ਹੁਣੇ ਹੁਣੇ ਇੰਡੀਆ ਟੀਮ ਦੇ ਇਸ ਮਸ਼ਹੂਰ ਖਿਡਾਰੀ ਦੀ ਹੋਈ ਅਚਾਨਕ ਮੌਤ ਛਾਇਆ ਸੋਗ

ਆਈ ਤਾਜਾ ਵੱਡੀ ਖਬਰ

ਸਾਰੀ ਦੁਨੀਆਂ ਦੀਆਂ ਨਜ਼ਰਾਂ ਦਿੱਲੀ ਵਿਚ ਹੋ ਰਹੇ ਕਿਸਾਨਾਂ ਦੇ ਪ੍ਰਦਰਸ਼ਨ ਉਪਰ ਟਿਕੀਆ ਹੋਇਆ ਹਨ। ਕਿਉਂਕਿ ਕੱਲ੍ਹ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਕੀਤੇ ਗਏ ਕੁੱਝ ਕਾਰਜਾਂ ਕਾਰਨ ਸਭ ਲੋਕ ਹੈਰਾਨ ਤੇ ਪ੍ਰੇਸ਼ਾਨ ਹਨ। ਉੱਥੇ ਹੀ ਕੁੱਝ ਸੋਗ ਮਈ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ। ਕਈ ਲੋਕਾਂ ਵੱਲੋਂ ਆਪਣੀ ਕਾਬਲੀਅਤ ਦੇ ਆਧਾਰ ਤੇ ਆਪਣੀ ਇੱਕ ਵੱਖਰੀ ਪਹਿਚਾਣ ਬਣਾਈ ਜਾਂਦੀ ਹੈ। ਤੇ ਉਨ੍ਹਾਂ ਦੀ ਉਸ ਪਹਿਚਾਣ ਲਈ ਉਹਨਾ ਨੂੰ ਦੁਨੀਆਂ ਸਾਲਾਂ ਤੱਕ ਯਾਦ ਰੱਖਦੀ ਹੈ। ਬਹੁਤ ਸਾਰੀਆਂ ਸਖਸ਼ੀਅਤਾ ਜੋ ਸੰਗੀਤ ਜਗਤ, ਰਾਜਨੀਤਿਕ ਜਗਤ ,ਖੇਡ ਜਗਤ ਨਾਲ ਸਬੰਧ ਰੱਖਦੀਆਂ ਹਨ।

ਕਿਸੇ ਨਾ ਕਿਸੇ ਘਟਨਾ ਦਾ ਸ਼ਿਕਾਰ ਹੋਣ ਕਾਰਨ ਸੁਰਖੀਆਂ ਚ ਆਈਆਂ ਹਨ। ਪਿਛਲੇ ਸਾਲ ਜਿਥੇ ਵਿਸ਼ਵ ਵਿਚ ਫੈਲੀ ਹੋਈ ਕਰੋਨਾ ਨੇ ਬਹੁਤ ਸਾਰੀਆਂ ਮਹਾਨ ਹਸਤੀਆਂ ਨੂੰ ਹਮੇਸ਼ਾ ਲਈ ਦੂਰ ਕਰ ਦਿੱਤਾ ਹੈ। ਆਏ ਦਿਨ ਕਿਸੇ ਨਾ ਕਿਸੇ ਮਹਾਨ ਹਸਤੀ ਦਾ ਇਸ ਸੰਸਾਰ ਨੂੰ ਅਲਵਿਦਾ ਕਹਿ ਜਾਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਹੁਣ ਖੇਡ ਜਗਤ ਤੋਂ ਆਈ ਇਕ ਸੋਗ ਮਈ ਖ਼ਬਰ ਕਾਰਨ ਫਿਰ ਤੋ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਾਬਕਾ ਅੰਤਰਰਾਸ਼ਟਰੀ ਗੋਲਕੀਪਰ ਪ੍ਰਸ਼ਾਂਤ ਡੋਰਾ ਦਾ ਮੰਗਲਵਾਰ ਨੂੰ ਦਿਹਾਂਤ ਹੋਣ ਦੀ ਖਬਰ ਸਾਹਮਣੇ ਆਈ ਹੈ।

ਇਸ ਖਿਡਾਰੀ ਦੇ ਦਿਹਾਂਤ ਦੀ ਖ਼ਬਰ ਉਸ ਦੇ ਭਰਾ ਵੱਲੋ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਡੋਰਾ ਨੂੰ ਬੁਖਾਰ ਹੋਣ ਤੋਂ ਬਾਅਦ ਹੀਮੋ ਫੈਗੋਸਾਈਟਿਕ ਲਿਮਫੋਹਿਸਟਿਓਸਾਈਟੋਸਿਸ (ਐਲ ਐਚ ਐਲ )ਦਾ ਪਤਾ ਲੱਗਾ ਸੀ। ਮ੍ਰਿਤਕ ਡੋਰਾ 44 ਸਾਲ ਦੇ ਸਨ। ਭਾਰਤ ਅਤੇ ਮੋਹਨ ਬਾਗਾਨ ਫੁੱਟਬਾਲ ਕਲੱਬ ਦੇ ਲਈ ਗੋਲਕੀਪਰ ਦੇ ਰੂਪ ਵਿੱਚ ਖੇਡਣ ਵਾਲੇ ਇਸ ਖਿਡਾਰੀ ਦੇ ਦਿਹਾਂਤ ਨਾਲ ਖੇਡ ਜਗਤ ਵਿਚ ਸੋਗ ਦੀ ਲਹਿਰ ਫੈਲ ਗਈ ਹੈ।

ਡੋਰਾ ਨੇ 1999 ਵਿੱਚ ਕਾਠਮੰਡੂ ਵਿੱਚ ਦੱਖਣੀ ਏਸ਼ੀਆ ਮਹਾਸੰਘ ਖੇਡਾਂ ਵਿਚ ਨੇਪਾਲ ਵਿਰੁੱਧ ਆਪਣਾ ਅੰਤਰਾਸ਼ਟਰੀ ਡੈਬਿਊ ਕੀਤਾ ਸੀ। ਜਿੱਥੇ ਭਾਰਤ ਨੂੰ ਕਾਂਸੀ ਦੇ ਤਗਮੇ ਨਾਲ ਜਿੱਤ ਪ੍ਰਾਪਤ ਹੋਈ ਸੀ। ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਦੇ ਪ੍ਰਧਾਨ ਪ੍ਰਫੁੱਲ ਪਟੇਲ ਵੱਲੋਂ ਵੀ ਉਨ੍ਹਾਂ ਦੇ ਦਿਹਾਂਤ ਤੇ ਪਰਿਵਾਰਕ ਮੈਂਬਰਾਂ ਨਾਲ ਸੋਗ ਦਾ ਪ੍ਰਗਟਾਵਾ ਕੀਤਾ ਗਿਆ। ਮ੍ਰਿਤਕ ਡੋਰਾ ਆਪਣੇ ਪਰਿਵਾਰ ਵਿੱਚ ਪਿੱਛੇ ਪਤਨੀ ਅਤੇ ਇਕ ਬੇਟਾ ਜੋ 12 ਸਾਲ ਦਾ ਹੈ ਨੂੰ ਛੱਡ ਗਏ ਹਨ।