ਆਈ ਤਾਜਾ ਵੱਡੀ ਖਬਰ
ਦੇਸ਼ ਵਿਚ ਜਦੋਂ ਵੀ ਕੋਈ ਸੰਕਟ ਆਉਂਦਾ ਹੈ ਤਾਂ ਉਸ ਉਪਰ ਦੇਸ਼ ਦਾ ਪ੍ਰਧਾਨ ਅਪਣੀ ਰਾਏ ਜਰੂਰ ਪ੍ਰਗਟ ਕਰਦਾ ਹੈ। ਇਸ ਸਾਲ ਦੇ ਵਿਚ ਬਹੁਤ ਸਾਰੇ ਨਾਜ਼ੁਕ ਮੋੜ ਆਈ ਜਿਸ ਨੇ ਪੂਰੇ ਸੰਸਾਰ ਨੂੰ ਹਿਲਾ ਕੇ ਰੱਖ ਦਿੱਤਾ। ਕੋਰੋਨਾ ਵਾਇਰਸ ਦੀ ਲਾਗ ਦੀ ਬਿਮਾਰੀ ਨੇ ਪੂਰੇ ਵਿਸ਼ਵ ਦੇ ਵਿਚ ਜਦੋਂ ਦਸਤਕ ਦਿੱਤੀ ਉਸ ਸਮੇਂ ਤੋਂ ਲੈ ਕੇ ਇੱਕ ਸਾਲ ਬੀਤ ਜਾਣ ਤੋਂ ਬਾਅਦ ਵੀ ਇਸ ਦਾ ਕਹਿਰ ਲੋਕਾਂ ਦੇ ਵਿੱਚ ਪਾਇਆ ਜਾ ਰਿਹਾ ਹੈ।
ਦੇਸ਼ ਅੰਦਰ ਪ੍ਰਧਾਨ ਮੰਤਰੀ ਮੋਦੀ ਵੱਲੋਂ ਅੱਜ 93 ਵੀਂ ਸਾਲਾਨਾ ਐਫ ਆਈ ਸੀ ਸੀ ਆਈ ਦੇ ਜਨਰਲ ਅਸੈਂਬਲੀ ਦੇ ਸੰਮੇਲਨ ਨੂੰ ਸੰਬੋਧਨ ਕੀਤਾ। ਜਿਸ ਵਿੱਚ ਪ੍ਰਧਾਨ ਮੰਤਰੀ ਨੇ ਆਖਿਆ ਕਿ ਅਸੀਂ ਗਤੀ ਨਾਲ ਟੀ-20 ਮੈਚਾਂ ਵਿਚ ਬਹੁਤ ਤੇਜ਼ੀ ਨਾਲ ਤਬਦੀਲੀ ਵੇਖੀ ਹੈ। ਪਰ 2020 ਦੇ ਇਸ ਸਾਲ ਨੇ ਸਾਰਿਆਂ ਨੂੰ ਹਰਾ ਦਿੱਤਾ ਹੈ। ਦੇਸ਼ ਅਤੇ ਦੁਨੀਆਂ ਉਹ ਸਾਰੇ ਉਤਰਾਅ ਚੜ੍ਹਾਅ ਵਿੱਚੋਂ ਲੰਘੀ ਹੈ। ਉਨ੍ਹਾਂ ਕਿਹਾ ਕਿ ਕੁਝ ਸਾਲਾਂ ਬਾਅਦ ਜਦੋਂ ਅਸੀਂ ਕੋਰੋਨਾ ਕਾਲ ਨੂੰ ਯਾਦ ਕਰਾਂਗੇ ਤਾਂ ਸਾਨੂੰ ਯਕੀਨ ਨਹੀ ਆਵੇਗਾ। ਪਰ ਚੰਗੀ ਗੱਲ ਇਹ ਹੈ ਕਿ ਸਥਿਤੀ ਜਿੰਨੀ ਤੇਜ਼ੀ ਨਾਲ ਵਿਗੜੀ ਸੀ।
ਉਹ ਉਨੀ ਤੇਜ਼ੀ ਨਾਲ ਸੁਧਰ ਵੀ ਰਹੀ ਹੈ। ਖੇਤੀ ਨਵੇਂ ਕਾਨੂੰਨਾਂ ਬਾਰੇ ਗੱਲ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਆਖਿਆ ਕਿ ਨਵੇਂ ਕਾਨੂੰਨ ਤੋਂ ਬਾਅਦ, ਕਿਸਾਨਾਂ ਨੂੰ ਨਵੇਂ ਬਜ਼ਾਰ ਮਿਲਣਗੇ, ਨਵੇਂ ਵਿਕਲਪ ਉਪਲਬਧ ਹੋਣਗੇ, ਤਕਨਾਲੋਜੀ ਦਾ ਲਾਭ ਮਿਲੇਗਾ, ਦੇਸ਼ ਦਾ ਕੋਲਡ ਸਟੋਰੇਜ ਬੁਨਿਆਦੀ ਢਾਂਚਾ ਆਧੁਨਿਕ ਹੋਵੇਗਾ। ਇਸ ਸਾਰੇ ਖੇਤੀਬਾੜੀ ਸੈਕਟਰ ਵਿੱਚ ਵਧੇਰੇ ਨਿਵੇਸ਼ ਹੋਵੇਗਾ। ਕੋਰੋਨਾ ਕਾਲ ਦੌਰਾਨ ਭਾਰਤ ਨੇ ਸਾਰੀਆਂ ਚੀਜ਼ਾਂ ਨੂੰ ਪਿੱਛੇ ਰੱਖ ਕੇ ਆਪਣੇ ਦੇਸ਼ ਵਾਸੀਆ ਦੀ ਸੁਰੱਖਿਆ ਨੂੰ ਮੁੱਖ ਰੱਖਿਆ ਅਤੇ ਵੱਧ ਤੋਂ ਵੱਧ ਲੋਕਾਂ ਦੀ ਜਾਨ ਬਚਾਈ।
