ਆਈ ਇਹ ਖਬਰ ਦੁਨੀਆ ਪਈ ਫਿਰ ਸੋਚਾਂ ਚ
ਚੀਨ ਦੇ ਸ਼ਹਿਰ ਵੁਹਾਨ ਤੋਂ ਸ਼ੁਰੂ ਹੋਈ ਭਿਅੰਕਰ ਕਰੋਨਾ ਮਹਾਮਾਰੀ ਨੇ ਸਾਰੇ ਵਿਸ਼ਵ ਨੂੰ ਆਪਣੀ ਲਪੇਟ ਵਿੱਚ ਲਿਆ ਹੋਇਆ ਹੈ। ਵਿਸ਼ਵ ਵਿਚ ਜਿਥੇ ਦੁਨੀਆ ਕਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੀ ਹੈ, ਜਿਸ ਤੋਂ ਅਜੇ ਤੱਕ ਸਭ ਉੱਭਰ ਨਹੀਂ ਸਕੇ ।ਜਿਸ ਤੋਂ ਬਾਹਰ ਨਿਕਲਣ ਲਈ ਸਾਰੀ ਦੁਨੀਆਂ ਵੈਕਸੀਨ ਦੀ ਭਾਲ ਵਿੱਚ ਲੱਗੀ ਹੋਈ ਹੈ । ਉਥੇ ਹੀ ਕਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਸ਼ੁਰੂ ਹੋ ਚੁੱਕੀ ਹੈ। ਜਿਸ ਦੇ ਕਾਰਨ ਬਹੁਤ ਸਾਰੇ ਦੇਸ਼ਾਂ ਵਿੱਚ ਫਿਰ ਤੋਂ ਤਾਲਾਬੰਦੀ ਸ਼ੁਰੂ ਕਰ ਦਿੱਤੀ ਗਈ ਹੈ।
ਲੋਕਾਂ ਦੀ ਸੁਰੱਖਿਆ ਨੂੰ ਵੇਖਦੇ ਹੋਏ ਸਰਕਾਰ ਵੱਲੋਂ ਇਸ ਨੂੰ ਠੱਲ ਪਾਉਣ ਲਈ ਹਰ ਇਕ ਤਰ੍ਹਾਂ ਦਾ ਤਰੀਕਾ ਅਪਣਾਇਆ ਜਾ ਰਿਹਾ ਹੈ । ਚੀਨ ਤੋਂ ਹੁਣ ਕਰੋਨਾ ਵਾਇਰਸ ਬਾਰੇ ਇਕ ਹੋਰ ਖਬਰ ਸਾਹਮਣੇ ਆਈ ਹੈ । ਜਿਸ ਨੇ ਦੁਨੀਆਂ ਨੂੰ ਫਿਰ ਤੋ ਸੋਚਾ ਵਿੱਚ ਪਾ ਦਿੱਤਾ ਹੈ । ਕਰੋਨਾ ਮਹਾਮਾਰੀ ਦੇ ਬਾਰੇ ਵਿੱਚ ਦੁਨੀਆ ਭਰ ਦੇ ਮਾਹਿਰਾਂ ਵਲੋ ਰੋਜ਼ ਨਵੇਂ-ਨਵੇਂ ਦਾਅਵੇ ਕੀਤੇ ਜਾ ਰਹੇ ਹਨ। ਚੀਨ ਵਿਚ ਕਰੋਨਾ ਵਾਇਰਸ ਦੇ ਖ਼ਿਲਾਫ਼ ਲ-ੜਾ- ਈ ਦੀ ਅਗਵਾਈ ਕਰਨ ਵਾਲੇ ਡਾਕਟਰ ਝੋਂਗ ਨੈਸ਼ਨ ਨੇ ਕਿਹਾ ਹੈ ਕਿ ਕਈ ਦੇਸ਼ਾਂ ਵਿੱਚ ਕਰੋਨਾ ਦੀ ਦੂਜੀ ਲਹਿਰ ਆ ਚੁੱਕੀ ਹੈ ਤੇ ਸਿਹਤ ਸਬੰਧੀ ਸੰਕਟ ਵਿੱਚ ਵੀ ਵਾਧਾ ਹੋ ਰਿਹਾ ਹੈ ।
ਉਨ੍ਹਾਂ ਕਿਹਾ ਕਿ ਇਸ ਗੱਲ ਦਾ ਖ਼ਦਸ਼ਾ ਬਹੁਤ ਘੱਟ ਹੈ ਕਿ ਚੀਨ ਵਿਚ ਇਸ ਦੀ ਦੂਜੀ ਲਹਿਰ ਆਵੇਗੀ। ਉਨ੍ਹਾਂ ਅਨੁਸਾਰ ਚੀਨ ਵਿਚ ਪਹਿਲਾ ਹੀ ਕੋਰੋਨਾ ਦੀ ਰੋਕਥਾਮ ਲਈ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸਰਦੀ ਹੋਣ ਕਾਰਨ ਕਰੋਨਾ ਦੀ ਸਥਿਤੀ ਹੋਰ ਖ਼ਰਾਬ ਹੋ ਸਕਦੀ ਹੈ। ਕਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦੇ ਸ਼ੁਰੂ ਹੋਣ ਨਾਲ ਬ੍ਰਿਟੇਨ, ਫ਼ਰਾਂਸ ਵਿੱਚ ਮੁੜ ਤਾਲਾਬੰਦੀ ਕੀਤੀ ਜਾ ਰਹੀ ਹੈ।
ਜਿੱਥੇ ਕਰੋਨਾ ਦੇ ਮਾਮਲਿਆਂ ਵਿੱਚ ਭਾਰੀ ਵਾਧਾ ਹੋਇਆ ਹੈ।ਇਸ ਤਰਾਂ ਹੀ ਅਮਰੀਕਾ ਦੇ ਵਿਚ ਵੀ ਕਰੋਨਾ ਕੇਸਾਂ ਵਿੱਚ ਭਾਰੀ ਵਾਧਾ ਹੋਇਆ ਹੈ ਜਿਸ ਕਾਰਨ ਅਮਰੀਕਾ ਵਿੱਚ 94 ਲੱਖ ਲੋਕ ਕਰੋਨਾ ਤੋਂ ਪੀੜਤ ਹੋ ਚੁੱਕੇ ਹਨ, ਜੋ ਸਭ ਦੇਸ਼ਾਂ ਦੀ ਗਿਣਤੀ ਤੋਂ ਵੱਧ ਹੈ। ਗਲੋਬਲ ਪੱਧਰ ਤੇ ਕਰੋਨਾ ਵਾਇਰਸ ਦਾ ਕਹਿਰ ਸਭ ਪਾਸੇ ਜਾਰੀ ਹੈ। ਹੁਣ ਤੱਕ ਦੁਨੀਆਂ ਦੇ 4.6 ਕਰੋੜ ਲੋਕ ਕਰੋਨਾ ਵਾਇਰਸ ਨਾਲ ਪੀੜਤ ਹੋ ਚੁੱਕੇ ਹਨ।
Previous Postਲੋਕਾਂ ਨੂੰ ਕੋਰੋਨਾ ਦੀ ਚੇਤਾਵਨੀ ਦੇਣ ਵਾਲੇ WHO ਦੇ ਮੁਖੀ ਬਾਰੇ ਆਈ ਇਹ ਵੱਡੀ ਖਬਰ
Next Postਧੀ ਦੇ ਵਿਆਹ ਤੇ ਮੋਦੀ ਸਰਕਾਰ ਦੇ ਰਹੀ 40 ਹਜਾਰ ਰੁਪਏ – ਜਾਣੋ ਖਬਰ ਦੀ ਸਚਾਈ