ਹੁਣੇ ਹੁਣੇ ਕਨੇਡਾ ਚ 21 ਅਪ੍ਰੈਲ ਤੱਕ ਲਈ ਅਚਾਨਕ ਹੋ ਗਿਆ ਇਹ ਵੱਡਾ ਐਲਾਨ

ਤਾਜਾ ਵੱਡੀ ਖਬਰ

ਜਿੱਥੇ ਬਹੁਤ ਸਾਰੇ ਦੇਸ਼ਾਂ ਅੰਦਰ ਕਰੋਨਾ ਵੈਕਸੀਨ ਦੀ ਸਪਲਾਈ ਕੀਤੀ ਜਾ ਰਹੀ ਹੈ। ਉੱਥੇ ਹੀ ਕਰੋਨਾ ਦਾ ਡਰ ਅਜੇ ਵੀ ਬਹੁਤ ਸਾਰੇ ਦੇਸ਼ਾਂ ਵਿੱਚ ਬਣਿਆ ਹੋਇਆ ਹੈ। ਜਿੱਥੇ ਕਰੋਨਾ ਨੇ ਸਾਰੇ ਵਿਸ਼ਵ ਨੂੰ ਆਪਣੀ ਚਪੇਟ ਵਿੱਚ ਲਿਆ। ਉਥੇ ਹੀ ਇਸ ਦੇ ਸ਼ਿਕਾਰ ਹੋਏ ਬਹੁਤ ਸਾਰੇ ਦੇਸ਼ ਆਰਥਿਕ ਮੰਦੀ ਨਾਲ ਜੂਝ ਰਹੇ ਹਨ। ਇਸ ਕਰੋਨਾ ਨੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਅਮਰੀਕਾ ਨੂੰ ਕੀਤਾ ਹੈ। ਹੋਰ ਵੀ ਬਹੁਤ ਸਾਰੇ ਦੇਸ਼ ਇਸ ਕਰੋਨਾ ਦੀ ਮਾਰ ਝੱਲ ਰਹੇ ਹਨ। ਪਿਛਲੇ ਸਾਲ ਕੋਰੋਨਾ ਕਾਰਨ ਪੂਰੇ ਵਿਸ਼ਵ ਵਿੱਚ ਬਹੁਤ ਸਾਰੇ ਦੇਸ਼ਾਂ ਵੱਲੋਂ ਤਾਲਾਬੰਦੀ ਕੀਤੀ ਗਈ ਤਾਂ ਜੋ ਉਨ੍ਹਾਂ ਦੇ ਦੇਸ਼ ਵਿੱਚ ਕਰੋਨਾ ਦੇ ਪ੍ਰਸਾਰ ਨੂੰ ਰੋਕਿਆ ਜਾ ਸਕੇ।

ਉਸ ਸਮੇਂ ਬਹੁਤ ਸਾਰੇ ਦੇਸ਼ਾਂ ਵੱਲੋਂ ਹਵਾਈ ਆਵਾਜਾਈ ਉੱਪਰ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਗਈ ਸੀ ਤਾਂ ਜੋ ਉਨ੍ਹਾਂ ਦੇ ਦੇਸ਼ ਵਿਚ ਕਰੋਨਾ ਦੇ ਨਵੇਂ ਕੇਸ ਦਾਖਲ ਨਾ ਹੋ ਸਕਣ। ਹੁਣ ਬਹੁਤ ਸਾਰੇ ਦੇਸ਼ਾਂ ਵਿੱਚ ਆਏ ਕਰੋਨਾ ਦੇ ਨਵੇਂ ਵਾਇਰਸ ਨੂੰ ਦੇਖਦੇ ਹੋਏ ਫਿਰ ਤੋਂ ਹਾਲਾਤ ਚਿੰ-ਤਾ-ਜ-ਨ-ਕ ਬਣੇ ਹੋਏ ਹਨ। ਹੁਣ ਫਿਰ ਕੈਨੇਡਾ ਵਿੱਚ 21 ਅਪ੍ਰੈਲ ਤੱਕ ਲਈ ਅਚਾਨਕ ਇਹ ਵੱਡਾ ਐਲਾਨ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੈਨੇਡਾ ਸਰਕਾਰ ਵੱਲੋਂ ਕਰੋਨਾ ਦੇ ਵਧ ਰਹੇ ਕੇਸਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ

