ਆਈ ਤਾਜਾ ਵੱਡੀ ਖਬਰ
ਸਾਲ 2020 ਬਹੁਤ ਸਾਰੀਆਂ ਚੁਣੌਤੀਆਂ ਨਾਲ ਭਰਿਆ ਸਾਲ ਰਿਹਾ। ਕਰੋਨਾ ਨੇ ਸਾਰੇ ਦੇਸ਼ਾਂ ਦੀ ਅਰਥ-ਵਿਵਸਥਾ ਨੂੰ ਹਿਲਾ ਕੇ ਰੱਖ ਦਿੱਤਾ। ਬਹੁਤ ਸਾਰੇ ਲੋਕਾਂ ਨੇ ਇਸ ਦੌਰਾਨ ਆਪਣੀਆਂ ਜਾਨਾਂ ਗੁਆ ਦਿੱਤੀਆਂ। ਇਸ ਮਹਾਮਾਰੀ ਦੋਰਾਨ ਲੱਖਾਂ ਲੋਕਾਂ ਦੇ ਰੁਜ਼ਗਾਰ ਖੁਸ ਗਏ। ਮਨੁੱਖੀ ਸਮਾਜ ਦੇ ਹਰ ਵਰਗ ਨੂੰ ਇਸ ਦਾ ਘਾਟਾ ਪਿਆ। ਜੀਵਨ ਦੀ ਪਟੜੀ ਪੂਰੀ ਤਰ੍ਹਾਂ ਅਜੇ ਵੀ ਲੀਹ ਤੇ ਨਹੀਂ ਆਈ। ਉਥੇ ਹੀ ਸਮੇਂ ਸਮੇਂ ਤੇ ਸਰਕਾਰ ਵੱਲੋਂ ਦਿਸ਼ਾ-ਨਿਰਦੇਸ਼ ਦਿੱਤੇ ਜਾਂਦੇ ਰਹੇ ਤੇ ਲੋਕਾਂ ਵੱਲੋਂ ਦਿੱਤੇ ਹੋਏ ਨਿਰਦੇਸ਼ਾਂ ਦਾ ਪਾਲਣ ਕੀਤਾ ਗਿਆ।
ਇਸ ਦਾ ਸਭ ਤੋਂ ਵਧੀਆ ਇਲਾਜ ਹੀ ਪਰਹੇਜ਼ ਸੀ। ਜਿਵੇਂ ਜਿਵੇਂ ਇਸਦਾ ਪ੍ਰਕੋਪ ਵਧਦਾ ਗਿਆ ਤਾਂ ਇਸ ਦੀ ਵੈਕਸੀਨਂ ਵੱਲ ਵਧੇਰੇ ਧਿਆਨ ਦਿੱਤਾ ਗਿਆ। ਹੁਣ ਇਸ ਦੀ ਵੈਕਸੀਂਨ ਬਣ ਕੇ ਤਿਆਰ ਹੋ ਚੁੱਕੀ ਹੈ। ਵੈਕਸੀਨਂ ਦੇ ਆਗਾਜ਼ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਭਰੋਸਾ ਦਿੰਦਿਆਂ ਕਿਹਾ ਇਹ ਇਸ ਦੀ ਜਾਂਚ ਕਰਨ ਤੋਂ ਬਾਅਦ ਹੀ ਇਸਤੇਮਾਲ ਨੂੰ ਮਨਜ਼ੂਰੀ ਦਿੱਤੀ ਗਈ ਹੈ। ਤਾਂ ਜ਼ੋ ਲੋਕਾਂ ਨੂੰ ਕਰੋਨਾ ਦੇ ਪ੍ਰਕੋਪ ਤੋਂ ਬਚਾਇਆ ਜਾ ਸਕੇ। ਕਿਉਂਕਿ ਇਸ ਦਵਾਈ ਨੂੰ ਲੈ ਕੇ ਕਈ ਤਰਾਂ ਦੀਆਂ ਅਫਵਾਹਾਂ ਫੈਲ ਰਹੀਆਂ ਹਨ।
ਜ਼ੋ ਕੇ ਸਰਾਸਰ ਗ਼ਲਤ ਹਨ ਤੇ ਇਨ੍ਹਾਂ ਤੋਂ ਬਚਣ ਦੀ ਲੋੜ ਹੈ। ਪ੍ਰਧਾਨ ਮੰਤਰੀ ਨੇ ਆਮ ਲੋਕਾਂ ਨੂੰ ਇਨ੍ਹਾਂ ਅਫਵਾਹਾਂ ਤੋਂ ਬਚਣ ਦੀ ਅਪੀਲ ਕੀਤੀ। ਪਰ ਇਸ ਵੈਕਸੀਨਂ ਨੂੰ ਲੈ ਕੇ ਪ੍ਰਧਾਨ ਮੰਤਰੀ ਨੇ ਸਾਵਧਾਨੀ ਵਰਤਣ ਦੀ ਲੋੜ ਤੇ ਵੀ ਜੋਰ ਦਿੱਤਾ। ਕਿਉੰਕਿ ਸਾਵਧਾਨੀ ਵਿੱਚ ਹੀ ਬਚਾਅ ਹੈ। ਅਹਿਤਿਆਤ ਵਜੋਂ ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿਹਾ ਕਿ ਪਹਿਲੀ ਡੋਜ ਜਦੋਂ ਲਗਾਈ ਜਾਵੇਗੀ ਉਸ ਤੋਂ ਬਾਅਦ ਪਹਿਲੀ ਤੇ ਦੂਜੀ ਖੁਰਾਕ ਦੇ ਵਿਚਕਾਰ ਤਕਰੀਬਨ ਇਕ ਮਹੀਨੇ ਦਾ ਅੰਤਰ ਰੱਖਿਆ ਜਾਵੇਗਾ।
ਇਹ ਵੀ ਕਿਹਾ ਕਿ ਦੂਜੀ ਡੋਜ਼ ਦੇ ਇਸਤੇਮਾਲ ਦੇ ਦੋ ਹਫਤਿਆਂ ਬਾਅਦ ਹੀ ਸਰੀਰ ਦੀ ਕਰੋਨਾ ਨਾਲ ਲੜਨ ਦੀ ਸਮਰੱਥਾ ਵਿੱਚ ਵਾਧਾ ਹੋਵੇਗਾ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਇਸ ਮਹਾਮਾਰੀ ਦੇ ਬਚਾਅ ਲਈ ਓਸੇ ਤਰ੍ਹਾਂ ਹੀ ਮਾਸਕ ਦੀ ਵਰਤੋਂ ਕਰਦੇ ਰਹੋ।ਅਤੇ ਸਮਾਜਿਕ ਦੂਰੀ ਵੀ ਬਣਾ ਕੇ ਰੱਖੀ ਜਾਵੇ। ਉਥੇ ਹੀ ਪ੍ਰਧਾਨ ਮੰਤਰੀ ਨੇ ਉਨ੍ਹਾਂ ਲੋਕਾਂ ਲਈ ਦੁੱਖ ਦਾ ਪ੍ਰਗਟਾਵਾ ਕੀਤਾ ਜੋ ਇਸ ਮਹਾਮਾਰੀ ਨਾਲ ਲੜ ਨਹੀਂ ਪਾਏ ਤੇ ਉਹ ਹਸਪਤਾਲ ਤੋਂ ਘਰ ਵਾਪਸ ਨਹੀਂ ਪਰਤ ਸਕੇ। ਤੇ ਹਜ਼ਾਰਾਂ ਲੋਕ ਇਸ ਦੋਰਾਨ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ। ਦੇਸ਼ ਵਾਸੀਆਂ ਨੇ ਇਸ ਸੰਕਟ ਦੀ ਘੜੀ ਵਿੱਚ ਇਸ ਮਹਾਮਾਰੀ ਨਾਲ ਲੜਨ ਦੀ ਪੂਰੀ ਅਹਿਤਿਆਤ ਵਰਤੀ ਤਾਂ ਹੀ ਇਸ ਕਰੋਨਾ ਤੇ ਕਾਬੂ ਪਾਇਆ ਜਾ ਸਕਿਆ। ਸਾਨੂੰ ਇਸ ਦੀ ਵੈਕਸੀਨ ਤੋਂ ਡਰਨ ਦੀ ਲੋੜ ਨਹੀਂ। ਇਸ ਦੀ ਵਰਤੋਂ ਦੇ ਨਾਲ ਹੀ ਕਰੋਨਾ ਤੋਂ ਬਚਿਆ ਜਾ ਸਕੇਗਾ।
Previous Postਦਿੱਲੀ ਬਾਡਰ ਤੇ ਲੰਗਰ ਚ ਸੇਵਾ ਕਰਦੇ ਕਿਸਾਨ ਨਾਲ ਵਾਪਰ ਗਿਆ ਇਹ ਭਾਣਾ , ਛਾਈ ਸੋਗ ਦੀ ਲਹਿਰ
Next Postਹੁਣੇ ਹੁਣੇ ਇਥੇ ਅਚਾਨਕ ਹੋ ਗਿਆ 31 ਜਨਵਰੀ ਤੱਕ ਕਰਫਿਊ ਦਾ ਐਲਾਨ – ਤਾਜਾ ਵੱਡੀ ਖਬਰ