ਆਈ ਤਾਜਾ ਵੱਡੀ ਖਬਰ
ਪੰਜਾਬ ‘ਚ ਕੋਰੋਨਾ ਦੇ ਮਾਮਲਿਆਂ ਦੇ ਵਿੱਚ ਇੱਕ ਵਾਰ ਫਿਰ ਤੋਂ ਕਮੀ ਵੇਖਣ ਨੂੰ ਮਿਲ ਰਹੀ ਸੀ, ਜਿਸਦੇ ਚਲੱਦੇ ਪੰਜਾਬ ਸਰਕਾਰ ਦੇ ਵਲੋਂ ਬੱਚਿਆਂ ਦੀ ਪੜਾਈ ਨੂੰ ਲੈ ਕੇ ਹੋ ਰਹੇ ਨੁਕਸਾਨ ਨੂੰ ਵੇਖਦਿਆਂ ਪੰਜਾਬ ਭਰ ਦੇ ਸਕੂਲ ਖੋਲਣ ਦਾ ਐਲਾਨ ਕੀਤਾ ਗਿਆ ਸੀ । ਇਸ ਐਲਾਨ ਤੋਂ ਬਾਅਦ ਪੰਜਾਬ ਦੇ ਸਕੂਲਾਂ ਵਿੱਚ ਭਾਰੀ ਗਿਣਤੀ ‘ਚ ਬੱਚੇ ਸਕੂਲਾਂ ਦੇ ਵਿੱਚ ਪਹੁੰਚ ਰਹੇ ਹਨ । ਜਿਹੜੇ ਬੱਚੇ ਥੋੜੇ ਵੱਡੇ ਹਨ ਅਤੇ ਕੋਰੋਨਾ ਦੇ ਨਿਯਮਾਂ ਨੂੰ ਚੰਗੀ ਤਰ੍ਹਾਂ ਸਮਝਦੇ ਹਨ ਉਹ ਤਾਂ ਖੁਦ ਦੀ ਸੁਰੱਖਿਆ ਦੇ ਲਈ ਪੰਜਾਬ ਸਰਕਾਰ ਦੀਆਂ ਹਿਦਾਇਤਾਂ ਦੀ ਪਾਲਣਾ ਕਰਦੇ ਹੋਏ ਨਜ਼ਰ ਆਉਂਦੇ ਹਨ ।
ਪਰ ਜੋ ਬੱਚੇ ਛੋਟੀਆਂ ਜਮਾਤਾਂ ਦੇ ਵਿੱਚ ਪੜ੍ਹਦੇ ਹਨ ਉਹਨਾਂ ਨੂੰ ਸਮਝਾਉਣਾ ਅਤੇ ਕੋਰੋਨਾ ਦੀਆਂ ਹਿਦਾਇਤਾਂ ਦੀ ਪਾਲਣਾ ਕਰਵਾਉਣਾ ਥੋੜਾ ਔਖਾ ਹੈ ।ਜ਼ਿਆਦਾਤਰ ਬੱਚੇ ਹੁਣ ਸਕੂਲਾਂ ਦੇ ਵਿੱਚ ਜਾਂ ਰਹੇ ਹਨ । ਜਿਸਨੂੰ ਲੈ ਕੇ ਮਾਪੇ ਤਾਂ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਥੋੜੇ ਪ੍ਰੇ-ਸ਼ਾ-ਨ ਹਨ ਉਥੇ ਹੀ ਸਕੂਲਾਂ ਪ੍ਰਸ਼ਾਸਨ ਦੇ ਲਈ ਵੀ ਬੱਚਿਆਂ ਦੀ ਸੁਰੱਖਿਆ ਦਾ ਧਿਆਨ ਰੱਖਣਾ ਕਾਫ਼ੀ ਵੱਡੀ ਚੁਣੌਤੀ ਬਣੀ ਹੋਈ ਹੈ। ਪਰ ਹੁਣ ਪੰਜਾਬ ਦੇ ਸਕੂਲਾਂ ਤੋਂ ਇੱਕ ਅਜਿਹੀ ਖ਼ਬਰ ਸਾਹਮਣੇ ਆ ਰਹੀ ਹੈ ਜਿਸਨੇ ਇੱਕ ਵਾਰ ਫਿਰ ਤੋਂ ਸਕੂਲ ਪ੍ਰਸ਼ਾਸਨ ਨੂੰ ਸਵਾਲਾਂ ਦੇ ਘੇਰੇ ਦੇ ਵਿੱਚ ਲੈ ਲਿਆ ਹੈ।
