ਆਈ ਤਾਜ਼ਾ ਵੱਡੀ ਖਬਰ
ਪਿਛਲੇ ਕਈ ਦਿਨਾਂ ਤੋਂ ਮੌਸਮ ਨਾਲ ਸਬੰਧਿਤ ਖਬਰਾਂ ਸਾਹਮਣੇ ਆ ਰਹੀਆਂ ਹਨ। ਜਿਥੇ ਕਈ ਵਾਰ ਕੁਦਰਤੀ ਆਫ਼ਤਾਂ ਕਾਰਨ ਕਈ ਤਰ੍ਹਾਂ ਦੀਆ ਦਿੱਕਤਾਂ ਦਾ ਸਾਹਮਣਾ ਕਰਨਾ ਪੈਦਾ ਹੈ। ਇਸੇ ਤਰ੍ਹਾਂ ਦੇਖਿਆ ਗਿਆ ਕਿ ਪਿੱਛਲੇ ਕੁਝ ਸਮੇ ਤੋਂ ਹਿਮਾਚਲ ਪ੍ਰਦੇਸ਼ ਵਿਚ ਮੌਸਮ ਖਰਾਬ ਚਾਲ ਰਿਹਾ ਹੈ ਕਈ ਵਾਰ ਪਹਾੜ ਡਿੱਗਣ ਦੀਆ ਤਸਵੀਰਾਂ ਜਾ ਵੀਡੀਓ ਵਾਇਰਲ ਹੁੰਦੀਆਂ ਰਹੀਆਂ ਹਨ ਜਾ ਸੜਕ ਖਿਸਕਣ ਦੀਆ ਤਸਵੀਰਾਂ ਜਾ ਵੀਡੀਓ ਵਾਇਰਲ ਹੁੰਦੀਆਂ ਰਹੀਆਂ ਹਨ। ਜਿਸ ਦੇ ਚਲਦਿਆ ਮੌਸਮ ਵਿਭਾਗ ਜਾ ਪ੍ਰਸ਼ਾਸ਼ਨ ਦੇ ਵਲੋਂ ਲੋਕਾਂ ਨੂੰ ਸੁਚੇਤ ਕੀਤਾ ਗਿਆ ਅਤੇ ਇਨ੍ਹਾਂ ਥਾਵਾਂ ਉਤੇ ਆਉਣ ਤੋਂ ਰੋਕਿਆ ਗਿਆ ਹੈ ਅਤੇ ਹਾਈ ਅਲਟ ਜਾਰੀ ਕੀਤਾ ਗਿਆ ਸੀ ਇਸ ਦੇ ਬਾਵਜੂਦ ਵੀ ਲੋਕਾਂ ਵੱਡੀ ਗਿਣਤੀ ਵਿਚ ਇਨ੍ਹਾਂ ਥਾਵਾਂ ਉਤੇ ਘੁੰਮਣ ਜਾ ਰਹੇ ਹਨ ਬਿਨ੍ਹਾਂ ਆਪਣੀ ਜਾਨ ਦੀ ਪ੍ਰਵਾਹ ਕੀਤੇ।
ਇਸੇ ਤਰ੍ਹਾਂ ਹੁਣ ਇਕ ਵਾਰ ਫਿਰ ਅਜਿਹੀਆਂ ਹੀ ਤਸਵੀਰਾ ਆ ਰਹੀਆਂ ਹਨ। ਜਿਥੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਦਰਅਸਲ ਇਹ ਖਬਰ ਪਹਾੜੀ ਇਲਾਕੇ ਉੱਤਰਾਖੰਡ ਤੋਂ ਸਾਹਮਣੇ ਆ ਰਹੀ ਹੈ ਜਿਥੇ ਕਈ ਇਲਾਕਿਆਂ ਵਿਚ ਮੌਸਮ ਖ਼ਰਾਬ ਚੱਲ ਰਿਹਾ ਹੈ ਅਤੇ ਇਨ੍ਹਾਂ ਇਲਾਕਿਆਂ ਵਿਚ ਲਗਾਤਾਰ ਭਾਰੀ ਮੀਹ ਪੈ ਰਿਹਾ ਹੈ। ਇਸੇ ਤਰ੍ਹਾਂ ਹੁਣ ਇਹ ਤਸਵੀਰਾਂ ਆ ਰਹੀਆਂ ਹਨ ਜਿਨ੍ਹਾਂ ਵਿਚ ਭਾਰੀ ਮੀਂਹ ਕਾਰਨ ਖਿਸਕੀ ਜ਼ਮੀਨ ਹੋਈ ਨਜ਼ਰ ਆ ਰਹੀ ਹੈ। ਜਿਸ ਦੇ ਚਲਦਿਆ ਭਾਰੀ ਨੁਕਸਾਨ ਹੋਇਆ ਹੈ ਦੱਸ ਦੇਈਏ ਕਿ ਇਥੇ ਕਈ ਵਾਹਨ ਨੁਕਸਾਨੇ ਗਏ ਹਨ।
ਦੱਸ ਦੇਈਏ ਕਿ ਇਸ ਭਾਰੀ ਮੀਂਹ ਕਾਰਨ ਰਿਸ਼ੀਕੇਸ਼-ਬਦਰੀਨਾਥ ਰਾਸ਼ਟਰੀ ਰਾਜ ਮਾਰਗ ਅਤੇ ਰੁਦਰਪ੍ਰਯਾਗ ਖੇਤਰ ਦੇ ਨਜ਼ਦੀਕ ਜ਼ਮੀਨ ਖਿਸਕਣ ਦੀ ਖਰਾਬ ਸਾਹਮਣੇ ਆ ਰਹੀ ਹੈ। ਜਿਸ ਦੀ ਚਪੇਟ ਵਿਚ ਕਈ ਵਾਹਨ ਆ ਗਏ ਹਨ। ਪਰ ਫਿਲਹਾਲ ਇਸ ਦੌਰਾਨ ਕੋਈ ਜਾਨੀ ਨੁਕਸਾਨ ਹੋਇਆ ਹੈ ਜਾ ਨਹੀਂ ਹੋਇਆ ਹੈ।
ਇਸ ਬਾਰੇ ਕੋਈ ਪੁਖਤਾ ਜਾਣਕਾਰੀ ਨਹੀਂ ਸਾਹਮਣੇ ਆਈ। ਦੱਸ ਦੇਈਏ ਕੁਝ ਦਿਨ ਪਹਿਲਾ ਵੀ ਅਜਿਹੀਆਂ ਹੀ ਤਸਵੀਰਾ ਹਿਮਾਚਲ ਪ੍ਰਦੇਸ਼ ਤੋਂ ਸਾਹਮਣੇ ਆਇਆ ਸੀ ਜਿਥੇ ਇਕ ਪਹਾੜੀ ਡਿੱਗ ਗਈ ਸੀ ਅਤੇ ਇਸ ਪਹਾੜੀ ਡਿੱਗਣ ਦੇ ਕਾਰਨ ਇਕ ਕਾਰ ਕੁੱਚਲ ਗਈ ਸੀ। ਭਾਵੇਂ ਪ੍ਰਸ਼ਾਸ਼ਨ ਦੇ ਵਲੋਂ ਸਖਤੀ ਅਪਣਾਈ ਜਾਂਦੀ ਹੈ ਪਰ ਫਿਰ ਵੀ ਲੋਕ ਅਜਿਹੀਆਂ ਥਾਵਾਂ ਉਤੇ ਜਾਣ ਤੋਂ ਰੁਕਦੇ ਨਹੀਂ।
Previous Postਸਾਵਧਾਨ : ਪੰਜਾਬ ਚ ਇਥੇ ਸ਼ਾਮ 5 ਵਜੇ ਤੱਕ ਲਈ ਬਿਜਲੀ ਰਹੇਗੀ ਬੰਦ – ਕਰਲੋ ਇੰਤਜਾਮ
Next Postਪੰਜਾਬ ਚ ਇਥੇ ਲੱਗ ਗਈ 2 ਨਵੰਬਰ ਤੱਕ ਲਈ ਇਹ ਸਖਤ ਪਾਬੰਦੀ – ਤਾਜਾ ਵੱਡੀ ਖਬਰ