ਤਾਜਾ ਵੱਡੀ ਖਬਰ
ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕਰੋਨਾ ਨੇ ਸਾਰੀ ਦੁਨੀਆਂ ਨੂੰ ਆਪਣੀ ਚਪੇਟ ਵਿੱਚ ਲਿਆ ਤੇ ਸਭ ਮੁਲਕਾਂ ਨੂੰ ਇਸ ਕਰੋਨਾ ਦੇ ਚੱਲਦੇ ਹੋਏ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜਰਨਾ ਪਿਆ। 2020 ਵਰ੍ਹਾ ਸਾਰੀ ਦੁਨੀਆਂ ਲਈ ਇਕ ਅਜਿਹਾ ਸਾਲ ਹੋ ਨਿਬੜਿਆ ਹੈ, ਜੋ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਮੁੜ ਤੋਂ ਲੋਕਾਂ ਵੱਲੋਂ ਪੈਰਾਂ ਸਿਰ ਹੋਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ ਕਿ ਕਰੋਨਾ ਦੀ ਅਗਲ਼ੀ ਲਹਿਰ ਨੇ ਮੁੜ ਤੋਂ ਸਭ ਦੇਸ਼ਾਂ ਨੂੰ ਪ੍ਰਭਾਵਿਤ ਕੀਤਾ ਹੈ। ਜਿਸ ਕਾਰਨ ਸਭ ਦੇਸ਼ਾਂ ਵੱਲੋਂ ਆਪਣੇ ਵਿੱਦਿਅਕ ਅਦਾਰਿਆਂ ਨੂੰ ਬੰਦ ਕਰ ਦਿੱਤਾ ਗਿਆ ਸੀ।
ਉੱਥੇ ਹੀ ਸਭ ਸਰਕਾਰਾਂ ਵੱਲੋਂ ਘਰਾਂ ਵਿਚ ਹੀ ਰਹਿ ਕੇ ਬੱਚਿਆਂ ਨੂੰ ਆਨਲਾਈਨ ਪੜ੍ਹਾਈ ਕਰਨ ਦੇ ਆਦੇਸ਼ ਦਿੱਤੇ ਗਏ ਸਨ। ਕਰੋਨਾ ਕੇਸਾਂ ਵਿਚ ਆਈ ਕਮੀ ਨੂੰ ਦੇਖਦੇ ਹੋਏ ਬਹੁਤ ਸਾਰੇ ਦੇਸ਼ਾਂ ਵੱਲੋਂ ਮੁੜ ਤੋਂ ਸਕੂਲਾਂ ਨੂੰ ਖੋਲਿਆ ਗਿਆ ਹੈ। ਉਥੇ ਹੀ ਬ੍ਰਿਟੇਨ ਵਿੱਚ ਆਏ ਕਰੋਨਾ ਦੇ ਨਵੇਂ ਸਟ੍ਰੇਨ ਕਾਰਨ ਬਹੁਤ ਸਾਰੇ ਦੇਸ਼ ਫਿਰ ਤੋਂ ਇਸ ਦੀ ਚਪੇਟ ਵਿਚ ਆ ਗਏ ਹਨ। ਜਿਸ ਕਾਰਨ ਬਹੁਤ ਸਾਰੇ ਦੇਸ਼ਾਂ ਨੂੰ ਮੁੜ ਤੋਂ ਤਾਲਾਬੰਦੀ ਅੰਦਰ ਰਹਿਣ ਲਈ ਮਜਬੂਰ ਹੋਣਾ ਪਿਆ ਹੈ। ਜਿੱਥੇ ਕਰੋਨਾ ਦੇ ਸਭ ਤੋਂ ਵਧੇਰੇ ਕੇਸ ਅਮਰੀਕਾ ਵਿੱਚ ਹਨ, ਉਥੇ ਹੀ ਕੈਨੇਡਾ ਵੀ ਕਾਫੀ ਹੱਦ ਤੱਕ ਪ੍ਰਭਾਵਿਤ ਹੋਇਆ ਹੈ।
