ਹੁਣੇ ਹੁਣੇ ਇੰਡੀਆ ਚ ਵਾਪਰਿਆ ਭਿਆਨਕ ਰੇਲ ਹਾਦਸਾ ਮਚੀ ਹਾਹਾਕਾਰ – ਇਸ ਵੇਲੇ ਦੀ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਦੇਸ਼ ਅੰਦਰ ਆਏ ਦਿਨ ਹੀ ਇਕ ਤੋਂ ਬਾਅਦ ਇਕ ਕਈ ਘਟਨਾਵਾਂ ਵਾਪਰ ਰਹੀਆਂ ਹਨ ਜੋ ਲੋਕਾਂ ਨੂੰ ਹਿਲਾ ਕੇ ਰੱਖ ਦਿੰਦੀਆਂ ਹਨ। ਬਹੁਤ ਸਾਰੇ ਯਾਤਰੀਆਂ ਵੱਲੋਂ ਆਪਣਾ ਸਫ਼ਰ ਕਰਨ ਲਈ ਜਿਥੇ ਰੇਲ ਗੱਡੀ ਦੇ ਸਫਰ ਨੂੰ ਪਹਿਲ ਦਿੱਤੀ ਜਾਂਦੀ ਹੈ। ਜਿਸ ਦੇ ਜ਼ਰੀਏ ਉਨ੍ਹਾਂ ਦਾ ਸਫਰ ਅਸਾਨੀ ਨਾਲ ਖਤਮ ਹੋ ਜਾਵੇ ਅਤੇ ਉਨ੍ਹਾਂ ਦੇ ਪੈਸੇ ਦੀ ਬੱਚਤ ਵੀ ਹੋ ਜਾਂਦੀ ਹੈ। ਇਸ ਸਫਰ ਦੇ ਨਾਲ-ਨਾਲ ਯਾਤਰੀ ਕੁਦਰਤੀ ਨਜ਼ਾਰਿਆਂ ਦਾ ਆਨੰਦ ਵੀ ਮਾਣਦੇ ਹਨ। ਇਸ ਰੇਲ ਸਫਰ ਦੌਰਾਨ ਕਈ ਤਰ੍ਹਾਂ ਦੇ ਹਾਦਸੇ ਵਾਪਰ ਜਾਂਦੇ ਹਨ। ਹੁਣ ਇੰਡੀਆ ਵਿਚ ਭਿਆਨਕ ਰੇਲ ਹਾਦਸਾ ਵਾਪਰਿਆ ਹੈ ਜਿਸ ਕਾਰਨ ਹਾਹਾਕਾਰ ਮਚ ਗਈ ਹੈ ਜਿਸ ਬਾਰੇ ਬਹੁਤ ਵੱਡੀ ਖਬਰ ਸਾਹਮਣੇ ਆਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਛੱਤੀਸਗੜ੍ਹ ਵਿੱਚ ਇੱਕ ਰੇਲ ਗੱਡੀ ਨਾਲ ਹਾਦਸਾ ਹੋਣ ਦੀ ਖਬਰ ਸਾਹਮਣੇ ਆਈ ਹੈ। ਜਿੱਥੇ ਛੱਤੀਸਗੜ੍ਹ ਦੇ ਊਧਮਪੁਰ ਤੋਂ ਦੂਰਗ ਜਾ ਰਹੀ ਰੇਲ ਗੱਡੀ ਵਿੱਚ ਏਸੀ ਕੋਚ ਦੀਆਂ 4 ਬੋਗੀਆਂ ਨੂੰ ਅੱਗ ਲੱਗਣ ਕਾਰਨ ਭਾਰੀ ਨੁਕਸਾਨ ਹੋਇਆ ਹੈ। ਰਾਹਤ ਦੀ ਖਬਰ ਇਹ ਰਹੀ ਹੈ ਕੇ ਲੱਗੀ ਇਸ ਭਿਆਨਕ ਅੱਗ ਕਾਰਨ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਹੈ। ਰੇਲ ਗੱਡੀ ਵਿੱਚ ਲੱਗੀ ਹੋਈ ਅੱਗ ਇੰਨੀ ਭਿਆਨਕ ਸੀ ਕੇ ਤੇਜ਼ੀ ਨਾਲ ਫੈਲ ਗਈ ਅਤੇ ਚਾਰ ਬੋਗੀਆਂ ਇਸ ਦੀ ਚਪੇਟ ਵਿਚ ਆ ਗਈਆਂ।

ਦੱਸਿਆ ਗਿਆ ਹੈ ਕਿ ਇਹ ਰੇਲ ਗੱਡੀ ਦੁਰਗ-ਊਧਮਪੁਰ ਐਕਸਪ੍ਰੈਸ ਟਰੇਨ 20848 ਦਿੱਲੀ ਤੋਂ ਦੁਰਗ ਜਾ ਰਹੀ ਸੀ। ਜਿਸ ਨਾਲ ਰਸਤੇ ਵਿਚ ਇਹ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿਚ ਅੱਗ ਲੱਗਣ ਦੇ ਦੌਰਾਨ ਹੀ ਰੇਲ ਗੱਡੀ ਨੂੰ ਮੋਰੇਨਾ ਨੇੜੇ ਹੇਤਮਪੁਰ ਰੇਲਵੇ ਸਟੇਸ਼ਨ ‘ਤੇ ਰੋਕ ਲਿਆ ਗਿਆ ਅਤੇ ਇਸ ਦੀ ਘਟਨਾ ਦੀ ਜਾਣਕਾਰੀ ਪੁਲਿਸ ਅਤੇ ਫਾਇਰ ਬ੍ਰਿਗੇਡ ਨੂੰ ਦੇ ਦਿੱਤੀ ਗਈ ਸੀ ਜਿਨ੍ਹਾਂ ਵੱਲੋਂ ਮੌਕੇ ਤੇ ਪਹੁੰਚ ਕੇ ਇਸ ਅੱਗ ਉਪਰ ਕਾਬੂ ਪਾ ਲਿਆ ਗਿਆ।

ਦੱਸਿਆ ਗਿਆ ਹੈ ਕਿ ਇਹ ਸਾਰਾ ਹਾਦਸਾ ਮੱਧ ਪ੍ਰਦੇਸ਼-ਰਾਜਸਥਾਨ ਸਰਹੱਦ ‘ਤੇ ਸਥਿਤ ਧੌਲਪੁਰ-ਮੋਰੇਨਾ ਰੇਲਵੇ ਲਾਈਨ ‘ਤੇ ਵਾਪਰਿਆ। ਜਿੱਥੇ ਰੇਲ ਗੱਡੀ ਵਿੱਚ ਸਵਾਰ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਉਥੇ ਹੀ ਪੁਲਿਸ ਵੱਲੋਂ ਇਸ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਰੇਲ ਗੱਡੀ ਜਿਥੇ ਏਸ ਅੱਗ ਦੀ ਚਪੇਟ ਵਿੱਚ ਆਈ ਹੈ ਉਥੇ ਹੀ ਇਸ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।