ਆਈ ਤਾਜਾ ਵੱਡੀ ਖਬਰ
ਬਹੁਤ ਸਾਰੇ ਲੋਕਾਂ ਵੱਲੋਂ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਵਿਦੇਸ਼ਾਂ ਦੀ ਧਰਤੀ ਵੱਲ ਰੁੱਖ ਕੀਤਾ ਜਾਂਦਾ ਹੈ। ਜਿੱਥੇ ਜਾ ਕੇ ਉਹ ਆਪਣੇ ਸੁਪਨਿਆਂ ਨੂੰ ਸਾਕਾਰ ਕਰ ਸਕਦੇ ਹਨ। ਕਰੋਨਾ ਦੇ ਦੌਰ ਵਿੱਚ ਜਿੱਥੇ ਬਹੁਤ ਸਾਰੇ ਲੋਕ ਪ੍ਰਭਾਵਤ ਹੋਏ ਹਨ। ਉਥੇ ਹੀ ਲੋਕਾਂ ਨੂੰ ਕਈ ਕੰਮਾਂ ਲਈ ਇੰਤਜ਼ਾਰ ਵੀ ਕਰਨਾ ਪੈ ਰਿਹਾ ਹੈ। ਕਈ ਲੋਕ ਮਜਬੂਰੀ ਦੇ ਕਾਰਨ ਵਿਦੇਸ਼ਾਂ ਦਾ ਰੁੱਖ ਕਰਦੇ ਹਨ ਅਤੇ ਕੁਝ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ। ਕਈ ਲੋਕ ਸਿਰਫ ਅਮਰੀਕਾ ਜਾਣਾ ਹੀ ਪਸੰਦ ਕਰਦੇ ਹਨ। ਕਿਉਂਕਿ ਉਸ ਦੇਸ਼ ਦੀ ਖੂਬਸੂਰਤੀ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰ ਲੈਂਦੀ ਹੈ।
ਹੁਣ ਅਮਰੀਕਾ ਤੋਂ ਇੱਕ ਵੱਡੀ ਤਾਜਾ ਖਬਰ ਸਾਹਮਣੇ ਆਈ ਹੈ, ਜਿਸ ਨੂੰ ਸੁਣਦੇ ਹੀ ਇੰਡੀਆ ਵਾਲਿਆਂ ਵਿਚ ਖੁਸ਼ੀ ਦੀ ਲਹਿਰ ਫੈਲ ਗਈ ਹੈ। ਅਮਰੀਕਾ ਦੇ ਨਵੇਂ ਬਣੇ ਰਾਸ਼ਟਰਪਤੀ ਜੋਅ ਬਾਈਡਨ ਵੱਲੋਂ ਜਿੱਥੇ ਬਹੁਤ ਸਾਰੇ ਨਵੇਂ ਫੈਸਲੇ ਲਾਗੂ ਕੀਤੇ ਗਏ ਹਨ। ਉਥੇ ਹੀ ਵੀਜ਼ਾ ਨੀਤੀਆਂ ਵਿੱਚ ਵੀ ਕਈ ਤਬਦੀਲੀਆਂ ਕੀਤੀਆਂ ਗਈਆਂ ਹਨ। ਅਮਰੀਕਾ ਦੇ ਸਦਨ ਵਿੱਚ ਹੁਣ ਗਰੀਨ ਕਾਰਡ ਤੇ ਕੋਟਾ ਖ਼ਤਮ ਕਰਨ ਵਾਲਾ ਬਿਲ ਪੇਸ਼ ਕੀਤਾ ਜਾ ਰਿਹਾ ਹੈ ਭਾਰਤੀ ਪੇਸ਼ੇਵਰਾਂ ਨੂੰ ਵੀ ਲਾਭ ਹੋਵੇਗਾ।