ਹੁਣ ਕੈਨੇਡਾ ਤੋਂ ਇੱਕ ਵੱਡੀ ਤਾਜਾ ਖਬਰ ਸਾਹਮਣੇ ਆਈ ਹੈ ਜਿੱਥੇ ਇਕ ਵੱਡਾ ਐਲਾਨ ਕੀਤਾ ਗਿਆ ਹੈ। ਓਂਟਾਰੀਓ ਸੂਬੇ ਅੰਦਰ ਕਰੋਨਾ ਕੇਸਾਂ ਨੂੰ ਦੇਖਦੇ ਹੋਏ ਸਰਕਾਰੀ ਸਕੂਲਾਂ ਨੂੰ ਬੰਦ ਰੱਖਣ ਦਾ ਆਦੇਸ਼ ਜਾਰੀ ਕੀਤਾ ਗਿਆ ਹੈ। ਉੱਥੇ ਹੀ ਸੋਮਵਾਰ ਤੋਂ ਦੱਖਣੀ ਉਨਟਾਰੀਓ ਵਿੱਚ ਸਕੂਲ ਖੋਲੇ ਜਾ ਰਹੇ ਹਨ। ਸਿੱਖਿਆ ਮੰਤਰੀ ਨੇ ਕਿਹਾ ਕਿ ਕਰੋਨਾ ਫ਼ੈਲਣ ਮਗਰੋਂ ਸਭ ਤੋਂ ਪਹਿਲਾਂ ਉਂਟਾਰੀਓ ਸੂਬੇ ਨੇ ਹੀ ਸਕੂਲਾਂ ਨੂੰ ਬੰਦ ਕਰਨ ਦਾ ਫੈਸਲਾ ਲਿਆ ਸੀ ਤੇ ਹੁਣ ਵਿਦਿਆਰਥੀਆਂ ਦੀ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕਰਨ ਦੇ ਨਾਲ-ਨਾਲ ਸਰਕਾਰ ਵੱਲੋਂ ਸਕੂਲਾਂ ਨੂੰ ਮੁੜ ਖੋਲਣ ਲਈ ਵਿਚਾਰ ਕੀਤਾ ਜਾ ਰਿਹਾ ਹੈ।
ਉੱਥੇ ਹੀ ਉੱਤਰੀ ਓਂਟਾਰੀਓ ਵਿਚ 11 ਜਨਵਰੀ ਤੋਂ ਸਕੂਲ ਖੋਲ੍ਹੇ ਜਾ ਚੁੱਕੇ ਹਨ ਪਰ ਬਹੁਤ ਸਾਰੇ ਮਾਪੇ ਅਜੇ ਵੀ ਬੱਚਿਆਂ ਨੂੰ ਸਕੂਲ ਭੇਜਣ ਤੋਂ ਡਰ ਰਹੇ ਹਨ।ਉਥੇ ਹੀ ਕੈਲਗਰੀ ਦੇ ਦੋ ਸਕੂਲਾਂ ਵਿੱਚ ਵੀ ਕਰੋਨਾ ਦੇ ਨਵੇਂ ਸਟ੍ਰੇਨ ਦੇ ਮਾਮਲੇ ਸਾਹਮਣੇ ਆਏ ਹਨ।ਸੂਬੇ ਦੇ ਤਿੰਨ ਸਕੂਲ ਕਰੋਨਾ ਦਾ ਗੜ੍ਹ ਬਣ ਚੁੱਕੇ ਹਨ। ਇਸ ਲਈ ਸਿੱਖਿਆ ਮੰਤਰੀ ਸਟੀਫਨ ਲੀਚੇ ਵੱਲੋਂ 8 ਫਰਵਰੀ ਤੋਂ ਦੱਖਣੀ ਓਨਟਾਰੀਓ ਖੇਤਰ ਦੇ ਸਕੂਲਾਂ ਵਿੱਚ ਕਲਾਸਾਂ ਦੀ ਪੜ੍ਹਾਈ ਨੂੰ ਮੁੜ ਤੋਂ ਸ਼ੁਰੂ ਕੀਤਾ ਜਾਵੇਗਾ।
Previous Postਪ੍ਰਧਾਨ ਮੰਤਰੀ ਮੋਦੀ 8 ਫਰਵਰੀ ਨੂੰ ਕਰ ਸਕਦੇ ਹਨ ਇਹ ਕੰਮ – ਆਈ ਤਾਜਾ ਵੱਡੀ ਖਬਰ
Next Postਕਿਸਾਨ ਸੰਘਰਸ਼ : ਧਰਮਿੰਦਰ ਦੀ ਘਰਵਾਲੀ ਹੇਮਾ ਮਾਲਨੀ ਵਲੋਂ ਹੁਣ ਆ ਗਈ ਏਹ ਵੱਡੀ ਖਬਰ