ਅਮਰੀਕਾ ਆਉਣ ਜਾਣ ਵਾਲੇ ਯਾਤਰੀਆਂ ਤੇ ਲਗਾਈ ਗਈ ਪਾਬੰਦੀ ਉਪਰ 21 ਮਾਰਚ ਤਕ ਮੁੜ ਤੋਂ ਵਾਧਾ ਕਰ ਦਿੱਤਾ ਹੈ। ਕਰੋਨਾ ਤੇ ਚਲਦੇ ਹੋਏ ਅਮਰੀਕਾ ਆਉਣ ਵਾਲੇ ਯਾਤਰੀ ਹੁਣ 21 ਮਾਰਚ ਤੋਂ ਬਾਅਦ ਹੀ ਕੈਨੇਡਾ ਵਾਪਸ ਆ ਸਕਣਗੇ। ਅਮਰੀਕਾ ਤੋਂ ਇਲਾਵਾ ਹੋਰ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਉੱਪਰ ਲਗਾਈ ਗਈ ਪਾਬੰਦੀ ਨੂੰ ਦੋ ਮਹੀਨੇ ਤੱਕ ਲਈ ਵਧਾਇਆ ਗਿਆ ਹੈ। ਇਸ ਲਈ ਇਹ ਪਾਬੰਦੀ ਹੁਣ 21 ਅਪ੍ਰੈਲ ਤੱਕ ਲਾਗੂ ਰਹੇਗੀ। ਉੱਥੇ ਹੀ ਸੜਕੀ ਮਾਰਗ ਰਾਹੀਂ ਕੈਨੇਡਾ ਆਉਣ ਵਾਲੇ ਯਾਤਰੀਆਂ ਲਈ ਕਰੋਨਾ ਟੈਸਟ ਲਾਜ਼ਮੀ ਕੀਤਾ ਗਿਆ ਹੈ।

ਉਹ ਸਭ ਯਾਤਰੀ ਆਪਣੀ ਕਰੋਨਾ ਰਿਪੋਰਟ ਦਿਖਾ ਕੇ ਕੈਨੇਡਾ ਦੀ ਸਰਹੱਦ ਅੰਦਰ ਦਾਖ਼ਲ ਹੋ ਸਕਦੇ ਹਨ। ਕੈਨੇਡਾ ਸਰਕਾਰ ਵੱਲੋਂ ਸਰਹੱਦ ਤੇ ਸੁਰੱਖਿਆ ਨੂੰ ਪਹਿਲਾਂ ਦੇ ਮੁਕਾਬਲੇ ਵਧੇਰੇ ਵਧਾ ਦਿਤਾ ਗਿਆ ਹੈ। ਵਿਦੇਸ਼ ਤੋਂ ਆਉਣ ਵਾਲੇ ਹਵਾਈ ਯਾਤਰੀਆਂ ਦਾ ਵੀ ਕਰੋਨਾ ਟੈਸਟ ਹਵਾਈ ਅੱਡੇ ਉਪਰ ਕੀਤਾ ਜਾ ਰਿਹਾ ਹੈ। ਜਿਸ ਦੀ ਰਿਪੋਰਟ ਆਉਣ ਤੱਕ ਯਾਤਰੀਆਂ ਨੂੰ ਸਰਕਾਰ ਵੱਲੋਂ ਮੰਨਜ਼ੂਰ ਸ਼ੁਦਾ ਹੋਟਲ ਵਿਚ ਰਹਿਣਾ ਪਵੇਗਾ। ਲੋਕਾਂ ਦੀ ਸੁਰੱਖਿਆ ਨੂੰ ਵੇਖਦੇ ਹੋਏ ਯਾਤਰੀਆਂ ਉਪਰ ਜਨਵਰੀ ਮਹੀਨੇ ਵਿੱਚ ਲਗਾਈ ਗਈ ਪਾਬੰਦੀ ਵਿਚ ਹੁਣ ਮੁੜ ਤੋਂ ਵਾਧਾ ਕੀਤਾ ਗਿਆ ਹੈ।