ਆਈ ਤਾਜਾ ਵੱਡੀ ਖਬਰ
ਦੇਸ਼ ਦੀ ਕਿਸਾਨੀ ਨੂੰ ਮਜ਼ਬੂਤ ਕਰਨ ਵਾਸਤੇ ਖੇਤਾਂ ਵਿਚ ਫਸਲਾਂ ਦੀ ਪੈਦਾਵਾਰ ਸਭ ਤੋਂ ਵੱਧ ਮਦਦਗਾਰ ਸਾਬਤ ਹੁੰਦੀ ਹੈ। ਇਨ੍ਹਾਂ ਫ਼ਸਲਾਂ ਦਾ ਉਤਪਾਦਨ ਜਿੰਨਾਂ ਵੱਧ ਤੋਂ ਵੱਧ ਹੋਵੇਗਾ ਉਨ੍ਹਾਂ ਹੀ ਦੇਸ਼ ਦਾ ਕਿਸਾਨ ਅਤੇ ਦੇਸ਼ ਦੀ ਆਰਥਿਕਤਾ ਮਜ਼ਬੂਤ ਹੋਵੇਗੀ। ਇਸ ਸਮੇਂ ਖੇਤਾਂ ਦੇ ਵਿੱਚ ਕਣਕ ਦੀ ਬਿਜਾਈ ਹੋ ਚੁੱਕੀ ਹੈ ਅਤੇ ਇਸ ਦੇ ਅਗਾਂਹ ਵਧਣ ਵਾਸਤੇ ਸਿੰਚਾਈ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ। ਇਨ੍ਹਾਂ ਫ਼ਸਲਾਂ ਬਾਰੇ ਪੰਜਾਬ ਸੂਬੇ ਦੀ ਸਰਕਾਰ ਵੱਲੋਂ ਇੱਕ ਅਹਿਮ ਐਲਾਨ ਕੀਤਾ ਗਿਆ ਹੈ।
ਕਣਕ ਦੀ ਖੇਤੀ ਨੂੰ ਸਹੀ ਮਾਤਰਾ ਵਿੱਚ ਸਿੰਜਾਈ ਲਈ ਪਾਣੀ ਉਪਲਬਧ ਕਰਵਾਉਣ ਵਾਸਤੇ ਪੰਜਾਬ ਦਾ ਜਲ ਸ੍ਰੋਤ ਮਹਿਕਮਾ ਨਵੇਂ ਸਾਲ ਮੌਕੇ ਨਹਿਰੀ ਪਾਣੀ ਛੱਡਣ ਜਾ ਰਿਹਾ ਹੈ। ਅਗਲੇ ਸਾਲ ਜਨਵਰੀ ਮਹੀਨੇ ਦੇ ਵਿਚ 1 ਤਰੀਕ ਤੋਂ ਲੈ ਕੇ 8 ਤਰੀਕ ਤੱਕ ਨਹਿਰਾਂ ਵਿੱਚ ਪਾਣੀ ਛੱਡਿਆ ਜਾਵੇਗਾ। ਇਸ ਦੌਰਾਨ ਇਨ੍ਹਾਂ ਨਹਿਰਾਂ ਵਿੱਚ ਸਰਹਿੰਦ ਕੈਨਾਲ ਸਿਸਟਮ, ਬਿਸਤ ਦੁਆਬ ਕੈਨਾਲ, ਸਿੱਧਵਾਂ ਬਰਾਂਚ, ਬਠਿੰਡਾ ਬਰਾਂਚ, ਪਟਿਆਲਾ ਫੀਡਰ ਅਤੇ ਅਬੋਹਰ ਬਰਾਂਚ ਅਧੀਨ ਪੈਂਦੀਆਂ ਨਹਿਰਾਂ ਨੂੰ ਸ਼ਾਮਲ ਕੀਤਾ ਗਿਆ ਹੈ।
ਭਾਖੜਾ ਮੇਨ ਲਾਈਨ ਵਿਚੋਂ ਨਿਕਲਦੀਆਂ ਹੋਇਆ ਨਹਿਰਾਂ ਸੰਬੰਧੀ ਦੱਸਦੇ ਹੋਏ ਜਲ ਸਰੋਤ ਵਿਭਾਗ ਦੇ ਇੱਕ ਅਧਿਕਾਰੀ ਨੇ ਆਖਿਆ ਕਿ ਜੋ ਨਹਿਰਾਂ ਗਰੁੱਪ ਏ ਦੇ ਵਿੱਚ ਆਉਂਦੀਆਂ ਹਨ ਉਨ੍ਹਾਂ ਨੂੰ ਪਹਿਲ ਦੇ ਅਧਾਰ ‘ਤੇ ਪਾਣੀ ਦਿੱਤਾ ਜਾਵੇਗਾ। ਗਰੁੱਪ ਏ ਦੇ ਅਧੀਨ ਹਰੀਕੇ ਸਿਸਟਮ ਦੇ ਰਾਜਬਾਹੇ ਵੀ ਆਉਂਦੇ ਹਨ ਜਿਨ੍ਹਾਂ ਨੂੰ ਪਹਿਲ ਦੇ ਅਧਾਰ ਉਪਰ ਹੀ ਪਾਣੀ ਦੀ ਸਪਲਾਈ ਕੀਤੀ ਜਾਵੇਗੀ। ਇਨ੍ਹਾਂ ਤੋਂ ਇਲਾਵਾ ਅੱਪਰ ਬਾਰੀ ਦੁਆਬ ਵਿੱਚੋਂ ਨਿਕਲਦੀ ਸਰਾਭਾ ਬ੍ਰਾਂਚ ਅਤੇ
ਇਸ ਦੇ ਰਜਬਾਹਿਆਂ ਨੂੰ ਵੀ ਪਾਣੀ ਦੀ ਸਪਲਾਈ ਪਹਿਲੀ ਤਰਜੀਹ ਦੇ ਅਧਾਰ ਉਪਰ ਕੀਤੀ ਜਾਵੇਗੀ। ਜਦਕਿ ਗਰੁੱਪ ਬੀ ਦੇ ਵਿੱਚ ਆਉਂਦੀ ਘੱਗਰ ਲਿੰਕ ਅਤੇ ਇਸ ਵਿੱਚ ਫੀਡ ਹੁੰਦੀ ਘੱਗਰ ਬ੍ਰਾਂਚ ਅਤੇ ਪਟਿਆਲਾ ਮਾਈਨਰ ਨੂੰ ਦੂਸਰੀ ਤਰਜੀਹ ਦੇ ਉਪਰ ਬਾਕੀ ਬਚਦਾ ਹੋਇਆ ਪਾਣੀ ਦਿੱਤਾ ਜਾਵੇਗਾ। ਇਸ ਲੜੀ ਤਹਿਤ ਗਰੁੱਪ ਬੀ ਦੇ ਰਾਜਬਾਹਿਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਕਸੂਰ ਬ੍ਰਾਂਚ ਲੋਅਰ ਅਤੇ ਮੇਨ ਬ੍ਰਾਂਚ ਲੋਅਰ ਅਤੇ ਇਨ੍ਹਾਂ ਦੇ ਰਾਜਬਾਹਿਆਂ ਅਤੇ ਲਾਹੌਰ ਬ੍ਰਾਂਚ ਨੂੰ ਦੂਜੇ ਦਰਜੇ ਵਿੱਚ ਬਚਦਾ ਹੋਇਆ ਪਾਣੀ ਦਿੱਤਾ ਜਾਵੇਗਾ।
Previous Postਕਰਲੋ ਘਿਓ ਨੂੰ ਭਾਂਡਾ – ਪੰਜਾਬ ਵਾਲਿਆਂ ਲਈ ਆ ਗਈ ਬਿਜਲੀ ਬਿੱਲਾ ਦੇ ਬਾਰੇ ਚ ਇਹ ਵੱਡੀ ਖਬਰ
Next Postਅਚਾਨਕ ਹੁਣੇ ਹੁਣੇ ਮੋਦੀ ਸਰਕਾਰ ਨੇ 15 ਫਰਵਰੀ ਤੱਕ ਕਰਤਾ ਇਹ ਐਲਾਨ – ਤਾਜਾ ਵੱਡੀ ਖਬਰ