ਆਈ ਤਾਜ਼ਾ ਵੱਡੀ ਖਬਰ
ਪੰਜਾਬ ਦੀ ਇਸ ਪਵਿੱਤਰ ਧਰਤੀ ਤੇ ਬਹੁਤ ਮਹਾਨ ਹਸਤੀਆਂ ਨੇ ਜਨਮ ਲਿਆ , ਜਿਨ੍ਹਾਂ ਦੀਆਂ ਸਿੱਖਿਆਵਾਂ ਸਦਕਾ ਅੱਜ ਪੰਜਾਬ ਚੜ੍ਹਦੀ ਕਲਾ ਵਿੱਚ ਹੈ । ਉਨ੍ਹਾਂ ਮਹਾਨ ਹਸਤੀਆਂ ਦੇ ਜਿਥੇ ਪਵਿੱਤਰ ਦਿਹਾੜੇ ਬਹੁਤ ਹੀ ਸ਼ਰਧਾ ਭਾਵਨਾ ਅਤੇ ਧੂਮਧਾਮ ਨਾਲ ਮਨਾਏ ਜਾਂਦੇ ਹਨ । ਜਿਨ੍ਹਾਂ ਦਿਹਾੜਿਆਂ ਦੇ ਵਿੱਚ ਵਿਸ਼ੇਸ਼ ਤੌਰ ਤੇ ਲੰਗਰ ਦੀ ਸੇਵਾ ਲਗਾਈ ਜਾਂਦੀ ਹੈ । ਲੰਗਰ ਦੀ ਸੇਵਾ ਜਿੱਥੇ ਗੁਰੂ ਨਾਨਕ ਦੇਵ ਜੀ ਦੇ ਵੱਲੋਂ ਸ਼ੁਰੂ ਕੀਤੀ ਗਈ ਸੀ ਤੇ ਇਹ ਪ੍ਰਥਾ ਅੱਜ ਪੰਜਾਬ ਭਰ ਦੇ ਵਿੱਚ ਚਲਾਈ ਜਾਂਦੀ ਹੈ । ਗੁਰੂਆਂ , ਪੀਰਾਂ ਤੇ ਫ਼ਕੀਰਾਂ ਦੇ ਨਾਲ ਸਬੰਧਤ ਕੋਈ ਵੀ ਦਿਹਾੜਾ ਹੋਵੇ ਤਾਂ , ਉੱਥੇ ਤਾਂ ਲੰਗਰ ਦੀ ਸੇਵਾ ਲਗਾਈ ਜਾਂਦੀ ਹੈ । ਜੇਕਰ ਕਿਤੇ ਕੋਈ ਬਿਪਤਾ ਦਾ ਘੜੀ ਆ ਜਾਵੇ ਤਾਂ , ਉੱਥੇ ਵੀ ਲੰਗਰ ਦੀ ਸੇਵਾ ਸੇਵਾ ਲਗਾਈ ਜਾਂਦੀ ਹੈ। ਕਿਸਾਨੀ ਸੰਘਰਸ਼ ਦੇ ਵਿਚ ਇਸ ਦੀ ਉਦਾਹਰਨ ਵੇਖਣ ਨੂੰ ਮਿਲ ਹੀ ਗਈ ।
ਉੱਥੇ ਹੀ ਅਜਿਹੀਆਂ ਵੀ ਬਹੁਤ ਸਾਰੀਆਂ ਸੰਸਥਾਵਾਂ ਹਨ ਜੋ ਗ਼ਰੀਬ ਲੋਕਾਂ ਦਾ ਪੇਟ ਭਰਨ ਲਈ ਵੱਖ ਵੱਖ ਥਾਵਾਂ ਤੇ ਲੰਗਰ ਦੀ ਸੇਵਾ ਨਿਭਾਉਂਦੇ ਹਨ । ਉੱਥੇ ਹੀ ਪੀਜੀਆਈ ਹਸਪਤਾਲ ਦੇ ਬਾਹਰ ਪਿਛਲੇ ਇੱਕੀ ਸਾਲਾ ਤੋਂ ਲੱਗ ਰਹੇ ਲੰਗਰ ਦੀ ਸੇਵਾ ਲਗਾਉਣ ਵਾਲੇ ਵਿਅਕਤੀ ਦੇ ਨਾਲ ਸੰਬੰਧਤ ਇਕ ਬੇਹੱਦ ਦੀ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ । ਦਰਅਸਲ ਪਿਛਲੇ ਇੱਕੀ ਸਾਲਾਂ ਤੋਂ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਦੇ ਬਾਹਰ ਲੰਗਰ ਲਗਾਉਣ ਵਾਲੇ ਜਗਦੀਸ਼ ਅਹੂਜਾ ਦਾ ਅੱਜ ਯਾਨੀ ਸੋਮਵਾਰ ਨੂੰ ਦੇਹਾਂਤ ਹੋ ਗਿਆ । ਲੰਗਰ ਲਗਾਉਣ ਵਾਲੇ ਬਾਬਾ ਜੀ ਜਗਦੀਸ਼ ਅਹੂਜਾ ਅੱਜ ਇਸ ਫਾਨੀ ਸੰਸਾਰ ਨੂੰ ਸਦਾ ਸਦਾ ਲਈ ਅਲਵਿਦਾ ਆਖ ਗਏ ।
