ਹੁਣੇ ਆਈ ਤਾਜਾ ਵੱਡੀ ਖਬਰ
ਸਭ ਤੋਂ ਸ਼ਕਤੀਸ਼ਾਲੀ ਦੇਸ਼ ਅਮਰੀਕਾ ਜਿੱਥੇ ਅੱਜ ਕੱਲ ਚੋਣਾਂ ਦਾ ਮੁੱਦਾ ਭਖਿਆ ਹੋਇਆ ਹੈ। ਪਹਿਲਾਂ ਕਰੋਨਾ ਮਹਾਮਾਰੀ ਦੀ ਮਾਰ ਸਹਿ ਰਹੇ ਤੇ ਸਭ ਤੋਂ ਵੱਧ ਕਰੋਨਾ ਪੀੜਤ ਮਰੀਜ਼ਾਂ ਦਾ ਦੇਸ ਅਮਰੀਕਾ ,ਇਸ ਬਿਮਾਰੀ ਤੋਂ ਨਿਜਾਤ ਪਾਉਣ ਦੀ ਕੋਸ਼ਿਸ਼ ਵਿੱਚ ਲੱਗਾ ਹੋਇਆ ਸੀ। ਪਰ ਹੁਣ ਸਾਰੀ ਦੁਨੀਆਂ ਦੀ ਨਜ਼ਰ ਅਮਰੀਕਾ ਵਿੱਚ ਰਾਸ਼ਟਰਪਤੀ ਚੋਣਾਂ ਦੇ ਨਤੀਜੇ ਉਪਰ ਹੀ ਟਿਕੀ ਹੋਈ ਹੈ। ਇਸ ਦੌਰਾਨ ਹੀ ਅਮਰੀਕਾ ਤੋਂ ਚੋਣ ਨਤੀਜਿਆਂ ਬਾਰੇ ਇੱਕ ਖਬਰ ਸਾਹਮਣੇ ਆਈ ਹੈ ਜਿਸ ਨੂੰ ਸੁਣ ਕੇ ਸਾਰੇ ਹੈਰਾਨ ਰਹਿ ਗਏ ਹਨ। ਪ੍ਰਾ
ਪਤ ਜਾਣਕਾਰੀ ਅਨੁਸਾਰ ਅਮਰੀਕਾ ਵਿੱਚ ਰਾਸ਼ਟਰਪਤੀ ਚੋਣਾਂ ਦੇ ਨਤੀਜੇ ਪੂਰੀ ਤਰ੍ਹਾਂ ਨਹੀ ਆਏ ਹਨ। ਇਸ ਸਭ ਦੇ ਬਾਵਜੂਦ ਵੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਖੁਦ ਨੂੰ ਜੇਤੂ ਐਲਾਨ ਦਿੱਤਾ ਹੈ। ਇਸ ਖਬਰ ਨੂੰ ਸੁਣਦੇ ਸਾਰ ਹੀ ਸਾਰੀ ਦੁਨੀਆਂ ਹੈਰਾਨ ਰਹਿ ਗਈ। ਰਾਸ਼ਟਰਪਤੀ ਟਰੰਪ ਜੇਤੂ ਕਿਸ ਤਰ੍ਹਾਂ ਹੋ ਸਕਦੇ ਹਨ ਕਿਉਂਕਿ ਉਨ੍ਹਾਂ ਨੂੰ 213 ਅਤੇ ਬਾਈਡੇਨ ਨੂੰ 224 ਵੋਟ ਮਿਲ ਚੁਕੇ ਹਨ।
ਜਿੱਤ ਵਾਸਤੇ ਕੁੱਲ 538 ਵਿਚ ਘੱਟੋ ਘੱਟ 270 ਇਲੈਕਟਰੋਲ ਕੌਲੇਜ਼ ਵੋਟਾਂ ਚਾਹੀਦੀਆਂ ਹਨ। ਪਰ ਟਰੰਪ ਨੇ ਆਪਣੀ ਜਿੱਤ ਦਾ ਐਲਾਨ ਕਰ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਕਰੋੜਾਂ ਵੋਟ ਐਡਵਾਂਸ ਵਿੱਚ ਅਤੇ ਡਾਕ ਰਾਹੀਂ ਪਏ ਹਨ ਜਿਨ੍ਹਾਂ ਦੀ ਗਿਣਤੀ ਕਰਨ ਨੂੰ ਤਿੰਨ ਦਿਨ ਲੱਗ ਸਕਦੇ ਹਨ। ਨਤੀਜਿਆਂ ਵਿੱਚ ਜੋ ਬਾਇਡੇਨ ਨੂੰ ਬੜ੍ਹਤ ਮਿਲੀ ਹੈ ਉਹ ਆਉਣ ਵਾਲੇ ਦਿਨਾਂ ਵਿਚ ਹੋਰ ਸਾਫ਼ ਹੋਵੇਗੀ।
