ਆਈ ਤਾਜਾ ਵੱਡੀ ਖਬਰ
ਪੰਜਾਬ ਦੇ ਵਿੱਚ ਜਿਵੇਂ-ਜਿਵੇਂ ਮੌਸਮੀ ਤਿਉਹਾਰਾਂ ਦਾ ਸੀਜ਼ਨ ਨਜ਼ਦੀਕ ਆ ਰਿਹਾ ਹੈ, ਉਸਦੇ ਨਾਲ ਹੀ ਮੌਸਮ ਦੇ ਮਿਜਾਜ਼ ਵਿਚ ਵੀ ਤਬਦੀਲੀ ਆ ਰਹੀ ਹੈ। ਇਸ ਵਾਰ ਮੌਸਮ ਨੇ ਬਹੁਤ ਜਲਦੀ ਕਰਵਟ ਬਦਲੀ ਹੈ। ਤਿਉਹਾਰੀ ਸੀਜ਼ਨ ਤੇ ਆਉਣ ਦੇ ਨਾਲ ਹੀ ਬਜ਼ਾਰ ਦੇ ਵਿੱਚ ਲੋਕਾਂ ਨੂੰ ਲੁ-ਭਾ-ਉਣ- ਲਈ ਨਵੇਂ ਨਵੇਂ ਆਫਰ ਸ਼ੁਰੂ ਹੋ ਜਾਂਦੇ ਹਨ, ਆਫਰ ਦੇ ਚੱਲਦੇ ਹੋਏ ਲੋਕੀਂ ਖ਼ੂਬ ਖਰੀਦਦਾਰੀ ਵੀ ਕਰਦੇ ਹਨ। ਉਥੇ ਹੀ ਸਰਕਾਰ ਵੱਲੋਂ ਸੁਰੱਖਿਆ ਦੇ ਪੁਖਤਾ ਇੰਤਜ਼ਾਮਾਂ ਦਾ ਵੀ ਧਿਆਨ ਰੱਖਿਆ ਜਾ ਰਿਹਾ ਹੈ।
ਤਿਉਹਾਰਾਂ ਨੂੰ ਦੇਖਦੇ ਹੋਏ ਲੋਕਾਂ ਦੀ ਸੁਰੱਖਿਆ ਲਈ ਸਰਕਾਰ ਵੱਲੋਂ ਕੋਈ ਨਾ ਕੋਈ ਐਲਾਨ ਕੀਤਾ ਜਾ ਰਿਹਾ ਹੈ। ਸ਼-ਰਾ-ਰ- ਤੀ ਅਨਸਰਾਂ ਤੇ ਵੀ ਸਰਕਾਰ ਦੀ ਚੌਕਸੀ ਵਧ ਗਈ ਹੈ, ਤਾਂ ਜੋ ਉਹ ਕਿਸੇ ਵੀ ਘਟਨਾ ਨੂੰ ਅੰਜਾਮ ਨਾ ਦੇਣ। ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵੀ ਸ਼ਾਮ 6ਵਜੇ ਲਈ ਇਕ ਖਾਸ ਜਾਣਕਾਰੀ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹਿਲਾਂ ਵੀ ਮਨ ਕੀ ਬਾਤ ਦੇ ਜ਼ਰੀਏ ਲੋਕਾਂ ਦੇ ਰੂਬਰੂ ਹੁੰਦੇ ਰਹੇ ਹਨ। ਕਰੋਨਾ ਮਹਾਮਾਰੀ ਦੇ ਦੌਰਾਨ ਵੀ ਉਨ੍ਹਾਂ ਨੇ ਲੋਕਾਂ ਨੂੰ ਬੁਹਤ ਵਾਰ ਸੰਬੋਧਨ ਕੀਤਾ ਹੈ ।
