ਹੁਣੇ ਆਈ ਤਾਜਾ ਵੱਡੀ ਖਬਰ
ਸਾਰੀ ਦੁਨੀਆਂ ਦੀਆਂ ਨਜ਼ਰਾਂ ਅਮਰੀਕਾ ਦੀਆਂ ਚੋਣਾਂ ਦੇ ਨਤੀਜੇ ਉੱਪਰ ਟਿਕੀਆਂ ਹੋਈਆਂ ਸਨ। ਜਿਨ੍ਹਾਂ ਵਿੱਚ ਹੁਣ ਸਭ ਨੂੰ ਰਾਹਤ ਮਹਿਸੂਸ ਹੋਈ ਹੈ। ਕਿਉਂਕਿ ਸਭ ਦੇ ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਚੁੱਕੀਆਂ ਹਨ।ਅਮਰੀਕਾ ਵਿੱਚ ਜਿੱਥੇ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋਅ ਬਾਈਡੇਨ ਸਭ ਤੋਂ ਅੱਗੇ ਚਲ ਰਹੇ ਸਨ। ਜਿਨ੍ਹਾਂ ਨੇ ਟਰੰਪ ਨੂੰ ਪਿੱਛੇ ਛੱਡ ਦਿੱਤਾ ਹੈ। ਹੁਣ ਅਮਰੀਕਾ ਵਿਚ ਬਾਈਡੇਨ ਨੇ ਇਹ ਇਤਿਹਾਸ ਰਚਿਆ ਹੈ,ਜਿਸ ਨਾਲ ਹਰ ਕੋਈ ਹੈਰਾਨ ਹੋ ਗਿਆ ਹੈ ।
ਅਮਰੀਕਾ ਵਿਚ ਰਾਸ਼ਟਰਪਤੀ ਅਹੁਦੇ ਦੀ ਦੌੜ ਵਿਚ ਸਭ ਤੋਂ ਅੱਗੇ ਚੱਲ ਰਹੇ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋਅ ਬਾਈਡੇਨ ਨੇ ਪਾਪੁਲਰ ਵੋਟਾਂ ਦੇ ਮਾਮਲੇ ਵਿਚ ਆਪਣੀ ਹੀ ਪਾਰਟੀ ਦੇ ਨੇਤਾ ਬਰਾਕ ਓਬਾਮਾ ਨੂੰ ਪਿੱਛੇ ਛੱਡ ਕੇ ਇਤਿਹਾਸ ਕਾਇਮ ਕੀਤਾ ਹੈ। ਅਮਰੀਕਾ ਦੇ ਇਕ ਜਿਲੇ ਵਿੱਚ ਬਾਈਡੇਨ ਨੂੰ ਸਿਰਫ ਇੱਕ ਵੋਟ ਮਿਲੀ ਸੀ। ਇਹ ਇਕ ਵੋਟ ਵੀ ਬਾਈਡੇਨ ਲਈ ਬੜੇ ਕੰਮ ਦੀ ਹੈ। ਅਮਰੀਕਾ ਵਿੱਚ ਨੇਬ੍ਰਾਸਕਾ ਉਹ ਜ਼ਿਲ੍ਹਾ ਹੈ ,ਜਿੱਥੋਂ ਟਰੰਪ ਨੂੰ 4 ਵੋਟਾਂ ਹਾਸਲ ਹੋਈਆਂ ਹਨ ਤੇ ਬਾਈਡੇਨ ਨੂੰ ਇਕ ਵੋਟ ਮਿਲੀ ਹੈ।
ਇਸ ਤਰਾਂ ਹੀ 2008 ਦੇ ਵਿਚ ਬਰਾਕ ਓਬਾਮਾ ਨੂੰ ਵੀ ਇਸ ਜ਼ਿਲੇ ਤੋਂ ਇਕ ਵੋਟ ਮਿਲੀ ਸੀ ।