ਆਈ ਤਾਜ਼ਾ ਵੱਡੀ ਖਬਰ
ਭਾਰਤ ਵਿਚ ਪਿਛਲੇ ਕੁਝ ਮਹੀਨਿਆਂ ਤੋਂ ਜਿੱਥੇ ਗਰਮੀ ਦੇ ਕਾਰਨ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਹੀ ਲੋਕਾਂ ਵੱਲੋਂ ਬੇ ਸਬਰੀ ਨਾਲ ਬਰਸਾਤ ਦਾ ਇੰਤਜ਼ਾਰ ਕੀਤਾ ਜਾਂਦਾ ਹੈ , ਜਿਸ ਸਦਕਾ ਉਨ੍ਹਾਂ ਨੂੰ ਇਸ ਗਰਮੀ ਤੋਂ ਰਾਹਤ ਮਿਲ ਸਕੇ। ਜਿੱਥੇ ਹੋਣ ਵਾਲੀ ਬਰਸਾਤ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੰਦੀ ਹੈ ਉੱਥੇ ਹੀ ਫਸਲਾਂ ਲਈ ਵੀ ਬਹੁਤ ਜ਼ਿਆਦਾ ਲਾਭਦਾਇਕ ਸਿੱਧ ਹੋ ਰਹੀ ਹੈ। ਇਨ੍ਹਾਂ ਦਿਨਾਂ ਵਿਚ ਹੋਣ ਵਾਲੀ ਬਰਸਾਤ ਕਾਰਨ ਕਈ ਜਗ੍ਹਾ ਤੇ ਭਾਰੀ ਨੁਕਸਾਨ ਹੋਣ ਦੀਆਂ ਖ਼ਬਰਾਂ ਵੀ ਆਏ ਦਿਨ ਸਾਹਮਣੇ ਆ ਰਹੀਆਂ ਹਨ।
ਜਿੱਥੇ ਹਿਮਾਚਲ ਵਿਚ ਪਿਛਲੇ ਕੁਝ ਦਿਨਾਂ ਤੋਂ ਹੋਣ ਵਾਲੀ ਬਰਸਾਤ ਕਾਰਨ ਢੀਗਾਂ ਦੇ ਡਿੱਗਣ ਕਾਰਨ ਬਹੁਤ ਸਾਰੇ ਯਾਤਰੀ ਇਸ ਦੀ ਲਪੇਟ ਵਿੱਚ ਆਏ ਹਨ ਅਤੇ ਹੜ੍ਹਾਂ ਵਾਲੀ ਸਥਿਤੀ ਵੀ ਪੈਦਾ ਹੋ ਗਈ ਸੀ। ਜਿੱਥੇ ਢਿਗਾਂ ਡਿਗਣ ਕਾਰਨ ਬਹੁਤ ਸਾਰੇ ਵਾਹਨ ਵੀ ਇਸ ਦੀ ਲਪੇਟ ਵਿੱਚ ਆ ਗਏ ਸਨ ਅਤੇ ਕਈ ਯਾਤਰੀਆਂ ਦੀ ਮੌਤ ਵੀ ਹੋ ਚੁੱਕੀ ਹੈ। ਹੁਣ ਕੁਦਰਤ ਨੇ ਇਕ ਵਾਰ ਫਿਰ ਤੋਂ ਕਹਿਰ ਵਰਤਾਇਆ ਹੈ ਜਿਥੇ ਕਈ ਵਾਹਨ ਮਲਬੇ ਹੇਠ ਆਉਣ ਕਾਰਨ ਹਾਹਾਕਾਰ ਮਚ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਮਹਾਰਾਸ਼ਟਰ ਤੋਂ ਸਾਹਮਣੇ ਆਇਆ ਹੈ ਜਿਥੇ ਔਰੰਗਾਬਾਦ ਵਿਚ ਬਰਸਾਤ ਹੋਣ ਕਾਰਨ ਢਿਗਾਂ ਖਿਸਕ ਰਹੀਆਂ ਹਨ ਅਤੇ ਜ਼ਮੀਨ ਦੇ ਖਿਸਕਣ ਕਾਰਨ ਹੀ ਇਹ ਹਾਦਸਾ ਵਾਪਰ ਗਿਆ ਹੈ। ਭਰੀ ਹੋਈ ਬਰਸਾਤ ਤੋਂ ਬਾਅਦ ਕਈ ਵਾਹਨ ਜ਼ਮੀਨ ਦੇ ਖਿਸਕਣ ਕਾਰਨ ਇਸ ਦੀ ਚਪੇਟ ਵਿਚ ਆ ਗਏ ਹਨ। ਜਿੱਥੇ ਕਈ ਯਾਤਰੀ ਵੀ ਇਸ ਹਾਦਸੇ ਵਿਚ ਫਸ ਗਏ ਹਨ। ਉੱਥੇ ਹੀ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ ਅਤੇ ਮਲਬੇ ਦੇ ਹੇਠ ਆਏ ਵਾਹਨਾਂ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਉਥੇ ਹੀ ਮੌਸਮ ਵਿਭਾਗ ਵੱਲੋਂ ਆਉਣ ਵਾਲੇ 24 ਘੰਟਿਆ ਦੀ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਗਿਆ ਹੈ ਕਿ ਮੁੰਬਈ ਅਤੇ ਇਸ ਦੇ ਉਪ ਨਗਰਾ ਵਿੱਚ 24 ਘੰਟਿਆਂ ਵਿਚ ਬਰਸਾਤ ਲਗਾਤਾਰ ਜਾਰੀ ਰਹੇਗੀ। ਰਸਤਾ ਬੰਦ ਹੋ ਜਾਣ ਕਾਰਨ ਇਸ ਖੇਤਰ ਵਿੱਚੋਂ ਵਾਹਨਾਂ ਦੇ ਲੰਘਣ ਵਿਚ ਭਾਰੀ ਮੁਸ਼ਕਲਾਂ ਪੈਦਾ ਹੋ ਗਈਆਂ ਹਨ। ਕਿਉਂਕਿ ਢਿਗਾਂ ਡਿਗਣ ਕਾਰਨ ਰਸਤਾ ਪੂਰੀ ਤਰ੍ਹਾਂ ਬੰਦ ਹੋ ਗਿਆ ਹੈ।
Previous Postਪੰਜਾਬ : ਦੁਕਾਨ ਚ ਚਾਕਲੇਟ ਲੈ ਰਹੀ ਬੱਚੀ ਨੂੰ ਇਸ ਤਾਂ ਮੌਤ ਨੇ ਆ ਘੇਰਿਆ – ਛਾਈ ਸੋਗ ਦੀ ਲਹਿਰ
Next Postਸਾਵਧਾਨ : ਇਥੇ ਸਫ਼ਰ ਕਰਨ ਵਾਲਿਆਂ ਲਈ ਜਾਰੀ ਹੋ ਗਿਆ ਇਹ ਸਰਕਾਰੀ ਹੁਕਮ