ਜ਼ਿਕਰਯੋਗ ਹੈ ਕੀ ਜਗਦੀਸ਼ ਅਹੂਜਾ ਦੇ ਵੱਲੋਂ ਪਿਛਲੇ ਇੱਕੀ ਸਾਲਾਂ ਤੋਂ ਚੰਡੀਗੜ੍ਹ ਦੇ ਪੀਜੀਆਈ ਦਫ਼ਤਰ ਦੇ ਬਾਹਰ ਲੰਗਰ ਦੀ ਸੇਵਾ ਲਗਾਈ ਜਾਂਦੀ ਸੀ ਤੇ ਉਨ੍ਹਾਂ ਨੂੰ ਇਸੇ ਸੇਵਾ ਸਦਕਾ ਰਾਸ਼ਟਰਪਤੀ ਦੇ ਵੱਲੋਂ ਪਦਮ ਸ੍ਰੀ ਪੁਰਸਕਾਰ ਦੇ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ । ਪ੍ਰਾਪਤ ਜਾਣਕਾਰੀ ਅਨੁਸਾਰ ਪਤਾ ਚੱਲਿਆ ਹੈ ਕਿ ਜਗਦੀਸ਼ ਅਹੂਜਾ ਦੇ ਵੱਲੋਂ ਪਿਛਲੇ ਇੱਕੀ ਸਾਲਾਂ ਤੋਂ ਹਰ ਰੋਜ਼ ਹੀ ਲੰਗਰ ਦੀ ਸੇਵਾ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਦੇ ਬਾਹਰ ਲਗਾਈ ਜਾਂਦੀ ਸੀ, ਜਿਸਦੇ ਚੱਲਦੇ ਚਾਰ ਤੋਂ ਛੇ ਹਜ਼ਾਰ ਲੋਕਾਂ ਨੂੰ ਰੋਜ਼ ਲੰਗਰ ਛਕਾਇਆ ਜਾਂਦਾ ਸੀ ।
ਜ਼ਿਕਰਯੋਗ ਹੈ ਕਿ ਜਗਦੀਸ਼ ਅਹੂਜਾ ਨੂੰ “ਲੰਗਰ ਬਾਬਾ” ਵੀ ਕਿਹਾ ਜਾਂਦਾ ਸੀ । ਲੰਗਰ ਬਾਬੇ ਦੀ ਜ਼ਿੰਦਗੀ ਦਾ ਸਫ਼ਰ ਆਸਾਨ ਨਹੀਂ ਸੀ, ਉਹ ਖੁਦ ਪੀਜੀਆਈ ਹਸਪਤਾਲ ਦੇ ਬਾਹਰ ਲੱਗ ਰਹੇ ਲੰਗਰ ਦੀ ਦੇਖ ਰੇਖ ਕਰਦੇ ਸਨ । ਕੈਂਸਰ ਦੇ ਨਾਲ ਪੀੜਤ ਹੋਣ ਤੋਂ ਪਹਿਲਾਂ ਉਹ ਆਪ ਆਪਣੀ ਘਰ ਦੇ ਵਿਚ ਦੋ ਤਿੱਨ ਹਜਾਰ ਲੋਕਾਂ ਦਾ ਖਾਣਾ ਖੁਆਉਂਦੇ ਰਹੇ । ਇੰਨਾ ਹੀ ਨਹੀਂ ਸਗੋਂ ਉਨ੍ਹਾਂ ਵੱਲੋਂ ਲੰਗਰ ਦੀ ਸੇਵਾ ਕਰਨ ਲਈ ਆਪਣੀ ਜ਼ਮੀਨ ਜਾਇਦਾਦ ਵੀ ਵੇਚ ਦਿੱਤੀ ਗਈ ਸੀ । ਉਨ੍ਹਾਂ ਦਾ ਕਹਿਣਾ ਸੀ ਕਿ ਲੰਗਰ ਦੀ ਸੇਵਾ ਕਰਕੇ ਉਨ੍ਹਾਂ ਨੂੰ ਬਹੁਤ ਰਾਹਤ ਮਿਲਦੀ ਹੈ ਤੇ ਅੱਜ ਉਨ੍ਹਾਂ ਦੇ ਦੇਹਾਂਤ ਹੋ ਚੁੱਕਿਆ ਹੈ । ਅੱਜ ਪੰਜਾਬੀ ਭਾਈਚਾਰੇ ਨੂੰ ਇਕ ਅਜਿਹਾ ਘਾਟਾ ਹੋਇਆ ਹੈ ਜਿਸ ਨੂੰ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ ।
Previous Postਜਲੰਧਰ ਸ਼ਹਿਰ ਚ ਇਥੇ ਮਚਿਆ ਹੰਗਾਮਾ ਆ ਗਿਆ ਅਚਾਨਕ ਇਹ ਜੰਗਲੀ ਜਾਨਵਰ – ਪਈਆਂ ਭਾਜੜਾਂ
Next Postਪੰਜਾਬ ਚ ਇਥੇ ਸਕੂਲ ਦੇ 32 ਵਿਦਿਆਰਥੀ ਆ ਗਏ ਪੌਜੇਟਿਵ ਸਕੂਲ ਨੂੰ ਕੀਤਾ ਗਿਆ ਬੰਦ