ਦੋਵੇਂ ਉਮੀਦਵਾਰਾਂ ਵਿਚ ਮੁਕਾਬਲਾ ਕਾਫੀ ਸਖਤ ਚੱਲ ਰਿਹਾ ਹੈ ਤੇ ਜੋ ਬਾਇਡੇਨ ਕੈਂਪ ਨੂੰ ਹੈਰਾਨੀ ਹੋਈ ਹੈ । ਜੋ ਚੋਣ ਸਰਵੇਖਣ ਵਿੱਚ ਵਿਚ ਉਸ ਨੂੰ ਅਸਾਨੀ ਨਾਲ ਜਤਾਇਆ ਜਾ ਰਿਹਾ ਸੀ ਉਹ ਅਸਲ ਵਿੱਚ ਨਹੀਂ ਹੈ। ਜੌਰਜੀਆ ਦਾ ਨਤੀਜਾ ਬਹੁਤ ਘੱਟ ਫਰਕ ਨਾਲ ਆ ਰਿਹਾ ਹੋਣ ਕਰ ਕੇ ਰੋਕ ਦਿੱਤਾ ਗਿਆ ਹੈ। ਨੈਬਰਾਸਕਾ ਦੀਆਂ ਪੰਜ ਵਿੱਚੋਂ ਚਾਰ ਵੋਟਾਂ ਟਰੰਪ ਨੂੰ ਮਿਲੀਆਂ ਹਨ।
ਵਿਸਕੋਸਿਨ ,ਮਿਸ਼ੀਗਨ ,ਅਤੇ ਪੈਨਸਿਲਵੇਨੀਆ ਦੇ ਨਤੀਜੇ ਕਿਸੇ ਵੀ ਉਮੀਦਵਾਰ ਦੀ ਜਿੱਤ ਨਿਰਧਾਰਤ ਕਰ ਦੇਣਗੇ। ਟਰੰਪ ਨੂੰ ਇੰਡਿਆਨਾ , ਕੈਂਨਟੱਕੀ, ਐਰਕਸਾਸ,ਟੇਨੈੱਸੀ,ਕੈਨਸਾਸ,ਐਲਾਬਾਮਾ,ਯੂਨਾਹ,ਵਿਓਮਿੰਗ,ਆਈਓਵਾ,ਮੌਨਟੈਨਾ,ਵੈਸਟ ਵਰਜੀਨੀਆ, ਵਿਚ ਜਿੱਤ ਮਿਲੀ ਹੈ। ਵਾਇਡੇਨ ਨੇ ਕਿਹਾ ਹੈ ਕਿ ਉਹ ਜਿੱਤ ਦੇ ਰਸਤੇ ਤੇ ਚੱਲ ਰਹੇ ਹਨ ਤੇ ਕਾਮਯਾਬ ਜ਼ਰੂਰ ਹੋਣਗੇ। ਰਾਜਨੀਤੀ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਮੌਜੂਦਾ ਹਾਲਾਤ ਸਵਿਧਾਨਕ ਸੰਕਟ ਖੜ੍ਹਾ ਕਰ ਸਕਦੇ ਹਨ। ਟਰੰਪ ਨੇ ਸੰਕੇਤ ਦਿਤੇ ਹਨ ਕਿ ਉਹ ਸੁਪ੍ਰੀਮ ਕੋਰਟ ਜਾ ਸਕਦੇ ਹਨ।
Previous Postਹੁਣੇ ਹੁਣੇ ਪੰਜਾਬ ਚ ਇਥੇ ਲੱਗੀ ਭਿਆਨਕ ਅੱਗ ਮਚੀ ਹਾਹਾਕਾਰ ,ਬਚਾਓ ਕਾਰਜ ਜਾਰੀ
Next Postਸਾਵਧਾਨ: ਹੁਣੇ ਹੁਣੇ ਪੰਜਾਬ ਦੇ ਇਸ ਜਿਲ੍ਹੇ ਚ ਕੱਲ੍ਹ ਤੱਕ ਲਗੀ ਇਸ ਚੀਜ ਤੇ ਪੂਰੀ ਤਰਾਂ ਸਖਤ ਪਾਬੰਦੀ