ਆਈ ਤਾਜਾ ਵੱਡੀ ਖਬਰ
ਸਮੇਂ ਸਮੇਂ ਤੇ ਆਮ ਜਨਤਾ ਵਲੋਂ ਆਪਣੇ ਹੱਕ ਲੈਣ ਲਈ ਅੰਦੋਲਨ ਕੀਤੀ ਜਾਂਦੇ ਹਨ । ਕਈ ਵਾਰ ਤਾਂ ਸ਼ਾਂਤੀਪੂਰਵਕ ਸਫਲ ਹੋ ਜਾਂਦੇ ਨੇ ਤੇ ਕਦੇ ਇਹ ਹਿੰਸਾ ਦਾ ਰੂਪ ਧਾਰ ਲੈਂਦੇ ਹਨ । ਭਾਰਤ ਚ ਵੀ ਕਿਸਾਨ ਅੰਦੋਲਨ ਵੱਡੇ ਪੱਧਰ ਤੇ ਹੋਇਆ । ਅੰਦੋਲਨ ਕਰਨਾ ਸਰਕਾਰਾਂ ਖਿਲਾਫ ਉਹਨਾਂ ਦਾ ਹੱਕ ਹੈ । ਪਰ ਜੱਦ ਇਹ ਹਿੰਸਾ ਦਾ ਰੂਪ ਧਾਰ ਲੈਂਦੇ ਹੈ ਤਾਂ ਸਰਕਾਰਾਂ ਨੂੰ ਠੋਸ ਕਦਮ ਚੁੱਕਣੇ ਪੈਂਦੇ ਨੇ । ਹੁਣ ਬੰਗਲਾਦੇਸ਼ ਚ ਵੀ ਭੇਦਭਾਵ ਵਿਰੋਧੀ ਵਿਦਿਆਰਥੀ ਅੰਦੋਲਨ ਚਲ ਰਿਹਾ ਹੈ ।
ਜਿਸ ਚ 100 ਤੋਂ ਵੱਧ ਮੌਤਾਂ ਹੋ ਗਈਆਂ ਹਨ । ਅੰਦੋਲਨਕਾਰੀਆਂ ਨੇ ਐਤਵਾਰ ਨੂੰ ‘ਮਾਰਚ ਟੂ ਢਾਕਾ’ ਪ੍ਰੋਗਰਾਮ ਕਰਨ ਦਾ ਐਲਾਨ ਕੀਤਾ।ਪ੍ਰਦਰਸ਼ਨਕਾਰੀਆਂ ਨੇ ਹਿੰਸਾ ਨੂੰ ਰੋਕਣ ਲਈ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਗੱਲਬਾਤ ਦੇ ਸੱਦੇ ਨੂੰ ਖਾਰਜ ਕਰ ਦਿੱਤਾ ਹੈ। ਕਰਫਿਊ ਵਿਚਕਾਰ ‘ਮਾਰਚ ਟੂ ਢਾਕਾ’ ਪ੍ਰੋਗਰਾਮ ਨੂੰ ਲੈ ਕੇ ਲੋਕਾਂ ਵਿੱਚ ਚਿੰਤਾ ਅਤੇ ਖਦਸ਼ਾ ਹੈ। ਦੇਸ਼ ਭਰ ‘ਚ ਮੋਬਾਈਲ ਇੰਟਰਨੈੱਟ ‘ਤੇ ਵੀ ਸਖ਼ਤ ਪਾਬੰਦੀ ਲਗਾਈ ਗਈ ਹੈ।ਸੋਮਵਾਰ, ਮੰਗਲਵਾਰ ਅਤੇ ਬੁੱਧਵਾਰ ਨੂੰ ਤਿੰਨ ਦਿਨਾਂ ਦੀ ਆਮ ਛੁੱਟੀ ਦਾ ਐਲਾਨ ਕੀਤਾ ਗਿਆ ਹੈ।ਸਰਕਾਰ ਨੇ ਬੰਗਲਾਦੇਸ਼ ਵਿਚ ਭੜਕੀ ਹੋਈ ਝੜਪ ਦੇ ਵਿਚਕਾਰ ਅਣਮਿੱਥੇ ਸਮੇਂ ਲਈ ਕਰਫਿਊ ਲਗਾ ਦਿੱਤਾ ਹੈ।ਪ੍ਰਦਰਸ਼ਨਕਾਰੀਆਂ ਨੇ ਹਿੰਸਾ ਨੂੰ ਰੋਕਣ ਲਈ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਗੱਲਬਾਤ ਦੇ ਸੱਦੇ ਨੂੰ ਖਾਰਜ ਕਰ ਦਿੱਤਾ ਹੈ।
Previous Postਬਦਮਾਸ਼ਾਂ ਨੇ ਵਿਅਕਤੀ ਨੂੰ ਜਿੰਦਾ ਧਰਤੀ ਚ ਦਿੱਤਾ ਦਫ਼ਨਾ , ਫਿਰ ਅਵਾਰਾ ਕੁੱਤਿਆਂ ਨੇ ਇੰਝ ਬਚਾਈ ਜਾਨ
Next Postਬੱਚਿਆਂ ਵਾਲੇ ਹੋ ਜਾਵੋ ਸਾਵਧਾਨ ,1.5 ਸਾਲਾ ਬੱਚੀ ਦੇ ਮੂੰਹ ਚ ਚਾਰਜਰ ਪਾਉਣ ਨਾਲ ਹੋਈ ਦਰਦਨਾਕ ਮੌਤ