ਇਸ ਕਦਮ ਦਾ ਗਰੀਨ ਕਾਰਡ ਲਈ ਬਹੁਤ ਸਾਰੇ ਲੋਕ ਕਈ ਸਾਲਾਂ ਤੋਂ ਇੰਤਜ਼ਾਰ ਕਰ ਰਹੇ ਸਨ। ਭਾਰਤੀ ਆਈਟੀ ਪੇਸ਼ੇਵਰ ਜਿਨ੍ਹਾਂ ਵਿੱਚ ਜ਼ਿਆਦਾ ਮੁੱਖ ਰੂਪ ਨਾਲ ਐਚ 1 ਬੀ ਵਰਕ ਵੀਜ਼ੇ ਤੇ ਅਮਰੀਕਾ ਆਉਂਦੇ ਹਨ। ਮੌਜੂਦਾ ਇਮੀਗ੍ਰੇਸ਼ਨ ਨਾਲ ਸਭ ਤੋਂ ਜ਼ਿਆਦਾ ਪੀੜਤ ਹਨ ਜੋ ਗਰੀਨ ਕਾਰਡ ਦੇ ਵੰਡ ਦੇ ਪ੍ਰਤੀ ਦੇਸ਼ ਕੋਟਾ ਸੱਤ ਫੀਸਦੀ ਲਾਉਂਦਾ ਹੈ । ਅਮਰੀਕਾ ਵਿਚ ਆਪ੍ਰਵਾਸੀਆਂ ਨੂੰ ਜਾਰੀ ਕੀਤਾ ਗਿਆ ਇਹ ਇਕ ਦਸਤਾਵੇਜ ਜੋ ਇਸ ਗੱਲ ਦਾ ਸਬੂਤ ਹੈ ਕਿ ਨੂੰ ਸਥਾਈ ਰੂਪ ਨਾਲ ਰਹਿਣ ਦਾ ਵਿਸ਼ੇਸ਼ ਅਧਿਕਾਰ ਦਿੱਤਾ ਗਿਆ ਹੈ।
ਇਹ ਗਰੀਨ ਕਾਰਡ ਜਿਸ ਨੂੰ ਅਧਿਕਾਰਕ ਤੌਰ ਤੇ ਸਥਾਈ ਨਿਵਾਸੀ ਕਾਰਡ ਰੂਪ ਜਾਣਿਆ ਜਾਂਦਾ ਹੈ। ਇਕਵਲ ਅਕਸੈੱਸ ਟੂ ਗਰੀਨ ਕਾਰਡਜ਼ ਫਾਰ ਲੀਗਲ ਐਮਪਲਾਇਮੈਂਟ ਐਕਟ 2021 ਗਰੀਨ ਕਾਰਡ ਦੀ ਪਹੁੰਚ ਨੂੰ ਪਹਿਲਾਂ ਸੈਨੇਟ ਦੁਆਰਾ ਪਾਸ ਕਰਨ ਦੀ ਜ਼ਰੂਰਤ ਹੈ ਇਸ ਤੋਂ ਬਾਅਦ ਇਸ ਨੂੰ ਰਾਸ਼ਟਰਪਤੀ ਦੁਆਰਾ ਕਾਨੂੰਨ ਤੇ ਦਸਤਖਤ ਲਈ ਵਾਈਟ ਹਾਊਸ ਭੇਜਿਆ ਜਾਵੇਗਾ। ਕਾਂਗਰਸ ਮੈਂਬਰ ਜੋਏ ਲੋਫਗ੍ਰੇਨ ਤੇ ਜਾਨ ਕੁਟਿਰਸ ਨੇ ਇਹ ਬਿੱਲ ਪੇਸ਼ ਕੀਤਾ ਹੈ।
Previous Postਪੰਜਾਬੀ ਗਾਇਕ ਲਹਿੰਬਰ ਹੁਸੈਨਪੁਰੀ ਲਈ ਹੁਣ ਆ ਗਈ ਅੱਜ ਦੇ ਬਾਰੇ ਚ ਇਹ ਵੱਡੀ ਖਬਰ
Next Postਅਮਰੀਕਾ ਤੋਂ ਨਰਿੰਦਰ ਮੋਦੀ ਨੂੰ ਆਇਆ ਇਹ ਫੋਨ , ਜਨਤਾ ਲਈ ਆਈ ਇਹ ਚੰਗੀ ਖਬਰ