ਆਈ ਤਾਜਾ ਵੱਡੀ ਖਬਰ
ਦਿੱਲੀ ਚ ਜੌ ਘਟਨਾ ਵਾਪਰੀ ਉਸਤੋਂ ਬਾਅਦ ਕੇਂਦਰ ਸਰਕਾਰ ਲਗਾ ਤਾਰ ਕਿਸਾਨਾਂ ਤੇ ਦਬਾਅ ਬਣਾ ਰਹੀ ਹੈ, ਕੁੱਝ ਥਾਵਾਂ ਤੇ ਲੰਗਰ ਦੀ ਸੇਵਾ ਵੀ ਬੰਦ ਕਰਵਾ ਦਿੱਤੀ ਗਈ ਹੈ। ਜਿੱਥੇ ਕਿਸਾਨ ਬੈਠੇ ਹੋਏ ਸਨ, ਉਥੋਂ ਦੀ ਉਹਨਾਂ ਨੂੰ ਹਟਾਇਆ ਜਾ ਰਿਹਾ ਹੈ। ਲਾਲ ਕਿਲ੍ਹੇ ਦੀ ਘਟਨਾ ਤੋਂ ਬਾਅਦ ਸਰਕਾਰ ਨੂੰ ਇਹ ਮੌਕਾ ਮਿਲਿਆ ਹੈ ਕਿ ਉਹ ਕਿਸਾਨਾਂ ਤੇ ਦਬਾਅ ਬਣਾ ਕੇ ਇਸ ਅੰਦੋਲਨ ਨੂੰ ਖ਼ਤਮ ਕਰਵਾ ਸੱਕਣ। ਉੱਥੇ ਹੀ ਕੁਝ ਕਿਸਾਨ ਆਗੂ ਲਗਾ ਤਾਰ ਇਹ ਹੀ ਅਪੀਲ ਕਰ ਰਹੇ ਨੇ ਕਿ ਇਸ ਅੰਦੋਲਨ ਨੂੰ ਜਾਰੀ ਰੱਖਿਆ ਜਾਵੇ,
ਅਤੇ ਪੁਲਸ ਵੀ ਇਸ ਚ ਸਹਿਯੋਗ ਕਰੇ। ਹੁਣ ਇਸੇ ਵਿਚਕਾਰ ਭਾਰਤੀ ਕਿਸਾਨ ਯੂਨੀਅਨ ਹਰਿਆਣਾ ਦਾ ਵੀ ਇੱਕ ਬਿਆਨ ਸਾਹਮਣੇ ਆ ਗਿਆ ਹੈ,ਜੌ ਕਾਫ਼ੀ ਮਹਤਵ ਪੂਰਨ ਹੈ। ਦਰਅਸਲ ਗੁਰਨਾਮ ਸਿੰਘ ਚੜੂਨੀ ਨੇ ਆਪਣਾ ਇੱਕ ਵੱਡਾ ਐਲਾਨ ਜਾਰੀ ਕਿਤਾ ਹੈ, ਜਿਸ ਚ ਉਹਨਾਂ ਨੇ ਕਿਸਾਨਾਂ ਨੂੰ ਇਹ ਅਪੀਲ ਕੀਤੀ ਹੈ ਕਿ ਉਹ ਆਪਣਾ ਧਰਨਾ ਪ੍ਰਦਰਸ਼ਨ ਜਾਰੀ ਰੱਖਣ, ਕਿਉਂਕਿ ਪੁਲਸ ਨੇ ਰਸਤੇ ਸਾਫ਼ ਕਰਵਾਉਣੇ ਸ਼ੁਰੂ ਕਰ ਦਿੱਤੇ ਨੇ। ਜਿਸ ਤੋਂ ਬਾਅਦ ਉਹਨਾਂ ਦਾ ਇਹ ਬਿਆਨ ਸਾਹਮਣੇ ਆਇਆ ਹੈ,
