ਹੁਣੇ ਹੁਣੇ ਇਥੇ ਲਗੇ ਲਾਸ਼ਾਂ ਦੇ ਢੇਰ, 6 ਹੈਲੀਕਾਪਟਰ ਲਗੇ ਬਚਾਅ ਕਾਰਜਾਂ ਚ – ਦੁਨੀਆਂ ਤੇ ਛਾਇਆ ਸੋਗ

ਆਈ ਤਾਜਾ ਵੱਡੀ ਖਬਰ

ਵਿਸ਼ਵ ਵਿਚ ਕਰੋਨਾ ਦੀ ਲਪੇਟ ਵਿੱਚ ਆਉਣ ਨਾਲ ਬਹੁਤ ਸਾਰੇ ਲੋਕ ਕਰੋਨਾ ਦੇ ਸ਼ਿਕਾਰ ਹੋ ਰਹੇ ਹਨ,ਉਥੇ ਹੀ ਹੋਣ ਵਾਲੇ ਹੋਰ ਬਹੁਤ ਸਾਰੇ ਹਾਦਸਿਆਂ ਕਾਰਨ ਇਸ ਸਾਲ ਦੀ ਸ਼ੁਰੂਆਤ ਤੋਂ ਹੀ ਲਗਾਤਾਰ ਸੋਗਮਈ ਖਬਰਾਂ ਸਾਹਮਣੇ ਆ ਰਹੀਆਂ ਹਨ। ਜਿੱਥੇ ਬਹੁਤ ਸਾਰੇ ਇਨਸਾਨ ਆਪਣੇ ਘਰ ਤੋਂ ਕਿਸੇ ਨਾ ਕਿਸੇ ਮਕਸਦ ਲਈ ਬਾਹਰ ਜਾਂਦੇ ਹਨ ਅਤੇ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ। ਜਿੱਥੇ ਅੱਜ ਇਨਸਾਨ ਇੱਕ ਦੂਜੇ ਤੋਂ ਅੱਗੇ ਵਧਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉੱਥੇ ਕਈ ਵਾਰ ਉਹ ਹਾਦਸਿਆਂ ਦਾ ਸ਼ਿਕਾਰ ਹੋ ਜਾਂਦਾ ਹੈ। ਉੱਥੇ ਹੀ ਬਹੁਤ ਸਾਰੇ ਹਾਦਸੇ ਵੀ ਵਾਪਰਨ ਦੀਆਂ ਖ਼ਬਰਾਂ ਆ ਜਾਂਦੀਆਂ ਹਨ। ਜੋ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ ਅਤੇ ਦੇਸ਼ ਦੇ ਹਲਾਤਾਂ ਤੇ ਵੀ ਅਸਰ ਪੈਂਦਾ ਹੈ।

ਇਸ ਸਾਲ ਦੀ ਸ਼ੁਰੂਆਤ ਤੋਂ ਹੁਣ ਤੱਕ ਬਹੁਤ ਸਾਰੇ ਹਾਦਸੇ ਹੋਣ ਦੀਆਂ ਖਬਰਾਂ ਸਾਹਮਣੇ ਆ ਚੁੱਕੀਆਂ ਹਨ। ਅਜਿਹੇ ਹੋਣ ਵਾਲੇ ਹਾਦਸੇ ਬਹੁਤ ਸਾਰੇ ਦੇਸ਼ਾਂ ਲਈ ਚਿੰਤਾ ਦਾ ਵਿਸ਼ਾ ਬਣ ਜਾਂਦੇ ਹਨ। ਹੁਣ ਇੱਥੇ ਲੱਗੇ ਲਾਸ਼ਾਂ ਦੇ ਢੇਰ, 6 ਹੈਲੀਕਾਪਟਰ ਲੱਗੇ ਬਚਾਅ ਕਾਰਜ ਵਿਚ,ਜਿਸ ਨਾਲ ਦੁਨੀਆਂ ਤੇ ਛਾਈ ਸੋਗ ਦੀ ਲਹਿਰ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਇਜ਼ਰਾਈਲ ਦੇ ਇੱਕ ਯਹੂਦੀ ਸਮਾਜ ਦੇ ਪਵਿੱਤਰ ਸਥਾਨ ਤੇ ਹਾਦਸਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ। ਜਿੱਥੇ ਹਜ਼ਾਰਾਂ ਯਹੂਦੀ ਲੋਕ ਸਾਲਾਨਾ ਦੂਜੀ ਸਦੀ ਦੇ ਸੰਤ ਰੱਬੀ ਸ਼ੀਮਨ ਬਾਰ ਯੋਚਾਈ ਦੀ ਕਬਰ ਉੱਤੇ ਇਕੱਠੇ ਹੋ ਜਾਂਦੇ ਹਨ ਅਤੇ ਸਾਰੀ ਰਾਤ ਪਰਾਥਨਾ ਕਰਦੇ ਹਨ।

ਇਸ ਮੌਕੇ ਤੇ ਲੋਕਾਂ ਵਿੱਚ ਭੱਜਦੜ ਮੱਚ ਮਚ ਗਈ ਅਤੇ ਕੁਝ ਲੋਕ ਪੌੜੀਆਂ ਤੋਂ ਡਿੱਗ ਪਏ। ਇਸ ਦੌਰਾਨ ਹੀ ਕਈ ਲੋਕ ਇਕ ਦੂਜੇ ਤੋਂ ਬਾਅਦ ਡਿਗਦੇ ਗਏ ਅਤੇ ਬਹੁਤ ਸਾਰੇ ਲੋਕ ਉਨ੍ਹਾਂ ਦੇ ਥੱਲੇ ਆਉਣ ਕਾਰਨ ਕੁਚਲੇ ਗਏ। ਕਰੋਨਾ ਕਾਰਨ ਭੀੜ ਨੂੰ ਇਕੱਠੀ ਹੋਣ ਤੋਂ ਪਹਿਲਾਂ ਹੀ ਪੁਲਸ ਪ੍ਰਸ਼ਾਸਨ ਵੱਲੋਂ ਪਾਬੰਦੀ ਲਗਾਈ ਗਈ ਸੀ। ਇਸ ਘਟਨਾ ਵਿੱਚ 44 ਲੋਕਾਂ ਦੀ ਮੌਤ ਹੋ ਗਈ ਹੈ, 50 ਤੋਂ ਵਧੇਰੇ ਲੋਕ ਜ਼ਖਮੀ ਹੋਏ ਹਨ।

ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਉਣ ਲਈ 6 ਹੈਲੀਕਪਟਰ ਦਰਜਨਾਂ ਐਂਬੂਲੈਂਸ ਜਖਮੀਆਂ ਦੀ ਮਦਦ ਕਰ ਰਹੇ ਹਨ। ਪੁਲਿਸ ਅਤੇ ਪੈਰਾ-ਮੈਡੀਕਲ ਲੋਕਾਂ ਨੇ ਜ਼ਖ਼ਮੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ। ਲੋਕ ਬਚਣ ਲਈ ਇਕ ਦੂਜੇ ਉੱਤੋਂ ਲੰਘਣ ਦੀ ਕੋਸ਼ਿਸ਼ ਕਰਨ ਲੱਗੇ, ਜਿਸ ਕਾਰਨ ਵਧੇਰੇ ਲੋਕ ਜ਼ਖਮੀ ਹੋ ਗਏ। ਭੱਜਦੜ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ।