ਆਈ ਤਾਜਾ ਵੱਡੀ ਖਬਰ
ਇਨਸਾਨਾਂ ਵੱਲੋਂ ਜਿਸ ਗਤੀ ਦੇ ਚਲਦਿਆਂ ਕੁਦਰਤ ਨਾਲ ਛੇੜਛਾੜ ਕੀਤੀ ਜਾ ਰਹੀ ਹੈ, ਉਸ ਤੋਂ ਦੁੱਗਣੀ ਰਫ਼ਤਾਰ ਨਾਲ ਇਨਸਾਨ ਨੂੰ ਕੁਦਰਤ ਦੀ ਮਾਰ ਵੀ ਝੱਲਣੀ ਪੈ ਰਹੀ ਹੈ। ਦੁਨੀਆਂ ਭਰ ਵਿੱਚ ਆਏ ਦਿਨ ਕਿਸੇ ਨਾ ਕਿਸੇ ਕੁਦਰਤੀ ਆਫਤਾਂ ਦੇ ਘਟਿਤ ਹੋਣ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਜਿਨ੍ਹਾਂ ਵਿੱਚ ਬਹੁਤ ਸਾਰੇ ਲੋਕਾਂ ਦਾ ਵੱਡੇ ਪੱਧਰ ਤੇ ਜਾਨੀ ਅਤੇ ਮਾਲੀ ਨੁਕਸਾਨ ਹੁੰਦਾ ਹੈ। ਪਿਛਲੇ ਕਈ ਸਾਲਾਂ ਤੋਂ ਇਨ੍ਹਾਂ ਕੁਦਰਤੀ ਆਫ਼ਤਾਂ ਵਿਚ ਵਾਧਾ ਹੋ ਰਿਹਾ ਹੈ।
ਭੂਚਾਲ ਦੀ ਗਿਣਤੀ ਵੀ 1990 ਤੋਂ ਕਾਫੀ ਵਧ ਗਈ ਹੈ ਅਤੇ ਹਰ ਸਾਲ ਦੁਨੀਆਂ ਭਰ ਵਿੱਚ 50 ਲੱਖ ਦੇ ਕਰੀਬ ਭੂਚਾਲ ਦੇ ਮਾਮਲੇ ਦਰਜ ਕੀਤੇ ਜਾਂਦੇ ਹਨ ਜਿਨ੍ਹਾਂ ਵਿਚੋਂ ਸਿਰਫ 10 ਲੱਖ ਭੂਚਾਲ ਹੀ ਇਨਸਾਨਾਂ ਵੱਲੋਂ ਮਹਿਸੂਸ ਕੀਤੇ ਜਾਂਦੇ ਹਨ ਅਤੇ ਅੰਕੜਿਆਂ ਅਨੁਸਾਰ ਤਕਰੀਬਨ 100 ਭੂਚਾਲ ਹਰ ਸਾਲ ਦੁਨੀਆਂ ਵਿੱਚ ਕਾਫੀ ਤਬਾਹੀ ਮਚਾਉਂਦੇ ਹਨ। 2021 ਵਿਚ ਲਗਭਗ ਅੱਠ ਹਜ਼ਾਰ ਤੋਂ ਉੱਪਰ ਭੂਚਾਲ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਅਜਿਹਾ ਹੀ ਇਕ ਮਾਮਲਾ ਕਜਾਕਿਸਤਾਨ ਤੋਂ ਵੀ ਸਾਹਮਣੇ ਆ ਰਿਹਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪੂਰਬੀ ਤਜ਼ਾਕਿਸਤਾਨ ਦੀ ਕਮੇਟੀ ਦੇ ਬੁਲਾਰੇ ਯੂਸੁਫ਼ ਨੇ ਜਾਣਕਾਰੀ ਦਿੰਦਿਆਂ ਦੱਸਿਆ ਕੇ ਦੁਸ਼ਾਂਬੇ ਤੋਂ 165 ਕਿਲੋ ਮੀਟਰ ਉੱਤਰ ਪੂਰਬ ਅਤੇ ਜ਼ਿਲ੍ਹੇ ਵਿੱਚ 21 ਕਿਲੋਮੀਟਰ ਪੂਰਬ ਵਿੱਚ ਭੂਚਾਲ ਦਾ ਕੇਂਦਰ ਸੀ। ਪੂਰਬੀ ਤਜਾਕਿਸਤਾਨ ਵਿੱਚ 7: 14 ਮਿੰਟ ਤੇ ਜ਼ਬਰਦਸਤ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਜਿਸ ਵਿਚ ਦੋ ਪਿੰਡਾਂ ਦੇ ਘਰਾਂ ਨੂੰ ਕਾਫ਼ੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਇਸ ਦੌਰਾਨ 5 ਲੋਕਾਂ ਨੂੰ ਆਪਣੀ ਜਾਨ ਵੀ ਗਵਾਉਣੀ ਪਈ।
ਯੂਰਪੀਅਨ ਮੈਡੀਟੇਰੀਅਨ ਭੂਚਾਲ ਕੇਂਦਰ ਦੁਆਰਾ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ਤੇ 5.9 ਮਾਪੀ ਗਈ ਸੀ ਅਤੇ ਦੁਸ਼ਾਂਬੇ ਵਿੱਚ ਇਸ ਦੀ ਤੀਬਰਤਾ 6.0 ਅਤੇ 3.0 ਵੇਖੀ ਗਈ। ਕਜ਼ਾਕਿਸਤਾਨ ਦੇ ਰਾਸ਼ਟਰਪਤੀ ਇਮੋਲੀ ਰਹਿਮੋਨ ਨੇ ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਇੱਕ ਕਮਿਸ਼ਨ ਦਾ ਗਠਨ ਕਰਨ ਦਾ ਆਦੇਸ਼ ਜਾਰੀ ਕੀਤਾ ਹੈ। ਇਸ ਕਮਿਸ਼ਨ ਦੇ ਅਧਿਕਾਰੀਆਂ ਦੁਆਰਾ ਭੂਚਾਲ ਵਿੱਚ ਤਬਾਹ ਹੋਏ ਖੇਤਰਾਂ ਵਿੱਚ ਜਾਕੇ ਨੁਕਸਾਨ ਦਾ ਜਾਇਜ਼ਾ ਲੈਣ ਉਪਰੰਤ ਰਾਹਤ ਕਾਰਜਾਂ ਦਾ ਕੰਮ ਕੀਤਾ ਜਾਵੇਗਾ ਅਤੇ ਸਥਿਤੀ ਵਿਚ ਤਾਲਮੇਲ ਸਥਾਪਿਤ ਕੀਤਾ ਜਾਵੇਗਾ।
Previous Postਵਾਪਰਿਆ ਕਹਿਰ ਇਸ ਮਸ਼ਹੂਰ ਕਬੱਡੀ ਖਿਡਾਰੀ ਦੀ ਐਕਸੀਡੈਂਟ ਚ ਹੋਈ ਅਚਾਨਕ ਮੌਤ , ਛਾਈ ਸੋਗ ਦੀ ਲਹਿਰ
Next Postਕੈਪਟਨ ਸਰਕਾਰ ਨੇ ਹੁਣ ਸਮਾਗਮ, ਪ੍ਰੋਗਰਾਮ ਕਰਨ ਲਈ ਕਰਤਾ ਇਹ ਵੱਡਾ ਐਲਾਨ – ਤਾਜਾ ਵੱਡੀ ਖਬਰ