ਅੱਜ ਪੂਰਾ ਸੰਸਾਰ ਇਸ ਗੱਲ ਦਾ ਨਤੀਜਾ ਵੇਖ ਰਿਹਾ ਹੈ। ਵਿਸ਼ਵ ਦਾ ਭਰੋਸਾ ਜੋ ਪਿਛਲੇ ਛੇ ਸਾਲਾਂ ਵਿੱਚ ਭਾਰਤ ਉੱਤੇ ਬਣਾਇਆ ਗਿਆ ਸੀ ਉਹ ਪਿਛਲੇ ਮਹੀਨਿਆਂ ਵਿੱਚ ਹੋਰ ਮਜ਼ਬੂਤ ਹੋਇਆ ਹੈ। ਭਾਰਤ ਨੇ ਪਿਛਲੇ ਕੁਝ ਮਹੀਨਿਆਂ ਵਿਚ ਜਿਸ ਢੰਗ ਨਾਲ ਕੰਮ ਕੀਤਾ ਹੈ, ਨੀਤੀਆਂ ਬਣਾਈਆਂ ਹਨ , ਫੈਸਲੇ ਲਏ ਗਏ ਹਨ ਅਤੇ ਸਥਿਤੀ ਨੂੰ ਸਮੇਂ ਦੇ ਅਨੁਸਾਰ ਸੰਭਾਲਿਆ ਗਿਆ ਹੈ। ਉਸ ਦੀ ਸਭ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ। ਜੋ ਦੇਸ਼ ਵਾਸੀਆਂ ਨੂੰ ਹਰ ਪੱਧਰ ਤੇ ਅੱਗੇ ਲਿਜਾਣ ਲਈ ਕੰਮ ਕਰ ਰਹੀ ਹੈ। ਭਾਰਤ ਨੇ ਇਕ ਅਜਿਹੀ ਸਰਕਾਰ ਵੇਖੀ ਹੈ । ਜੋ ਸਿਰਫ 130 ਕਰੋੜ ਦੇਸ਼ਵਾਸੀਆਂ ਦੇ ਸੁਪਨਿਆਂ ਨੂੰ ਸਮਰਪਿਤ ਹੈ।
Home ਤਾਜਾ ਖ਼ਬਰਾਂ ਹੁਣੇ ਹੁਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੇਤੀ ਕਨੂੰਨਾਂ ਬਾਰੇ ਦਿੱਤਾ ਇਹ ਬਿਆਨ – ਇਸ ਵੇਲੇ ਦੀ ਵੱਡੀ ਖਬਰ
ਤਾਜਾ ਖ਼ਬਰਾਂ
ਹੁਣੇ ਹੁਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੇਤੀ ਕਨੂੰਨਾਂ ਬਾਰੇ ਦਿੱਤਾ ਇਹ ਬਿਆਨ – ਇਸ ਵੇਲੇ ਦੀ ਵੱਡੀ ਖਬਰ
Previous Postਹੁਣੇ ਹੁਣੇ ਯੁਵਰਾਜ ਸਿੰਘ ਨੇ ਆਪਣੇ ਪਿੱਤਾ ਯੋਗਰਾਜ ਸਿੰਘ ਅਤੇ ਕਿਸਾਨਾਂ ਦੇ ਬਾਰੇ ਚ ਕਹੀ ਅਜਿਹੀ ਗਲ ਸਾਰੇ ਪਾਸੇ ਹੋ ਰਹੀ ਚਰਚਾ
Next Postਕੋਰੋਨਾ ਰੋਕਣ ਲਈ ਹੁਣ ਕੈਪਟਨ ਨੇ ਦਿਤੇ ਇਹ ਹੁਕਮ ਏਨੇ ਇਕੱਠ ਕਰਨ ਦੀ ਦਿਤੀ ਇਜਾਜਤ