ਕਿਉਕਿ ਹੁਣ ਪੰਜਾਬ ਦੇ ਇੱਕ ਸਕੂਲ ‘ਚ ਭਾਰੀ ਗਿਣਤੀ ਦੇ ਵਿੱਚ ਬੱਚੇ ਹੁਣ ਕੋਰੋਨਾ ਦੀ ਲਪੇਟ ਦੇ ਵਿੱਚ ਆ ਚੁਕੇ ਹਨ । ਜਿਸਨੂੰ ਲੈ ਕੇ ਮਾਪਿਆ ਦੇ ਵਲੋਂ ਸਕੂਲ ਪ੍ਰਸ਼ਾਸਨ ਦੇ ਉਪਰ ਬੱਚਿਆਂ ਦੀ ਸੁਰੱਖਿਆ ਨੂੰ ਲੈ ਸਵਾਲ ਚੁੱਕੇ ਜਾ ਰਹੇ ਹਨ । ਜਿਸ ਤਰ੍ਹਾਂ ਹਰ ਪਾਸੇ ਚਰਚਾ ਛਿੜੀ ਹੋਈ ਹੈ ਕਿ ਕੋਰੋਨਾ ਦੀ ਤੀਜੀ ਲਹਿਰ ਬੱਚਿਆਂ ਦੇ ਉਪਰ ਹਾਵੀ ਹੋਵੇਗੀ।
ਇਸੇ ਦੇ ਚਲੱਦੇ ਪੰਜਾਬ ਦੇ ਬਰਨਾਲਾ ਦੇ ਇੱਕ ਸਰਕਾਰੀ ਸਕੂਲ ਦੇ ਵਿਚੋਂ ਇਕੱਠੇ 12 ਬੱਚੇ ਕੋਰੋਨਾ ਦੀ ਲਪੇਟ ਵਿਚ ਆ ਗਏ । ਇਹਨਾਂ ਬੱਚਿਆਂ ਦੇ ਕੋਰੋਨਾ ਦੀ ਲੇਪਟ ਵਿੱਚ ਆਉਣ ਦੇ ਚਲੱਦੇ ਸਕੂਲ ਪ੍ਰਸ਼ਾਸਨ ਦੇ ਉਪਰ ਸੁਰੱਖਿਆ ਨੂੰ ਲੈ ਕੇ ਸਵਾਲ ਕੀਤੇ ਜਾ ਰਹੇ ਹਨ। ਜਿਸ ਕਾਰਨ ਹੁਣ ਹੋਰਾਂ ਬੱਚਿਆਂ ਦੇ ਮਾਪਿਆਂ ਦੇ ਵਿੱਚ ਵੀ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਨੂੰ ਲੈ ਕੇ ਇੱਕ ਡਰ ਦਾ ਮਾਹੌਲ ਬਣ ਗਿਆ ਹੈ।
Previous Postਪੰਜਾਬ ਦੇ ਇਹਨਾਂ ਲੋਕਾਂ ਲਈ ਆਈ ਇਹ ਵੱਡੀ ਖਬਰ – ਆਖਰ ਹੁਣ ਹੋ ਗਿਆ ਪੱਕਾ ਐਲਾਨ
Next Postਸਾਵਧਾਨ ਪੰਜਾਬ ਚ ਇਥੇ ਜਾਰੀ ਹੋਇਆ ਇਹ ਸਰਕਾਰੀ ਹੁਕਮ , ਨਾ ਮੰਨਣ ਵਾਲਿਆਂ ਤੇ ਹੋਵੇਗੀ ਸਖਤ ਕਾਰਵਾਈ