ਹੁਣੇ ਹੁਣੇ ਇਥੇ ਹੋਇਆ ਭਿਆਨਕ ਹਵਾਈ ਹਾਦਸਾ , ਛਾਈ ਸੋਗ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਸੜਕ ਹਾਦਸੇ ਅਤੇ ਹਵਾਈ ਹਾਦਸਿਆਂ ਦੇ ਦੌਰਾਨ ਬਹੁਤ ਸਾਰੀਆਂ ਕੀਮਤੀ ਜਾਨਾਂ ਅਜਾਈਂ ਚਲੀਆਂ ਜਾਂਦੀਆਂ ਹਨ। ਸਮੇਂ ਦੀਆਂ ਸਰਕਾਰਾਂ ਦੇ ਵੱਲੋਂ ਇਨ੍ਹਾਂ ਹਾਦਸਿਆਂ ਨੂੰ ਥੰਮ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪ੍ਰੰਤੂ ਬਹੁਤ ਸਾਰੇ ਕਾਰਨ ਹਨ ਜਿਨ੍ਹਾਂ ਦੇ ਕਾਰਨ ਇਹ ਹਾਦਸੇ ਲਗਾਤਾਰ ਵਧਦੇ ਜਾਂਦੇ ਹਨ। ਇਸ ਤਰ੍ਹਾਂ ਇਕ ਅਜਿਹੀ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ ਜਿਸ ਨੂੰ ਸੁਣ ਕੇ ਤੁਸੀਂ ਸਾਰੇ ਹੈਰਾਨ ਰਹਿ ਜਾਓਗੇ। ਕਿਉਂਕਿ ਇਹ ਖ਼ਬਰ ਦੀ ਜਾਣਕਾਰੀ ਫੌਜ ਦੇ ਇਕ ਅਧਿਕਾਰੀ ਨੇ ਬੜੇ ਦੁਖੀ ਹਿਰਦੇ ਨਾਲ ਦਿੱਤੀ ਹੈ। ਇਸ ਖ਼ਬਰ ਦੀ ਪੂਰੀ ਜਾਣਕਾਰੀ ਪ੍ਰਾਪਤ ਕਰਨ ਲਈ ਇਸ ਖਬਰ ਨੂੰ ਪੂਰਾ ਜ਼ਰੂਰ ਪੜ੍ਹੋ।

ਦੱਸ ਦਈਏ ਕਿ ਹਵਾਈ ਫੌਜ ਦਾ ਇਕ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਗਿਆ। ਦਰਾਅਸਲ ਜ਼ਿੰਬਾਬਵੇ ਦੇ ਪੂਰਬੀ ਸੂਬੇ ਮਸੋਨਾਲੈਂਡ ਵਿਚ ਹਵਾਈ ਫੌਜ ਦਾ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋਇਆ ਹੈ। ਇਹ ਹਾਦਸਾ ਇੰਨਾ ਜਿਆਦਾ ਭਿਆਨਕ ਸੀ ਕਿ ਇਸ ਹਾਦਸੇ ਦੌਰਾਨ ਇਕ ਬੱਚੇ ਸਮੇਤ ਚਾਰ ਹੋਰ ਲੋਕਾਂ ਦੀ ਮੌਕੇ ਤੇ ਮੌਤ ਹੋ ਗਈ ਹੈ। ਜਿਨ੍ਹਾਂ ਦੇ ਵਿਚ 3 ਚਾਲਕ ਦੇ ਮੈਂਬਰ ਸਨ। ਇਸ ਤੋ ਇਲਾਵਾ ਇਸ ਹਾਦਸੇ ਦੀ ਜਾਣਕਾਰੀ ਹਵਾਈ ਫ਼ੌਜ ਨੇ ਦਿੱਤੀ ਹੈ।

ਇਸ ਜਾਣਕਾਰੀ ਨੂੰ ਸਾਂਝੀ ਕਰਦੇ ਹੋਏ ਫੌਜ ਨੇ ਕਿਹਾ ਹੈ ਕਿ ਜ਼ਿੰਬਾਬਵੇ ਹਵਾਈ ਫੌਜ ਦਾ ਅਗਸਟਾ ਬੇਲ 412 (ਏ. ਬੀ. -412) ਹੈਲੀਕਾਪਟਰ ਐਕਟੁਰਸ ਦੇ ਹਰ ਖੇਤਰ ਵਿਚ ਹਾਦਸੇ ਦਾ ਸ਼ਿਕਾਰ ਹੋਇਆ ਹੈ। ਦੱਸ ਦਈਏ ਕਿ ਹੈਲੀਕਾਪਟਰ ਹਾਦਸਾਗ੍ਰਸਤ ਹੋ ਕੇ ਇਕ ਘਰ ਤੇ ਡਿੱਗਿਆ ਸੀ। ਜਿਸ ਦੀ ਜਾਣਕਾਰੀ ਦਿੰਦੇ ਹੋਏ ਫੌਜ ਨੇ ਦੁਖੀ ਹਿਰਦੇ ਨਾਲ ਦਸਿਆ ਹੈ ਕਿ ਇਸ ਘਟਨਾ ਦੇ ਵਿਚ ਹਾਦਸਾਗ੍ਰਸਤ ਸਥਾਨ ਤੇ ਖੇਡ ਰਹੇ ਬੱਚੇ ਦੀ ਮੌਕੇ ਤੇ ਮੌਤ ਹੋ ਗਈ ਅਤੇ ਇਸ ਤੋਂ ਇਲਾਵਾ ਦੋ ਪਾਇਲਟਾਂ ਅਤੇ ਇਕ ਤਕਨੀਸ਼ੀਅਨਾਂ ਇਸ ਹਾਦਸੇ ਦਾ ਸ਼ਿਕਾਰ ਹੋਇਆ ਹੈ।

ਇਸ ਤੋਂ ਇਲਾਵਾ ਹਾਦਸੇ ਦਾ ਸ਼ਿਕਾਰ ਹੋਏ ਘਰ ਵਿੱਚ ਇੱਕ ਲੜਕੀ ਅਤੇ ਉਸ ਦੀ ਮਾਂ ਇਸ ਹਾਦਸੇ ਦੇ ਦੌਰਾਨ ਜ਼ਖਮੀ ਹੋ ਗਏ ਹਨ। ਜਿਨ੍ਹਾਂ ਨੂੰ ਇਲਾਜ਼ ਲਈ ਨਜ਼ਦੀਕੀ ਹਸਪਤਾਲ ਦੇ ਵਿਚ ਭਰਤੀ ਕਰਵਾਇਆ ਗਿਆ। ਦੱਸ ਦਈਏ ਕਿ ਇਸ ਹਾਦਸੇ ਦਾ ਸ਼ਿਕਾਰ ਹੋਏ ਹੈਲੀਕਾਪਟਰ ਦਾ ਅਜੇ ਅਸਲ ਕਾਰਨ ਪਤਾ ਨਹੀਂ ਲੱਗ ਸਕਿਆ।