠੇ ਅਨੁਭਵ , ਜੋ ਜੀਅ ਭਰ ਜਿਊਣ ਦੀ ਪ੍ਰੇਰਣਾ ਬਣ ਜਾਣ , ਬਸ ਇਹ ਤਾਂ ਹੈ ਮਨ ਕੀ ਬਾਤ। 26 ਜਨਵਰੀ ਦੀ ਹੋਈ ਘਟਨਾ ਨੂੰ ਲੈ ਕੇ ਵੀ ਪ੍ਰਧਾਨ ਮੰਤਰੀ ਮੋਦੀ ਵੱਲੋਂ ਇਸ ਗੱਲ ਆਖਿਆ ਗਿਆ ਕਿ ਇਸ ਘਟਨਾ ਨਾਲ ਤਿਰੰਗੇ ਦਾ ਅ-ਪ-ਮਾ-ਨ ਹੋਇਆ ਹੈ, ਤੇ ਇਸ ਕਾਰਨ ਦੇਸ਼ ਬਹੁਤ ਦੁਖੀ ਹੋਇਆ ਹੈ।
ਉਨ੍ਹਾਂ ਆਖਿਆ ਕਿ ਸਾਨੂੰ ਆਉਣ ਵਾਲੇ ਸਮੇਂ ਵਿੱਚ ਨਵੀਂ ਆਸ ਅਤੇ ਨਵੀਨ ਤਾ ਨਾਲ ਸਮੇਂ ਨੂੰ ਭਰਨਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਸਾਨੂੰ ਸਖਤ ਮਿਹਨਤ ਕਰਕੇ ਆਪਣੇ ਸੰ-ਕ-ਲ-ਪਾਂ ਨੂੰ ਸਿੱਧ ਕਰਨਾ ਚਾਹੀਦਾ ਹੈ। ਅਸੀਂ ਪਿਛਲੇ ਸਾਲ ਅਸਾਧਾਰਣ ਸੰ-ਜ-ਮ ਅਤੇ ਸਾ-ਹ-ਸ ਦਾ ਪਰਿਚੈ ਦਿੱਤਾ ਹੈ। ਜਿੱਥੇ ਮੋਦੀ ਜਨਤਾ ਨਾਲ ਆਪਣੇ ਮਨ ਕੀ ਬਾਤ ਕਰ ਰਹੇ ਹਨ ਉੱਥੇ ਹੀ ਉਨ੍ਹਾਂ ਵੱਲੋਂ ਲਾਗੂ ਕੀਤੇ ਗਏ ਖੇਤੀ ਕਾਨੂੰਨਾਂ ਦਾ ਵਿਰੋਧ ਪਿਛਲੇ ਕਈ ਮਹੀਨਿਆਂ ਤੋਂ ਕਰਦੇ ਹੋਏ ਕਿਸਾਨ ਦਿੱਲੀ ਦੀਆਂ ਸਰਹੱਦਾਂ ਤੇ ਕੜਾਕੇ ਦੀ ਠੰਡ ਵਿੱਚ ਬੈਠੇ ਹੋਏ ਨੇ, ਤੇ ਇਸ ਕਿਸਾਨੀ ਸੰਘਰਸ਼ ਨੂੰ ਜਾਰੀ ਰੱਖਿਆ ਹੋਇਆ ਹੈ ਤੇ ਕੇਂਦਰ ਸਰਕਾਰ ਤੋਂ ਇਨਾ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਕਰ ਰਹੇ ਹਨ।
Previous Postਅਚਾਨਕ ਹੁਣੇ ਹੁਣੇ ਕੈਪਟਨ ਨੇ 2 ਫਰਵਰੀ ਲਈ ਕਰਤਾ ਇਹ ਵੱਡਾ ਐਲਾਨ
Next Postਦੁਨੀਆਂ ਦਾ ਇਹ ਚੋਟੀ ਦਾ ਖਿਡਾਰੀ ਆਇਆ ਕਿਸਾਨਾਂ ਦੇ ਹੱਕ ਚ – ਕੀਤਾ ਇਹ ਕੰਮ ਸਾਰੀ ਦੁਨੀਆਂ ਤੇ ਹੋ ਗਈ ਹੁਣ ਚਰਚਾ