ਉਹਨਾਂ ਦਾ ਕਹਿਣਾ ਹੈ ਕਿ ਧਰਨਾ ਪ੍ਰਦਰਸ਼ਨ ਪਹਿਲਾਂ ਵਾਂਗ ਹੀ ਜਾਰੀ ਰਹੇਗਾ ਕਿਸਾਨੀ ਅੰਦੋਲਨ ਤੇ ਕੋਈ ਅਸਰ ਨਹੀਂ ਪਵੇਗਾ। ਦੂਜੇ ਪਾਸੇ ਦਿੱਲੀ ਦੀ ਘਟਨਾ ਤੇ ਉਹਨਾਂ ਨੇ ਨਿਰਾਸ਼ਾ ਜਾਹਿਰ ਕੀਤੀ ਅਤੇ ਕਿਹਾ ਕਿ ਉੱਥੇ ਜੌ ਵੀ ਹੋਇਆ ਉਸ ਪਿੱਛੇ ਭਾਜਪਾ ਦੇ ਹੀ ਆਦਮੀ ਸ਼ਾਮਿਲ ਸਨ। ਦਸਣਾ ਬਣਦਾ ਹੈ ਕਿ ਪ੍ਰਸ਼ਾਸਨ ਦੇ ਵਲੋ ਟੋਲ ਪਲਾਜ਼ਾ ਤੋਂ ਵੀ ਧਰਨੇ ਚੁਕਵਾਏ ਜਾ ਰਹੇ ਨੇ, ਜਿਸ ਕਰਕੇ ਚੜੂਨੀ ਦਾ ਕਹਿਣਾ ਸੀ ਕਿ ਅਜਿਹਾ ਨਾਂ ਹੋਣ ਦਿੱਤਾ ਜਾਵੇ, ਸਾਨੂੰ ਸਾਰਿਆ ਨੂੰ ਪਹਿਲਾਂ ਵਾਂਗ ਹੀ ਸ਼ਾਂਤ ਮਈ ਪ੍ਰਦਰਸ਼ਨ ਕਰਕੇ
ਇਸ ਧਰਨੇ ਨੂੰ ਜਾਰੀ ਰਖਣਾ ਚਾਹੀਦਾ ਹੈ। ਉਹਨਾਂ ਨੇ ਬਾਕੀ ਕਿਸਾਨਾਂ ਨੂੰ ਵੀ ਇਹੀ ਅਪੀਲ ਕੀਤੀ ਹੈ। ਉੱਥੇ ਹੀ ਦਸਣਾ ਬਣਦਾ ਹੈ ਕਿ ਕੁੱਝ ਟੋਲ ਪਲਜ਼ਾ ਤੇ ਦੋਬਾਰਾ ਤੋਂ ਟੋਲ ਵਸੂਲਣਾ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸ ਬਾਰੇ ਉਹਨਾਂ ਦਾ ਕਹਿਣਾ ਸੀ ਕਿ ਇਹ ਕੰਮ ਫਿਰ ਤੌ ਕਿਸਾਨ ਬੰਦ ਕਰਵਾਉਣ, ਪਹਿਲਾਂ ਵਾਂਗ ਹੀ ਸਭ ਕੁੱਝ ਜਾਰੀ ਰਹੇ। ਉਹਨਾ ਨੇ ਸਾਫ਼ ਕਿਹਾ ਕਿ ਸਰਕਾਰ ਨੇ ਇਹ ਸਾਰਾ ਕੁਝ ਕਰਵਾਇਆ ਹੈ ਤਾਂ ਜੌ ਅੰਦੋਲਨ ਨੂੰ ਖਤਮ ਕਰਵਾਇਆ ਜਾ ਸਕੇ।
Previous Postਅਚਾਨਕ ਹੁਣੇ ਹੁਣੇ ਸਿੰਘੁ ਬਾਡਰ ਤੋਂ ਆਈ ਇਹ ਵੱਡੀ ਖਬਰ – ਪੁਲਸ ਨੇ ਕੀਤੀ ਇਹ ਕਾਰਵਾਈ
Next Postਹੁਣੇ ਹੁਣੇ ਦੀਪ ਸਿੱਧੂ ਅਤੇ ਲਖੇ ਸਿਧਾਣੇ ਲਈ ਆਈ ਇਹ ਵੱਡੀ ਮਾੜੀ ਖਬਰ