ਇਸ ਵੇਲੇ ਦੀ ਵੱਡੀ ਖਬਰ
ਪਿਛਲੇ ਮਹੀਨੇ ਤੋਂ ਕਿਸਾਨ ਜਥੇਬੰਦੀਆਂ ਵੱਲੋਂ ਖੇਤੀ ਕਾਨੂੰਨਾ ਵਿਰੁਧ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ । ਇਸ ਸੰਘਰਸ਼ ਦੇ ਤਹਿਤ ਕਿਸਾਨਾਂ ਵੱਲੋਂ ਰਿਲਾਇੰਸ ਦੇ ਪੈਟਰੌਲ ਪੰਪਾਂ ਅਤੇ ਰੇਲਵੇ ਲਾਈਨਾਂ ਤੇ ਲਗਾਤਾਰ ਧਰਨੇ ਕੀਤੇ ਜਾ ਰਹੇ ਹਨ । ਜਿੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਪੀਲ ਤੋਂ ਬਾਅਦ ਕਿਸਾਨ ਜਥੇਬੰਦੀਆਂ ਵੱਲੋਂ ਮਾਲ ਗੱਡੀਆ ਲੰਘਣ ਦੀ ਇਜ਼ਾਜ਼ਤ ਦਿੱਤੀ ਗਈ ਸੀ।
ਉਥੇ ਹੀ ਕੇਂਦਰ ਸਰਕਾਰ ਅਤੇ ਰੇਲਵੇ ਵਿਭਾਗ ਵੱਲੋਂ ਮਾਲ ਗੱਡੀਆਂ ਦੀ ਆਵਾਜਾਈ ਤੇ ਰੋਕ ਲਗਾ ਦਿਤੀ ਗਈ ਸੀ। ਰੇਲਵੇ ਵਿਭਾਗ ਨੇ ਸ਼ਰਤ ਰੱਖੀ ਸੀ ,ਕਿ ਜੇਕਰ ਕਿਸਾਨ ਰੇਲਵੇ ਲਾਈਨਾਂ ਨੂੰ ਕਲੀਅਰ ਕਰਦੇ ਹਨ , ਗੱਡੀਆਂ ਨੂੰ ਵੀ ਆਉਣ ਦੀ ਇਜਾਜ਼ਤ ਦਿੰਦੇ ਹਨ ਤਾਂ ਹੀ ਮਾਲ ਗੱਡੀਆ ਨੂੰ ਆਉਣ ਦਿੱਤਾ ਜਾਵੇਗਾ। ਜਿਸ ਤੇ ਕਿਸਾਨ ਜਥੇਬੰਦੀਆਂ ਵੱਲੋਂ ਕਰੜੀ ਅਲੋਚਨਾ ਕੀਤੀ ਗਈ ਸੀ ।
5 ਨਵੰਬਰ ਨੂੰ ਫਿਰ ਤੋਂ ਕਿਸਾਨ ਜਥੇਬੰਦੀਆਂ ਵੱਲੋਂ ਭਾਰਤ ਵਿੱਚ ਚੱਕਾ ਜਾਮ ਕੀਤਾ ਜਾਵੇਗਾ । 30 ਕਿਸਾਨ ਜਥੇਬੰਦੀਆਂ ਵੱਲੋਂ 15 ਦਿਨਾਂ ਲਈ ਇਕ ਹੋਰ ਵੱਡਾ ਐਲਾਨ ਕਰ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਚੰਡੀਗੜ੍ਹ ਵਿਖੇ 30 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਦੌਰਾਨ ਅਗਲੇ 15 ਦਿਨਾਂ ਲਈ ਰੇਲਵੇ ਸਟੇਸ਼ਨ ਅਤੇ ਰੇਲਵੇ ਟਰੈਕ ਨੂੰ ਖਾਲੀ ਕਰਨ ਦਾ ਐਲਾਨ ਕੀਤਾ ਗਿਆ ਹੈ ।
ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਭਲਕੇ ਦੇਸ਼ ਭਰ ਵਿੱਚ ਕਿਸਾਨਾਂ ਵੱਲੋਂ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਚੱਕਾ ਜਾਮ ਕੀਤਾ ਜਾਵੇਗਾ। ਉੱਥੇ ਹੀ ਕਿਸਾਨ ਜਥੇਬੰਦੀਆਂ ਵੱਲੋਂ ਕਿਹਾ ਗਿਆ ਹੈ ਕਿ ਇਹ ਸਾਰੇ ਕਰਮਚਾਰੀ ਸਾਡੇ ਆਪਣੇ ਪਰਿਵਾਰਾਂ ਦੇ ਸਮਾਨ ਹਨ, ਅਸੀਂ ਉਨ੍ਹਾਂ ਰੇਲਵੇ ਕਰਮਚਾਰੀਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹਾਂ। ਸਾਡੇ ਵੱਲੋਂ ਉਹਨਾਂ ਨੂੰ ਕੋਈ ਵੀ ਨੁਕਸਾਨ ਨਹੀਂ ਪਹੁੰਚਾਇਆ ਜਾ ਸਕਦਾ।
ਅਗਲੇ 15 ਦਿਨਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਆਗੂ ਨੇ ਦੱਸਿਆ ਕਿ ਕਿਸਾਨਾਂ ਵੱਲੋਂ ਰੇਲਵੇ ਸਟੇਸ਼ਨ ਦੇ ਬਾਹਰ ਪਾਰਕਾਂ ਚ ਧਰਨੇ ਲਗਾਏ ਜਾ ਸਕਦੇ ਹਨ ਅਤੇ 15 ਦਿਨਾਂ ਲਈ ਕੇਂਦਰ ਸਰਕਾਰ ਆਪਣੀ ਕਾਰਵਾਈ ਕਰ ਸਕਦੀ ਹੈ। ਕਿਸਾਨ ਜਥੇਬੰਦੀਆਂ ਦੀ ਅਗਲੀ ਮੀਟਿੰਗ 18 ਨਵੰਬਰ ਨੂੰ ਚੰਡੀਗੜ੍ਹ ਵਿੱਚ ਕੀਤੀ ਜਾਵੇਗੀ ਜਿਸ ਵਿੱਚ ਅਗਲੀ ਰਣਨੀਤੀ ਬਾਰੇ ਫੈਸਲਾ ਕੀਤਾ ਜਾਵੇਗਾ। ਸੂਬੇ ਵਿਚ ਕਿਸਾਨਾਂ ਵੱਲੋਂ ਸਿਰਫ ਮਾਲ ਗੱਡੀਆਂ ਦੀ ਆਵਾਜਾਈ ਦੀ ਇਜਾਜ਼ਤ ਦਿੱਤੀ ਗਈ ਹੈ ਅਤੇ ਰਿਲਾਇੰਸ ਦੇ ਪੈਟ੍ਰੋਲ ਪੰਪਾਂ ਸਬੰਧੀ ਫੈਸਲਾ ਕੱਲ ਲਿਆ ਜਾਵੇਗਾ।
Previous Postਪੰਜਾਬ: ਬੱਚਿਆਂ ਨੂੰ ਸਕੂਲਾਂ ਚ ਲਿਆਉਣ ਲਈ ਸਰਕਾਰ ਨੇ ਲਾਈ ਇਹ ਵੱਡੀ ਸਕੀਮ
Next Postਫਤਹਿਵੀਰ ਤੋਂ ਬਾਅਦ ਹੁਣ ਇਥੇ ਬੋਰਵੈਲ ਚ ਡਿੱਗਾ 5 ਸਾਲ ਦਾ ਬੱਚਾ, ਰੈਸਕਿਓ ਟੀਮਾਂ ਨੂੰ ਬੁਲਾਇਆ ਗਿਆ ,ਹੋ ਰਹੀਆਂ ਅਰਦਾਸਾਂ