ਆਈ ਤਾਜਾ ਵੱਡੀ ਖਬਰ
ਇੱਕ ਫਿਲਮ ਨੂੰ ਬਣਾਉਣ ਦੇ ਲਈ ਬਹੁਤ ਸਾਰੇ ਲੋਕਾਂ ਦੀ ਮਿਹਨਤ ਲੱਗਦੀ ਹੈ, ਫਿਰ ਜਾ ਕੇ ਇੱਕ ਫਿਲਮ ਤਿਆਰ ਹੁੰਦੀ ਹੈ। ਫਿਲਮ ਨੂੰ ਤਿਆਰ ਕਰਨ ਦੇ ਵਿੱਚ ਇੱਕ ਇੱਕ ਸ਼ਖਸ ਦੀ ਅਹਿਮ ਭੂਮਿਕਾ ਗਿਣੀ ਜਾਂਦੀ ਹੈ ਜਿਸ ਤੋਂ ਬਿਨਾਂ ਫਿਲਮ ਪੂਰੀ ਨਹੀਂ ਹੋ ਸਕਦੀ l ਜੇਕਰ ਗੱਲ ਕੀਤੀ ਜਾਵੇ ਕੋਰੀਓਗ੍ਰਾਫੀ ਦੀ ਤਾਂ, ਫਿਲਮ ਇੰਡਸਟਰੀ ਦੇ ਵਿੱਚ ਅਜਿਹੇ ਬਹੁਤ ਸਾਰੇ ਕੋਰੀਓਗਰਾਫਰ ਹਨ, ਜਿਨਾਂ ਵੱਲੋਂ ਇਸ ਖੇਤਰ ਦੇ ਵਿੱਚ ਚੰਗਾ ਨਾਮ ਕਮਾਇਆ ਗਿਆ ਹੈ। ਜਿਨਾਂ ਵਿੱਚੋਂ ਇੱਕ ਨਾਮ ਹੈ ਫਰਹਾ ਖਾਨ ਹੈ l
ਜਿਨ੍ਾਂ ਨੇ ਡਾਂਸ ਦੇ ਖੇਤਰ ਦੇ ਵਿੱਚ ਚੰਗਾ ਨਾਮ ਖੱਟਿਆ ਹੈ। ਇਸੇ ਵਿਚਾਲੇ ਹੁਣ ਇਹਨਾਂ ਦੇ ਘਰ ਤੋਂ ਇੱਕ ਬੁਰੀ ਖਬਰ ਸਾਹਮਣੇ ਆਈ, ਉਹਨਾਂ ਦੀ ਮਾਂ ਦੀ ਲੰਬੀ ਬਿਮਾਰੀ ਕਾਰਨ ਮੌਤ ਹੋ ਗਈ। ਦੱਸਦਿਆ ਕਿ ਬਾਲੀਵੁੱਡ ਇੰਡਸਟਰੀ ਦੀ ਮਸ਼ਹੂਰ ਕੋਰੀਓਗ੍ਰਾਫਰ ਫਰਾਹ ਖ਼ਾਨ ਦੀ ਮਾਂ ਮੇਨਕਾ ਇਰਾਨੀ ਦਾ ਦਿਹਾਂਤ ਹੋ ਗਿਆ ਹੈ, ਜਿਸ ਕਾਰਨ ਉਹਨਾਂ ਦੇ ਘਰ ਦੇ ਵਿੱਚ ਮਾਤਮ ਦਾ ਮਾਹੌਲ ਛਾਇਆ ਹੋਇਆ ਹੈ । ਮਿਲੀ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਮੇਨਕਾ ਇਰਾਨੀ ਲੰਬੇ ਸਮੇਂ ਤੋਂ ਬੀਮਾਰ ਸਨ। ਫਰਾਹ ਖ਼ਾਨ ਦੀ ਮਾਂ 79 ਸਾਲ ਦੀ ਸੀ ਅਤੇ ਉਹ ਬਾਲ ਕਲਾਕਾਰ ਡੇਜ਼ੀ ਇਰਾਨੀ ਅਤੇ ਹਨੀ ਇਰਾਨੀ ਦੀ ਭੈਣ ਸੀ। ਮੇਨਕਾ ਲੰਬੇ ਸਮੇਂ ਤੋਂ ਬਿਮਾਰ ਸਨ ਜਿਸ ਕਾਰਨ ਉਹਨਾਂ ਦਾ ਹਸਪਤਾਲ ਦੇ ਵਿੱਚ ਵੀ ਇਲਾਜ ਚੱਲਦਾ ਪਿਆ ਸੀ। ਬੀਤੇ ਦਿਨੀ ਉਹਨਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਵੀ ਪਰ ਠੀਕ ਕਰਵਾਇਆ ਗਿਆ ਜਿੱਥੇ ਉਹ ਪੂਰੀ ਤਰਹਾਂ ਠੀਕ ਨਹੀਂ ਹੋ ਸਕੇ l ਕੁਝ ਦਿਨ ਪਹਿਲਾਂ ਵੀ ਫਰਹਾ ਖਾਨ ਵੱਲੋਂ ਇਸ ਸਬੰਧੀ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਤੇ ਇੱਕ ਸਾਂਝੇ ਕੀਤੇ ਗਏ ਵਲੋਗ ਵਿੱਚ ਦਿੱਤੀ ਗਈ ਸੀ l ਪਰ ਹੁਣ ਫਰਹਾ ਖਾਣ ਦੇ ਪਰਿਵਾਰ ਦੇ ਉੱਪਰ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ ਕਿਉਂਕਿ ਉਨਾਂ ਦੀ ਮਾਂ ਦਾ ਦੇਹਾਂਤ ਹੋਣ ਕਾਰਨ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਹੈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਫਰਾਹ ਖ਼ਾਨ ਨੇ ਮਾਂ ਮੇਨਕਾ ਦਾ ਜਨਮਦਿਨ ਮਨਾਇਆ ਸੀ। ਉੱਥੇ ਇਸ ਦੁੱਖਦਾਈ ਘਟਨਾ ਤੋਂ ਬਾਅਦ, ਹੁਣ ਵੱਖ-ਵੱਖ ਸ਼ਖਸ਼ੀਅਤਾਂ ਦੇ ਵੱਲੋਂ ਫਰਹਾ ਖਾਣ ਦੇ ਨਾਲ ਉਹਨਾਂ ਦੀ ਮਾਂ ਦੇ ਦਿਹਾਂਤ ਨੂੰ ਲੈ ਕੇ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ।
Previous Post3 ਬੱਚਿਆਂ ਦੇ ਬਾਪ ਨੂੰ ਖੇਤ ਚ ਕੰਮ ਕਰਦਿਆਂ ਕਰੰਟ ਨਾਲ ਮਿਲੀ ਮੌਤ - ਸੀਰੀ ਦਾ ਕਰਦਾ ਸੀ ਕੰਮ
Next Postਪਤਨੀ ਦੀ ਸ਼ੱਕ ਦੀ ਆਦਤ ਨੇ ਉਜਾੜਿਆ ਪਰਿਵਾਰ , ਪਤੀ ਨੇ ਉਹ ਕੀਤਾ ਜੋ ਕਦੇ ਜ਼ਿੰਦਗੀ ਚ ਨਹੀਂ ਸੋਚਿਆ