ਜਿਸ ਦੇ ਸਹਾਰੇ ਉਨ੍ਹਾਂ ਨੂੰ ਵਾਈਟ ਹਾਊਸ ਪਹੁੰਚਣ ਵਿੱਚ ਮਦਦ ਮਿਲੀ ਸੀ। ਤੇ ਹੁਣ ਇਸ ਇਕ ਵੋਟ ਦੇ ਸਹਾਰੇ ਹੀ ਬਾਈਡੇਨ ਵੀ ਵਾਈਟ ਹਾਊਸ ਪਹੁੰਚਣ ਵਿਚ ਕਾਮਯਾਬ ਹੋ ਗਏ ਹਨ। ਅਮਰੀਕਾ ਦੇ 46 ਵੇ ਰਾਸ਼ਟਰਪਤੀ ਦਾ ਐਲਾਨ ਹੋ ਗਿਆ ਹੈ। ਸਾਰੀ ਦੁਨੀਆਂ ਦੀ ਨਜ਼ਰ ਅਮਰੀਕਾ ਦੀਆਂ ਚੋਣਾਂ ਦੇ ਨਤੀਜੇ ਉੱਪਰ ਟਿਕੀ ਹੋਈ ਸੀ। ਜੋਅ ਬਾਇਡੇਨ ਨੂੰ 284 ਤੇ ਟਰੰਪ ਨੂੰ 214 ਵੋਟਸ ਮਿਲੇ ਹਨ।
ਨੇਬਰਾਸਕਾ ਡੇਮੋਕ੍ਰੇਟਿਕ ਪਾਰਟੀ ਦੀ ਚੇਅਰਵੂਮੈਨ ਜੇਨ ਕਲੀਬ ਨੇ ਟਵਿੱਟਰ ਤੇ ਬਾਈਡੇਨ ਦੀ ਜਿੱਤ ਦਾ ਜਸ਼ਨ ਮਨਾਇਆ ।ਇਨ੍ਹਾਂ ਚੋਣਾਂ ਦੌਰਾਨ ਬਾਈਡੇਨ ਨੇ ਬਹੁਤ ਸਾਰੇ ਰਿਕਾਰਡ ਬਣਾਏ ਹਨ। ਅਮਰੀਕਾ ਵਿੱਚ 538 ਵਿੱਚੋਂ ਕਿਸੇ ਵੀ ਉਮੀਦਵਾਰ ਨੂੰ ਅਮਰੀਕਾ ਦਾ ਰਾਸ਼ਟਰਪਤੀ ਬਣਨ ਲਈ 270 ਵੋਟਸ ਦੀ ਜ਼ਰੂਰਤ ਹੁੰਦੀ ਹੈ ।ਪਰ ਜੋਅ ਬਾਈਡੇਨ ਨੇ ਰਿਕਾਰਡ ਤੋੜ 284 ਵੋਟਸ ਪ੍ਰਾਪਤ ਕੀਤੀਆਂ ਹਨ।
ਜ਼ਿਕਰਯੋਗ ਹੈ ਕਿ ਅਮਰੀਕਾ ਵਿਚ ਵੋਟਾਂ ਦੀ ਗਿਣਤੀ ਦੌਰਾਨ ਬਾਈਡੇਨ ਨੇ ਜਿੱਤ ਪ੍ਰਾਪਤ ਕਰ ਲਈ ਹੈ। ਬਾਈਡੇਨ ਨੇ ਨਵਾਦਾ ਵਿਚ ਲੀਡ ਬਰਕਰਾਰ ਰੱਖੀ ਹੋਈ ਸੀ। ਬਾਈਡੇਨ ਹੁਣ ਸਭ ਤੋਂ ਜ਼ਿਆਦਾ ਪਾਪੁਲਰ ਵੋਟ ਪਾਉਣ ਵਾਲੇ ਅਮਰੀਕੀ ਰਾਸ਼ਟਰਪਤੀ ਬਣ ਗਏ ਹਨ।ਜ਼ਿਕਰਯੋਗ ਹੈ ਕਿ ਅਮਰੀਕਾ ਵਿਚ ਵੋਟਾਂ ਦੀ ਗਿਣਤੀ ਵਿਚ ਭਾਰੀ ਵੋਟਾਂ ਨਾਲ ਬਾਈਡੇਨ ਜਿੱਤ ਪ੍ਰਾਪਤ ਕਰਕੇ ਅਮਰੀਕਾ ਦੇ 46 ਵੇਂ ਰਾਸ਼ਟਰਪਤੀ ਬਣ ਗਏ ਹਨ।
Previous Postਇਥੇ ਇਕੋ ਹੀ ਸਕੂਲ ਚੋ ਨਿਕਲੇ 104 ਬੱਚੇ ਕੋਰੋਨਾ ਪੌਜੇਟਿਵ ਮਚੀ ਹਾਹਾਕਾਰ – ਤਾਜਾ ਵੱਡੀ ਖਬਰ
Next Postਲਵੋ ਜੀ ਇਹੋ ਹੀ ਕਮੀ ਸੀ – ਅਮਰੀਕਾ ਤੋਂ ਆਈ ਵੋਟਾਂ ਦੇ ਬਾਰੇ ਚ ਇਹ ਤਾਜਾ ਖਬਰ ਸਾਰੀ ਦੁਨੀਆਂ ਹੋ ਗਈ ਹੈਰਾਨ