ਹੁਣੇ ਹੁਣੇ ਦਿੱਲੀ ਬਾਡਰ ਦੇ ਕਿਸਾਨ ਧਰਨੇ ਤੋਂ ਆਈ ਇਹ ਵੱਡੀ ਮਾੜੀ ਖਬਰ , ਛਾਇਆ ਸੋਗ

ਹੁਣੇ ਆਈ ਤਾਜਾ ਵੱਡੀ ਖਬਰ

ਇਸ ਵੇਲੇ ਸਾਰੇ ਦੇਸ਼ ਅਤੇ ਪੰਜਾਬ ਦੇ ਅੰਦਰ ਇਕੋ ਇੱਕ ਮੁਦਾ ਗਰਮਾਇਆ ਹੋਇਆ ਹੈ ਉਹ ਹੈ ਇੰਡੀਆ ਦੀ ਕੇਂਦਰ ਸਰਕਾਰ ਵਲੋਂ ਲਿਆਂਦੇ ਨਵੇਂ ਖੇਤੀ ਕਨੂੰਨ ਦਾ। ਕਿਸਾਨਾਂ ਵਲੋਂ ਲਗਾਤਾਰ ਤਕਰੀਬਨ ਪਿਛਲੇ 2 ਮਹੀਨਿਆਂ ਤੋਂ ਇਹਨਾਂ ਬਿੱਲਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕੇ ਇਹਨਾਂ ਕਨੂੰਨਾਂ ਨੂੰ ਵਾਪਿਸ ਲਿਆ ਜਾਵੇ। ਪੰਜਾਬ ਵਿਚ ਰੋਸ ਪ੍ਰਦਰਸ਼ਨ ਕਰਨ ਤੋਂ ਬਾਅਦ ਹੁਣ ਪੰਜਾਬ ਦੇ ਕਿਸਾਨਾਂ ਨੇ ਦਿੱਲੀ ਦੇ ਵਲ ਨੂੰ ਕੂਚ ਕਰ ਲਿਆ ਹੈ

ਅਤੇ ਦਿਲੀ ਨੂੰ ਜਾਣ ਵਾਲੇ ਰਸਤਿਆਂ ਦੇ ਉਪਰ ਧਰਨੇ ਲਗਾਕੇ ਪ੍ਰਦਰਸ਼ਨ ਕਰ ਰਹੇ ਹਨ। ਇਹਨਾਂ ਧਰਨਿਆਂ ਵਿਚ ਪੰਜਾਬ ਤੋਂ ਗਏ ਹਜਾਰਾਂ ਕਿਸਾਨ ਮਜੂਦ ਹਨ। ਹੁਣ ਦਿੱਲੀ ਦੇ ਟਿਕਰੀ ਬਾਡਰ ਤੋਂ ਇੱਕ ਬਹੁਤ ਹੀ ਦੁਖਦਾਈ ਖਬਰ ਆ ਰਹੀ ਹੈ ਜਿਸ ਨਾਲ ਕਿਸਾਨਾਂ ਵਿਚ ਅਤੇ ਆਮ ਜਨਤਾ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਦਿੱਲੀ ਵਿਚ ਇਸ ਸਮੇਂ ਕੜਾਕੇ ਦੀ ਠੰਡ ਪੈ ਰਹੀ ਰਹੀ ਹੈ ਜਿਸ ਵਿਚ ਕਿਸਾਨਾਂ ਵਲੋਂ ਧਰਨੇ ਦਿੱਤੇ ਜਾ ਰਹੇ ਹਨ।

ਟਿਕਰੀ ਬਾਡਰ ਤੇ ਧਰਨਾ ਦੇ ਰਹੇ ਇੱਕ ਕਿਸਾਨ ਦੀ ਹਾਲਤ ਵਿਗੜਨ ਨਾਲ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕੇ ਕਿਸਾਨ ਦਾ ਨਾਮ ਗੱਜਣ ਸਿੰਘ ਹੈ ਅਤੇ ਉਹ 24 ਨਵੰਬਰ ਤੋਂ ਹੀ ਕਿਸਾਨਾਂ ਦੇ ਪਹਿਲੇ ਜਥੇ ਨਾਲ ਸ਼ਾਮਲ ਹੋ ਕੇ ਦਿੱਲੀ ਗਿਆ ਸੀ। ਕੜਾਕੇ ਦੀ ਠੰਡ ਦੇ ਵਿਚ ਧਰਨਾ ਦੇ ਰਹੇ ਇਸ ਕਿਸਾਨ ਦੀ ਅਚਾਨਕ ਰਾਤ ਨੂੰ ਹਾਲਤ ਵਿਗੜ ਗਈ ਜਿਸ ਕਰਕੇ ਇਸ ਨੂੰ ਨਜਦੀਕ ਦੇ ਇੱਕ ਹਸਪਤਾਲ ਚ ਇਜਾਇਆ ਗਿਆ ਪਰ ਹਾਲਤ ਜਿਆਦਾ ਖਰਾਬ ਹੋਣ ਤੇ ਗੱਜਣ ਸਿੰਘ ਨੂੰ ਇੱਕ ਵੱਡੇ ਹਸਪਤਾਲ ਲਿਜਾਇਆ ਗਿਆ।

ਜਿਥੇ ਅੱਜ ਸਵੇਰੇ ਉਸ ਦੀ ਮੌਤ ਹੋ ਗਈ ਹੈ। ਇਸ ਖਬਰ ਦੇ ਆਉਣ ਨਾਲ ਸਾਰੀਆਂ ਕਿਸਾਨ ਜਥੇ ਬੰਦੀਆਂ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਵੱਖ ਵੱਖ ਕਿਸਾਨ ਆਗੂਆਂ ਵਲੋਂ ਕਿਸਾਨ ਗੱਜਣ ਸਿੰਘ ਨੂੰ ਸ਼੍ਰਧਾਂਜਹੀਆਂ ਦਿਤੀਆਂ ਜਾ ਰਹੀਆਂ ਹਨ ਅਤੇ ਦੁੱਖ ਦਾ ਪ੍ਰਗਟਾਵਾ ਓਹਨਾ ਦੇ ਬਾਰੇ ਵਿਚ ਕੀਤਾ ਜਾ ਰਿਹਾ ਹੈ। ਕਿਸਾਨ ਦਾ ਪਿੰਡ ਖਟਰਾਂ ਦੱਸਿਆ ਜਾ ਰਿਹਾ ਹੈ ਜੋ ਕੇ ਸਮਰਾਲੇ ਦੇ ਨਜਦੀਕ ਪੈਂਦਾ ਹੈ।