ਇਸ ਸਬੰਧੀ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਵੀ ਅਪੀਲ ਕਰਦੇ ਰਹੇ ਹਨ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵਿਟਰ ਹੈਂਡਲ ਤੇ ਟਵੀਟ ਕਰਕੇ ਜਾਣਕਾਰੀ ਦਿੱਤੀ ਕਿ ਅੱਜ ਸ਼ਾਮ 6 ਵਜੇ ਰਾਸ਼ਟਰ ਦੇ ਨਾਂ ਸੰਦੇਸ਼ ਦੇਣਗੇ। ਦੇਸ਼ ਵਿੱਚ ਤਿਉਹਾਰਾਂ ਦਾ ਸਮਾਂ ਚੱਲ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਲਗਾਤਾਰ ਤਿਉਹਾਰ ਹਨ, ਇਸ ਤੇ ਸਰਕਾਰ ਫਿਰ ਤੋਂ ਸਖਤੀ ਵਰਤਣ ਜਾ ਰਹੀ ਹੈ। ਹੋ ਸਕਦਾ ਹੈ ਕਿ ਪ੍ਰਧਾਨ ਮੰਤਰੀ ਦੇਸ਼ ਦੀ ਜਨਤਾ ਨੂੰ ਕੋਰੋਨਾ ਵਾਇਰਸ ਨੂੰ ਲੈ ਕੇ ਵੀ ਸੰਬੋਧਨ ਕਰਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹਿਲਾਂ ਵੀ ਕਈ ਵਾਰ ਦੇਸ਼ ਨੂੰ ਸੰਬੋਧਿਤ ਕਰ ਚੁੱਕੇ ਹਨ।
ਜਿਸ ਵਿਚ ਉਹਨਾਂ ਨੇ ਜਨਤਾ ਕਰਫਿਊ, ਕਰੋਨਾ ਵਾਰੀਅਰਜ਼ ਲਈ ਦੀਵੇ ਜਗਾਉਣਾ, 21 ਦਿਨਾਂ ਦੀ ਤਾਲਾਬੰਦੀ ਸੰਬੰਧੀ ਵੀ ਪ੍ਰਧਾਨ ਮੰਤਰੀ ਨੇ ਦੇਸ਼ ਨੂੰ ਸੰਬੋਧਨ ਕੀਤਾ ਸੀ। ਕਰੋਨਾ ਵਾਇਰਸ ਦੀ ਆਫ਼ਤ ਦੇਸ਼ ਵਿੱਚ ਅਜੇ ਵੀ ਜਾਰੀ ਹੈ। ਇਸ ਲਈ ਉਹਨਾਂ ਨੇ ਇੱਕ ਮੰਤਰ ਦਿੱਤਾ ਹੈ ਕਿ ਜਦੋਂ ਤੱਕ ਦਵਾਈ ਨਹੀਂ ਉਦੋਂ ਤਕ ਢਿੱਲ ਨਹੀਂ। ਪ੍ਰਧਾਨ ਮੰਤਰੀ ਦੇਸ਼ ਦੀ ਜਨਤਾ ਨੂੰ ਕਰੋਨਾ ਵਾਇਰਸ ਦੇ ਸਬੰਧੀ ਜਾਰੀ ਕੀਤੇ ਨਿਯਮਾਂ ਦਾ ਪਾਲਣ ਕਰਨ ਦੀ ਅਪੀਲ ਕਰਦੇ ਆਏ ਹਨ।
Previous Postਹੁਣੇ ਹੁਣੇ ਚੋਟੀ ਦੀ ਇਸ ਮਸ਼ਹੂਰ ਅਦਾਕਾਰਾ ਬਾਰੇ ਆਈ ਮਾੜੀ ਖਬਰ , ਹਸਪਤਾਲ ਦਾਖਲ ਹੋ ਰਹੀਆਂ ਦੁਆਵਾਂ
Next Postਖੁਸ਼ਖਬਰੀ ਇਹਨਾਂ 18 ਦੇਸ਼ਾਂ ਦੇ ਖੁਲ ਗਏ ਭਾਰਤੀਆਂ ਲਈ ਦਰਵਾਜੇ,ਆਈ ਇਹ ਤਾਜਾ ਵੱਡੀ ਖਬਰ